ਇਹ ਲੜਕੀ ਬਿਨਾਂ ਕਿਸੇ ਮਸ਼ੀਨ ਦੇ ਦੇਖ ਲੈਂਦੀ ਹੈ ਅੰਦਰੂਨੀ ਅੰਗ

01/17/2017 1:48:59 PM

ਮੁੰਬਈ—ਸੁਪਰ ਹੀਰੋ ਦੀਆਂ ਕਹਾਣੀਆਂ ਤਾਂ ਤੁਸੀਂ ਸੁਣੀਆਂ ਹੀ ਹੋਣਗੀਆਂ ਪਰ ਅੱਜ ਅਸੀਂ ਤੁਹਾਨੂੰ ਸੁਪਰਵੂਮੈਨ ਦੇ ਬਾਰੇ ''ਚ ਦੱਸਣ ਜਾ ਰਹੇ ਹਾਂ। ਜੀ ਹਾਂ, ਅੱਜ ਅਸੀਂ ਤੁਹਾਨੂੰ ਇੱਕ ਲੜਕੀ ਦੇ ਬਾਰੇ ''ਚ ਦੱਸਣ ਜਾ ਰਹੇ ਹਾਂ ਜਿਸਨੂੰ ਐਕਸਰੇ ਗਰਲ ਕਿਹਾ ਜਾਂਦਾ ਹੈ। 
ਰੂਸ ਦੀ ਰਹਿਣ ਵਾਲੀ ਨਤਾਸ਼ਾ ਦੇਮਕਿਨਾ ਸ਼ਰੀਰ ਦੇ ਅੰਦਰ ਦੀਆਂ ਸਮੱਸਿਆਵਾਂ ਨੂੰ ਦੇਖ ਲੈਂਦੀ ਹੈ। ਉਸ ਦੀ ਮਾਂ ਦਾ ਕਹਿਣਾ ਹੈ ਕਿ 10 ਸਾਲ ਦੀ ਉਮਰ ਤੱਕ ਉਹ ਇੱਕ ਸਧਾਰਨ ਲੜਕੀ ਸੀ। ਉਸਦੇ ਬਾਅਦ ਉਸ ''ਚ  ਇਹ ਸ਼ਕਤੀਆਂ ਵਿਕਸਿਤ ਹੋਈਆਂ। ਦੇਖਣ ''ਚ ਨਿਤਾਸ਼ਾ ਆਮ ਲੜਕੀਆਂ ਵਾਂਗ ਦਿਖਾਈ ਦਿੰਦੀ ਹੈ। ਨਾਤਾਸ਼ਾ ਦੇ ਅਨੁਸਾਰ ਇੱਕ ਦਿਨ ਉਸ ਨੂੰ ਅਚਾਨਕ ਆਪਣੀ ਮਾਂ ਦੇ ਸ਼ਰੀਰ ਦੇ ਅੰਦਰ ਦੇ ਅੰਦਰੂਨੀ ਅੰਗ  ਦਿਖਾਈ ਦਿੱਤੇ ਅਤੇ ਉਸ ਨੇ ਆਪਣੀ ਮਾਂ ਨੂੰ ਇਸ ਦੇ ਬਾਰੇ ਦੱਸਿਆ।
ਨਤਾਸ਼ਾ ਦਾ ਕਹਿਣਾ ਹੈ ਕਿ ਉਸਦੇ ਕੋਲ ਦੋ ਤਰ੍ਹਾਂ ਦੀ ਦ੍ਰਿਸ਼ਟੀ (ਨਜ਼ਰ) ਹੈ। ਲੋਕਾਂ ਦੇ ਸ਼ਰੀਰ ''ਚ ਦੇਖਣ ਦੇ ਲਈ ਮੈਨੂੰ ਆਪਣੀ ਦੁਨੀਆ ਨੂੰ ਦੇਖਣ ਵਾਲੀ ਸ਼ਮਤਾ ਨੂੰ ਕੁਝ ਦੇਰ ਤੱਕ ਬੰਦ ਕਰਨਾ ਪੈਂਦਾ ਹੈ। ਪਰ ਇਸ ਨਾਲ ਮੈਨੂੰ ਕੋਈ ਪਰੇਸ਼ਾਨੀ ਨਹੀਂ ਆਉਦੀ। ਮੈ ਸਿਰਫ ਸੋਚਣਾ ਹੁੰਦਾ ਹੈ। ਨਤਾਸ਼ਾ ਦੀ ਇਸ ਖੂਬੀ ਨੂੰ ਹੁਣ ਤੱਕ ਅਮਰੀਕਾ, ਲੰਡਨ ਅਤੇ ਜਪਾਨ ਦੇ ਬਹੁਤ ਸਾਰੇ ਵਿਗਿਆਨੀ ਵੀ ਪਰਖ ਚੁਕੇ ਹਨ। ਹੁਣ ਤੱਕ ਨਤਾਸ਼ਾ ਨੇ ਜਿਸ ਦੇ ਬਾਰੇ ਜੋ ਵੀ ਦੱਸਿਆ ਹੈ ਸਭ ਸੱਚ ਨਿਕਲਿਆ। ਨਤਾਸ਼ਾ ਨੂੰ ਕਿਸੇ ਦੇ ਅੰਦਰੂਨੀ ਅੰਗਾਂ ਨੂੰ ਦੇਖਣ ''ਚ ਥੌੜਾ ਸਮਾਂ ਲੱਗਦਾ ਹੈ ਪਰ ਇੱਕ ਦਮ ਸਹੀ ਬੀਮਾਰੀ ਪਛਾਣ ਦੀ ਹੈ।