ਅਜਿਹੀਆਂ ਗੱਲਾਂ, ਜੋ ਹਰ ਔਰਤ ਆਪਣੇ ਪਤੀ ਤੋਂ ਚਾਹੁੰਦੀ ਹੈ

01/11/2017 12:04:33 PM

ਮੁੰਬਈ— ਔਰਤਾਂ ਨੂੰ ਖੁਸ਼ ਰੱਖਣਾ ਕੋਈ ਆਸਾਨ ਕੰਮ ਨਹੀਂ ਹੈ ਚਾਹੇ ਉਹ ਤੁਹਾਡੀ ਮਾਂ ਜਾਂ ਭੈਣ ਜਾਂ ਫਿਰ ਪਤਨੀ। ਜੇਕਰ ਅਸੀਂ ਆਪਣੇ ਘਰ ਦੀਆਂ ਔਰਤਾਂ ਨੂੰ ਖੁਸ਼ ਰੱਖੋਗੇ ਤਾਂ ਹੀ ਤੁਹਾਡਾ ਸਾਰਾ ਘਰ ਖੁਸ਼ਹਾਲ ਰਹੇਗਾ। ਹਰ ਔੌਰਤ ਚਾਹੁੰਦੀ ਹੈ ਕਿ ਉਸਦਾ ਪਤੀ ਉਸ ਦੀ ਹਰ ਖੁਆਇਸ਼ ਪੂਰੀ ਕਰੇ ਅਤੇ ਉਹ ਤੁਹਾਡੇ ਦਿਲ ''ਤੇ ਰਾਜ ਕਰੇ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਦੇ ਬਾਰੇ ਦੱਸਣ ਜਾ ਰਹੇ ਹਾਂ ਜੋ ਹਰ ਔਰਤ ਆਪਣੇ ਪਤੀ ਤੋਂ ਚਾਹੁੰਦੀ ਹੈ।
1.ਇੱਕ ਪਤਨੀ ਆਪਣੇ ਪਤੀ ਦੇ ਨਾਲ ਸਮਾਂ ਬਤਾਉਣਾ ਚਾਹੁੰਦੀ ਹੈ। ਉਹ ਸੋਚਦੀ ਹੈ ਕਿ ਉਸਦਾ ਪਤੀ ਉਸ ''ਤੇ ਪੂਰਾ ਧਿਆਨ ਦੇਵੇ ਉਹ ਆਪਣੇ  ਕੰਮ ਨੂੰ ਇਸ ਤਰ੍ਹਾਂ ਨਾਲ ਅਡਜਸਟ ਕਰੇ ਤਾਂ ਜੋ ਉਨ੍ਹਾਂ ਦੀ ਜਿੰਦਗੀ ਪਿਆਰ ਭਰੀ ਹੋਵੇ।
2. ਤਾਰੀਫ ਕਿਸ ਨੂੰ ਚੰਗੀ ਨਹੀਂ ਲੱਗਦੀ । ਇਸ ਲਈ ਹਰ ਛੋਟੇ ਕੰਮ ਦੇ ਲਈ ਉਨ੍ਹਾਂ ਨੂੰ ਤਾਰੀਫ ਮਿਲਣੀ ਚਾਹੀਦੀ ਹੈ ਕਿਉਂਕਿ ਉਹ ਤਾਂ ਸਾਰਾ ਸਮਾਂ ਸਾਡੀਆਂ ਜ਼ਰੂਰਤਾ ਨੂੰ ਪੂਰਾ ਕਰਨ ''ਚ ਹੀ ਕੱਡ ਦਿੰਦੀਆ ਹਨ।
3. ਹਰ ਔਰਤ ਚਾਹੁੰਦੀ ਹੀ ਕਿ ਉਸ ਦਾ ਪਤੀ ਉਸ ਦਾ ਖਿਆਲ ਰੱਖੇ। ਉਸ ਨੇ ਕੀ ਪਾਇਆ ਹੈ, ਕਿੱਦਾ ਦੀ ਦਿੱਖ ਰਹੀ ਹੈ , ਇਹ ਸਭ ਨੋਟਿਸ ਕਰਨ ਤਾਂ ਕਿ ਉਨ੍ਹਾਂ ''ਚ ਪਿਆਰ ਬਣਿਆ ਰਹੇ।
4. ਕਈ ਬਾਰ ਮਰਦ ਆਪਣੇ ਮੰਨ ਦੇ ਭਾਵ ਬਿਆਨ ਨਹੀਂ ਕਰਦੇ ਪਰ ਜੇਕਰ ਆਪਸ ''ਚ ਜਿੰਦਗੀ ਖੁਸ਼ਹਾਲ ਬਣਾਉਣੀ ਚਾਹੁੰਦੇ ਹੋ ਤਾਂ ਪਿਆਰ ਜਤਾਉਂਣਾ ਜ਼ਰੂਰੀ ਹੈ। ਕੁਝ ਖਾਸ ਮੌਕਿਆ ''ਤੇ ਜਿਵੇ ਕਿਸ ਕਰਨਾ  ਜਾਂ ਜੱਫੀ ਪਾ ਕੇ ਵੀ ਤੁਸੀਂ ਆਪਣੇ ਮੰਨ ਦੇ ਭਾਵ ਜਾਹਿਰ ਕਰ ਸਕਦੇ ਹੋ ।
5. ਵਿਆਹੁਤਾ ਹੋਣ ਦਾ ਇਹ ਮਤਲਬ ਨਹੀਂ ਹੁੰਦਾ ਕਿ ਹੁਣ ਇੱਕ ਸੀਮਾ ''ਚ ਬੱਝ ਗਏ ਹੋ, ਬਲਕਿ ਤੁਸੀਂ ਆਪਣੇ ਸਾਥੀ ਨੂੰ ਕਦੀ ਵੀ ਲੰਚ ਦੀ ਲਈ ਲੈ ਕੇ ਜਾਣਾ ਚਾਹੀਦਾ ਹੈ ਅਤੇ ਗਿਫਟ ਦੇਣਾ ਚਾਹੀਦਾ ਹੈ ।
6. ਉਹ ਤੁਹਾਡੇ ਲਈ ਆਪਣਾ ਘਰ ਛੱਡ ਕੇ ਆਉਦੀ ਹੈ ਉਹ ਚਾਹੁੰਦੀ ਹੈ ਕਿ ਤੁਸੀਂ ਉਸ ਨੂੰ ਸਮਝੋ ,ਉਸ ''ਤੇ ਵਿਸ਼ਵਾਸ ਕਰੋ ਅਤੇ ਉਸ ਨਾਲ ਆਪਣੇ ਜ਼ਿੰਦਗੀ ਦੀਆਂ ਸਾਰੀਆ ਗੱਲਾ ਸਾਝੀਆਂ ਕਰੋ।
7. ਤੁਸੀਂ ਉਸਦਾ ਕਦੇ ਵੀ ਧੰਨਵਾਦ ਕਰਨਾ ਨਾ ਭੱਲੋ ਜਾਹੇ ਕੋਈ ਛੋਟੀ ਜਿਹਾ ਕੰਮ ਕਿਉਂ ਨਾ ਹੋਵੇ ।
8. ਜੇਕਰ ਤੁਸੀਂ ਆਪਣੀ ਪਤਨੀ ਦੇ ਨਾਲ ਉਸਦੀ ਜਿੰਮੇਦਾਰੀਆਂ ''ਚ ਥੋੜਾ ਹੱਥ ਵਟਾਉਂਦੇ ਹੋ ਤਾਂ ਇਸ ਨਾਲ ਤੁਹਾਡਾ ਰਿਸ਼ਤਾ ਬਹੁਤ ਮਜ਼ਬੂਤ ਬਣਦਾ ਹੈ।
9. ਤੁਹਾਨੂੰ ਤੁਹਾਡੇ ਰਿਸ਼ਤੇ ''ਚ ਇਮਾਨਦਾਰੀ ਹੋਣਾ ਬਹੁਤ ਜ਼ਰੂਰੀ ਹੈ ਕਿਸੇ ਵੀ ਗਲਤ ਫੈਮੀ ਦੀ ਜਗ੍ਹਾਂ ਨਹੀਂ ਹੋਣੀ ਚਾਹੀਦੀ।
10. ਆਪਸ ''ਚ ਜਨਮ ਦਿਨ ਜਾਂ ਵਿਆਹ ਦੀ ਸਾਲ ਗਿਰਹ ਨੂੰ ਹਮੇਸ਼ਾ ਸੈਲੀਬਰੇਟ ਕਰਨਾ ਚਾਹੀਦਾ ਹੈ।