ਵਿਆਹ ਤੋਂ ਬਾਅਦ ਪਰਿਵਾਰ ਨੂੰ ਜੋੜੀ ਰੱਖਣ ਲਈ ਕੰਮ ਆਉਣਗੇ ਇਹ ਟਿਪਸ

02/22/2018 4:47:18 PM

ਨਵੀਂਦਿੱਲੀ— ਲੜਕੀਆਂ ਨੂੰ ਵਿਆਹ ਤੋਂ ਪਹਿਲਾਂ ਹੀ ਆਪਣੇ ਮਾਤਾ-ਪਿਤਾ ਅਤੇ ਸੋਹਰਿਆਂ 'ਚ ਰਿਸ਼ਤਾ ਨਿਭਾਉਣ ਦੀ ਚਿੰਤਾ ਪਰੇਸ਼ਾਨ ਕਰਨ ਲੱਗਦੀ ਹੈ। ਕਿ ਉਹ ਦੋਨਾਂ ਪਰਿਵਾਰਾਂ ਨੂੰ ਕਿਵੇਂ ਖੁਸ਼ ਰੱਖ ਪਾਵੇਗੀ। ਵਿਆਹ ਦੇ ਬਾਅਦ ਉਨ੍ਹਾਂ ਦੀ ਅੱਧੀ ਊਰਜਾ ਤਾਂ ਆਪਣੇ ਮਾਪਿਆਂ ਅਤੇ ਸੋਹਰਿਆਂ ਦੇ ਵਿਚ ਪੈਦਾ ਹੋਈਆਂ ਗਰਤਫੈਮੀਆਂ ਨੂੰ ਦੂਰ ਕਰਨ 'ਚ ਲੰਘ ਜਾਂਦੀ ਹੈ। ਉਹ ਸੋਚਦੀ ਰਹਿੰਦੀ ਹੈ ਕਿ ਉਨ੍ਹਾਂ ਦੀ  ਕਿਸੇ ਵੀ ਛੋਟੀ ਜਹੀ ਗਲਤੀ ਦੇ ਕਾਰਣ ਉਸ ਦੇ ਪਰਿਵਾਰ ਵਾਲਿਆਂ ਨੂੰ ਸੋਹਰੇ ਘਰ 'ਚ ਸ਼ਰਮਿੰਦਾ ਨਾ ਹੋਣਾ ਪਵੇ। ਦੋਨਾਂ ਪਰਿਵਾਰਾਂ ਦੀ ਖੁਸ਼ੀ ਬਣਾਈ ਰੱਖਣ ਲਈ ਉਨ੍ਹਾਂ ਨੂੰ ਕੁਝ ਗੱਲਾਂ ਨੂੰ ਸਮਝਣ ਦੀ ਜ਼ਰੂਰਤ ਹੁੰਦੀ ਹੈ। ਜਿਸ ਨੂੰ ਅਪਨਾ ਕੇ ਉਹ ਆਪਣਾ ਵਿਆਹੁਤਾ ਜੀਵਨ ਖੁਸ਼ੀ ਨਾਲ ਬਿਤਾ ਸਕਦੀਆਂ ਹਨ।


 1. ਦੋਨਾਂ ਪਰਿਵਾਰਾਂ ਨੂੰ ਬੈਠਾ ਕੇ ਸਮਝਾਉਣਾ


ਕਈ ਬਾਰ ਕੁਝ ਸਮੱਸਿਆਵਾਂ ਅਜਿਹੀਆਂ ਹੁੰਦੀਆਂ ਹਨ , ਜਿਨ੍ਹਾਂ ਨੂੰ ਤੁਸੀਂ ਇਕੱਲੇ ਨਹੀਂ ਸੁਲਝਾ ਸਕਦੇ। ਇਸਦੇ ਲਈ ਤੁਹਾਨੂੰ ਦੋਨਾਂ ਪਰਿਵਾਰਾਂ ਨੂੰ ਇਕੱਠੇ ਕਰਕੇ ਬੈਠਾ ਕੇ ਗੱਲ ਕਰਨੀ ਚਾਹੀਦੀ ਹੈ ਅਤੇ ਇਹ ਦੱਸਣਾ ਚਾਹੀਦਾ ਹੈ ਕਿ ਤੁਹਾਡੇ ਮਨ 'ਚ ਕੀ ਹੈ। ਆਖਰ ਇਸ ਸਮੱਸਿਆ ਦਾ ਕੀ ਹੱਲ ਹੈ। ਤੁਸੀਂ ਹੀ ਦੋਨਾਂ ਪਰਿਵਾਰਾਂ ਦੀਆਂ ਗਲਤਫੈਹਿਮੀਆਂ ਖਤਮ ਕਰਕੇ ਉਨ੍ਹਾਂ ਨੂੰ ਪਿਆਰ ਨਾਲ ਰਹਿਣ ਲਈ ਕਹਿ ਸਕਦੇ ਹੋ।

2. ਸਹੀ ਸਮੇਂ ਦਾ ਰੱਖੋ ਖਿਆਲ


ਕੁਝ ਗੱਲਾਂ ਇੰਨੀਆਂ ਜ਼ਿਆਦਾ ਵਧ ਜਾਂਦੀਆਂ ਹਨ , ਜਿਨ੍ਹਾਂ ਨੂੰ ਸੁਲਝਾਉਣ 'ਚ ਉਨ੍ਹਾਂ ਹੀ ਜ਼ਿਆਦਾ ਸਮਾਂ ਲਗ ਜਾਂਦਾ ਹੈ। ਇਸਦੇ ਲਈ ਰਿਸ਼ਤਿਆਂ 'ਚ ਪਿਆਰ ਬਣਾਈ ਰੱਖਣ ਦੇ ਲਈ ਸਹੀ ਸਮੇਂ ਦਾ ਇੰਤਜ਼ਾਰ ਕਰੋਂ ਅਤੇ ਆਪਣੇ ਮਨ ਦੀ ਗੱਲ ਕਹਿਣ ਦੇ ਲਈ ਖਾਸ ਮੌਕੇ ਦਾ ਇੰਤਜ਼ਾਰ ਕਰੋ ਤਾਂਕਿ ਦੋਨਾਂ ਪਰਿਵਾਰਾਂ 'ਚ ਪਿਆਰ ਬਣਿਆ ਰਹੇ।

-ਕਿਸੇ ਫੰਕਸ਼ਨ ਦਾ ਨਾ ਕਰੋ ਇੰਤਜਾਰ


ਜੇਕਰ ਦੋਨਾਂ ਪਰਿਵਾਰਾਂ 'ਚ ਕਿਸੇ ਗੱਲ ਨੂੰ ਲੈ ਕੇ ਮਤਭੇਦ ਹੋ ਜਾਂਦਾ ਹੈ ਤਾਂ ਤੁਹਾਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਕਿ ਤੁਸੀਂ ਹੀ ਦੋਨਾਂ ਨੂੰ ਆਪਸ 'ਚ ਜੋੜ ਸਕਦੇ ਹੋ। ਤੁਸੀਂ ਹੀ ਇਹ ਸ਼ਖਸ ਹੋ ਜੋ ਦੋਨਾਂ ਪਰਿਵਾਰਾਂ ਦੇ ਮੱਤਭੇਦ ਖਤਮ ਕਰ ਸਕਦੀ ਹੈ। ਕਿਸੇ ਵੀ ਫੰਕਸ਼ਨ 'ਚ ਮਾਪਿਆ ਅਤੇ ਸੁਹਰਿਆਂ ਨੂੰ ਇਕੱਠਾ ਕਰੋ। ਉਨ੍ਹਾਂ ਨੂੰ ਇਕ ਸਾਥ ਖਾਣਾ ਖਿਲਾਓ ਅਤੇ ਦੋਨਾਂ ਦੇ ਵਿਚ ਪੈਦਾ ਹੋਈਆਂ ਦੂਰੀਆਂ ਨੂੰ ਖਤਮ ਕਰਨ ਦੇ ਲਈ ਪਿਕਨਿਕ ਮਨਾਉਣ ਦਾ ਪਲਾਨ ਕਰੋ।