ਪਿਆਰ ਦਾ ਇਜ਼ਹਾਰ ਕਰਨ ਤੋਂ ਪਹਿਲਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

10/01/2019 8:17:16 PM

ਨਵੀਂ ਦਿੱਲੀ— ਅੱਜ-ਕੱਲ 'ਆਈ ਲਵ ਯੂ' ਕਹਿਣ ਦਾ ਬਹੁਤ ਰੁਝਾਨ ਹੈ। ਪਰ 'ਆਈ ਲਵ ਯੂ' ਸਿਰਫ ਤਿੰਨ ਅੱਖਰ ਨਹੀਂ ਹੁੰਦੇ, ਇਹ ਜਜ਼ਬਾਤ ਹਨ ਜੋ ਦੋ ਲੋਕਾਂ ਨੂੰ ਇਕ-ਦੂਜੇ ਨਾਲ ਜੋੜੇ ਰੱਖਦੇ ਹਨ। 'ਆਈ ਲਵ ਯੂ' ਕਿਸੇ ਰਿਸ਼ਤੇ ਦੀ ਪ੍ਰਾਈਵੇਸੀ, ਲਗਾਅ ਨੂੰ ਤੈਅ ਕਰਦਾ ਹੈ। ਇਸ ਲਈ 'ਆਈ ਲਵ ਯੂ' ਬੋਲਣ ਤੋਂ ਪਹਿਲਾਂ ਕੁਝ ਅਜਿਹੀਆਂ ਗੱਲਾਂ ਹਨ, ਜਿਨ੍ਹਾਂ ਦਾ ਹਰ ਕਿਸੇ ਨੂੰ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ।

ਤੁਸੀਂ ਕਿਸੇ ਨੂੰ ਬੇਹੱਦ ਪਸੰਦ ਕਰਦੇ ਹੋ, ਤੁਹਾਡੀ ਗੱਲ ਅੱਗੇ ਵਧਣ ਲੱਗੀ ਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਇਹ ਰਿਸ਼ਤਾ ਹੋਰ ਮਜ਼ਬੂਤ ਹੋਵੇ ਤਾਂ ਉਸ ਨੂੰ ਆਪਣੇ ਦਿਲ ਦੀ ਗੱਲ ਕਹਿਣ ਤੋਂ ਪਹਿਲਾਂ ਇਕ ਵਾਰ ਸੋਚ ਲਓ। ਕਿਸੇ ਵੀ ਗੱਲ 'ਚ ਜਲਦਬਾਜ਼ੀ ਚੰਗੀ ਨਹੀਂ ਹੁੰਦੀ। ਆਪਣੇ ਪਾਰਟਨਰ ਨੂੰ 'ਆਈ ਲਵ ਯੂ' ਬੋਲਣ ਤੋਂ ਪਹਿਲਾਂ ਆਪਣੇ ਰਿਸ਼ਤੇ ਨੂੰ 6 ਮਹੀਨੇ ਦਾ ਸਮਾਂ ਜ਼ਰੂਰ ਦਿਓ। ਇਸ ਦੌਰਾਨ ਤੁਸੀਂ ਇਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣ ਸਕੋਗੇ। ਇਸ ਦੌਰਾਨ ਕਈ ਅਜਿਹੀਆਂ ਪਰਿਸਥੀਆਂ ਵੀ ਆਉਣਗੀਆਂ ਜਿਨ੍ਹਾਂ ਨਾਲ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਹਾਡਾ ਫੈਸਲਾ ਸਹੀ ਹੈ ਜਾਂ ਨਹੀਂ। ਇਸ ਤੋਂ ਬਾਅਦ ਜੇਕਰ ਦਿਲ ਤੇ ਦਿਮਾਗ ਪਿਆਰ ਦੀ ਹਾਮੀ ਭਰਨ ਤਾਂ ਫਿਰ ਆਪਣੇ ਸਾਥੀ ਨੂੰ ਤਿੰਨ ਅੱਖਰ ਬੋਲ ਦਿਓ।

ਜਦੋਂ ਤੁਹਾਡਾ ਰਿਸ਼ਤਾ ਮੈਂ ਤੋਂ ਅਸੀਂ ਤੱਕ ਦਾ ਸਫਰ ਤੈਅ ਕਰ ਲਵੇ ਤਾਂ ਤੁਹਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਤੁਹਾਡਾ ਰਿਸ਼ਤਾ ਹੁਣ ਪੱਕਾ ਹੋ ਚੁੱਕਿਆ ਹੈ। ਜਦੋਂ ਤੁਸੀਂ ਲਗਾਤਾਰ ਸਿਰਫ ਉਸੇ ਵਿਅਕਤੀ ਦੇ ਬਾਰੇ ਸੋਚਦੇ ਹੋ, ਉਸ ਦੀ ਪਸੰਦ-ਨਾਪਸੰਦ ਨਾਲ ਤੁਹਾਨੂੰ ਫਰਕ ਪੈਣ ਲੱਗੇ ਤੇ ਤੁਸੀਂ ਉਹ ਹੀ ਕਰੋ ਜੋ ਉਸ ਨੂੰ ਚੰਗਾ ਲੱਗੇ। ਅਜਿਹੀ ਸਥਿਤੀ 'ਚ 'ਆਈ ਲਵ ਯੂ' ਕਹਿ ਦੇਣਾ ਚਾਹੀਦਾ ਹੈ।

ਆਪਣੇ ਪਾਰਟਨਰ ਨੂੰ 'ਆਈ ਲਵ ਯੂ' ਬੋਲਣ ਤੋਂ ਪਹਿਲਾਂ ਇਸ ਗੱਲ ਦਾ ਪਤਾ ਲਾਓ ਕਿ ਕੀ ਸਾਹਮਣਿਓਂ ਵੀ ਅਜਿਹਾ ਹੀ ਜਵਾਬ ਮਿਲੇਗਾ। ਅਜਿਹਾ ਇਸ ਲਈ ਕਿਉਂਕਿ ਕਈ ਵਾਰ ਅਸੀਂ ਚੀਜ਼ਾਂ ਨੂੰ ਲੈ ਕੇ ਜ਼ਿਆਦਾ ਸੋਚਣ ਲੱਗ ਜਾਂਦੇ ਹਾਂ ਤੇ ਸਾਹਮਣੇ ਵਾਲੇ ਦੇ ਦਿਮਾਗ 'ਚ ਅਜਿਹਾ ਖਿਆਲ ਤੱਕ ਨਹੀਂ ਹੁੰਦਾ।

ਕਈ ਵਾਰ ਅਸੀਂ 'ਆਈ ਲਵ ਯੂ' ਬੋਲਣ 'ਚ ਇੰਨਾਂ ਸਮਾਂ ਲਗਾ ਦਿੰਦੇ ਹਾਂ ਕਿ ਉਦੋਂ ਤੱਕ ਸਾਹਮਣੇ ਵਾਲਾ ਇਨਸਾਨ ਇਨ੍ਹਾਂ ਸਭ ਚੀਜ਼ਾਂ ਦੇ ਬਾਰੇ 'ਚ ਸੋਚਣਾ ਹੀ ਛੱਡ ਦਿੰਦਾ ਹੈ। ਇਸ ਲਈ ਸਮਾਂ ਲਓ ਪਰ ਇਸ ਗੱਲ ਦਾ ਇਸ਼ਾਰਾ ਜ਼ਰੂਰ ਦਿਓ ਕਿ ਤੁਸੀਂ ਉਸ ਨਾਲ ਪਿਆਰ ਕਰਦੇ ਹੋ।


Baljit Singh

Content Editor

Related News