ਹਨੀਮੂਨ ਲਈ ਮਸ਼ਹੂਰ ਹਨ ਇਹ ਥਾਵਾਂ

05/28/2017 10:06:34 AM

ਮੁੰਬਈ— ਵਿਆਹ ਦੇ ਬਾਅਦ ਨਵਵਿਆਹੀ ਜੋੜੀ ਇੱਕ-ਦੂਸਰੇ ਨੂੰ ਚੰਗੀ ਤਰ੍ਹਾਂ ਸਮਝਣ ਲਈ ਘੁੰਮਣ ਜÎਦੇ ਹਨ। ਹਨੀਮੂਨ ਦੇ ਪਲ ਹਰ ਕਿਸੇ ਲਈ ਬਹੁਤ ਯਾਦਗਾਰ ਹੁੰਦੇ ਹਨ। ਇਸਦੇ ਲਈ ਲੋਕ ਕਿਸੇ ਅਜਿਹੀ ਥਾਂ ''ਤੇ ਜਾਣਾ ਚਾਹੀਦਾ ਹੈ ਜੋ ਖੂਬਸੂਰਤ ਹੋਵੇ। ਜਿੱਥੇ ਮਸਤੀ ਵੀ ਕੀਤੀ ਜਾ ਸਕੇ ਪਰ ਕੁਝ ਥਾਵਾਂ ਅਜਿਹੀਆਂ ਵੀ ਹਨ ਜੋ ਹਮੇਸ਼ਾ ਤੋਂ ਹਨੀਮੂਨ ਲਈ ਲੋਕਾਂ ਦੀ ਪਸੰਦ ਬਣੀਆਂ ਹੋਈਆਂ ਹਨ। ਆਓ ਜਾਣਦੇ ਹਾਂ ਉਨ੍ਹਾਂ ਥਾਵਾਂ ਬਾਰੇ ਜਿੱਥਏ ਜ਼ਿਆਦਾਤਰ ਨਵਵਿਆਹੇ ਜੋੜੇ ਜਾਂਦੇ ਹਨ।
1. ਮਾਲਦੀਪ
ਦੁਨੀਆ ਦੇ ਸਭ ਤੋਂ ਖੂਬਸੂਰਤ ਬੀਚ ਮਾਲਦੀਪ ''ਚ ਹੀ ਹੈ। ਇੱਥੇ ਦੀ ਖੂਬਸੂਰਤੀ, ਸਫੇਦ ਰੇਤ ਦਾ ਬੀਚ ਅਤੇ ਕੁਦਰਤੀ ਨਜ਼ਾਰੇ ਸਭ ਨੂੰ ਇੱਥੇ ਬਾਰ-ਬਾਰ ਆਉਣ ਲਈ ਮਜ਼ਬੂਰ ਕਰਦੇ ਹਨ। ਇੱਥੇ ਘੁੰਮਣ ਲਈ ਬਹੁਤ ਵਧੀਆਂ ਥਾਵਾਂ ਹਨ ਅਤੇ ਮਾਲਦੀਪ ''ਚ ਲਗਭਗ 1200 ਦੀਪ ਹਨ। ਇੱਥੇ ਦੇ ਨੀਲੇ ਪਾਣੀ ਦਾ ਸਮੁੰਦਰ ਦੇਖਣ ਦੇ ਲਈ ਲੋਕ ਦੂਰ-ਦੂਰ ਤੋਂ ਆਉਦੇ ਹਨ।
1. ਮੌਰਿਸ਼ਿਸ
ਮੌਰਿਸ਼ਿਸ ਅਫਰੀਕਾ ਦੇ ਦੱਖਣ -ਪੂਰਬ ''ਚ ਸਥਿਤ ਹੈ। ਇਸ ਖੂਬਸੂਰਤ ਟਾਪੂ ''ਤੇ ਲੋਕ ਹਨੀਮੂਨ ਮਨਾਨ ਆਉਦੇ ਹਨ। ਇੱਥੇ ਦੇ ਕੁਦਰਤੀ ਨਜ਼ਾਰੇ ਪਾਟਨਰ ਦਾ ਬਾਹਾਂ ਫੈਲਾ ਕੇ ਸਵਾਗਤ ਕਰਦੇ ਹਨ। ਤੁਹਾਨੂੰ ਇੱਥੇ ਫਾਂਸੀਸੀ , ਅਫਰੀਕੀ ਅਤੇ ਹਿੰਦੂਸਤਾਨੀ ਕਲਚਰ ਦੇਖਣ ਨੂੰ ਮਿਲੇਗਾ।
3. ਸਵਿਟਜਰਲੈਂਡ
ਯੂਰਪ ''ਚ ਮਰਨੀ ਇਟਲੀ ਅਤੇ ਫਾਂਸ ਦੇ ਵਿੱਚ ਵਸਿਆ ਹੋਇਆ ਸਵਿਟਜਰਲੈਡ ਬਹੁਤ ਖੂਬਸੂਰਤ ਦੇਸ਼ ਹੈ। ਇੱਥੇ ਦੀ ਬੇਮਿਸਾਲ ਖੂਬਸੂਰਤੀ ''ਚ ਵਿਆਹ ਦੇ ਪਲ ਵਿਤਾਉਣ ਦਾ ਮੌਕਾ ਹਰ ਕੋਈ ਲਭ ਦਾ ਹੈ। ਬਹੁਤ ਲੋਕ ਵਿਆਹ ਦੇ ਬਾਅਦ ਆਪਣੇ ਪਾਟਨਰ ਦੇ ਨਾਲ ਆਪਣੇ ਹਸੀਨ ਪਲਾਂ ਨੂੰ ਇੱਥੇ ਵਿਤਾਉਣ ਲਈ ਆਉਂਦੇ ਹਨ।
4. ਨਿਊਜੀਲੈਂਡ
ਤੁਸੀ ਸਾਥੀ ਦੇ ਨਾਲ ਕਿਸੇ ਸ਼ਾਤ ਅਤੇ ਇਕਾਂਤ ਥਾਂ ''ਤੇ ਸਮਾਂ ਵਿਤਾਉਣਾ ਚਾਹੁੰਦੇ ਹੋ ਤਾਂ ਨਿਊਜੀਲੈਂਡ ਤੁਹਾਡੇ ਲਈ ਬੈਸਟ ਥਾਂ ਹੈ। ਇੱਥੇ ਤੁਸੀਂ ਪਹਾੜ, ਝੜਨੇ, ਬੀਚ ਦੇ ਇਲਾਵਾ ਹੋਰ ਵੀ ਬਹੁਤ ਕੁਝ ਦੇਖ ਸਕਦੇ ਹੋ।