ਬੱਚਿਆਂ ਦੀਆਂ ਅੱਖਾਂ ਦੀ ਰੌਸ਼ਨੀ ਤੇਜ਼ ਕਰਨ ਲਈ ਅਪਣਾਓ ਇਹ ਤਰੀਕੇ

03/27/2017 10:03:30 AM

ਜਲੰਧਰ— ਅੱਜ-ਕਲ੍ਹ ਜ਼ਿੰਦਗੀ ਬਦਲਣ ਦੇ ਨਾਲ-ਨਾਲ ਲੋਕਾਂ ਦਾ ਖਾਣ-ਪੀਣ ਵੀ ਬਦਲ ਗਿਆ ਹੈ। ਇਸ ਨਾਲ ਲੋਕਾਂ ਦੀ ਨਜ਼ਰ ਕਮਜ਼ੋਰ ਹੋਣਾ ਇਕ ਆਮ ਗੱਲ ਹੈ। ਵੱਡਿਆਂ ਤੋਂ ਲੈ ਕੇ ਛੋਟਿਆਂ ਤੱਕ ਹਰ ਇਕ ਨੂੰ ਚਮਸ਼ਾ ਲੱਗਾ ਹੋਇਆ ਹੈ। ਕਿਉਂਕਿ ਜ਼ਿਆਦਾਤਰ ਬੱਚੇ ਕੰਪਿਊਟਰ, ਵੀਡੀਓ ਗੇਮਾਂ ਅਤੇ ਮੋਬਾਇਲ ਫੋਨ ''ਚ ਲੱਗੇ ਰਹਿੰਦੇ ਹਨ। ਇਸ ਕਰਕੇ ਬੱਚਿਆਂ ਦੀ ਨਜ਼ਰ ਕਮਜ਼ੋਰ ਹੋ ਜਾਂਦੀ ਹੈ। ਅਜਿਹੀ ਹਾਲਤ ''ਚ ਬੱਚਿਆਂ ਦਾ ਖਾਣ-ਪੀਣ ਅਤੇ ਆਦਤਾਂ ''ਚ ਸੁਧਾਰ ਕਰਨਾ ਬਹੁਤ ਜ਼ਰੂਰੀ ਹੈ। ਅੱਜ ਅਸੀਂ ਤੁਹਾਨੂੰ ਕੁੱਝ ਘਰੇਲੂ ਤਰੀਕੇ ਦੱਸਣ ਜਾ ਰਹੇ ਹਾਂ, ਜਿਸ ਨੂੰ ਆਪਣਾ ਕੇ ਬੱਚਿਆਂ ਦੀਆਂ ਅੱਖਾਂ ਦੀ ਰੌਸ਼ਨੀ ਤੇਜ਼ ਕੀਤੀ ਜਾ ਸਕਦੀ ਹੈ। 
1. ਗਾਜਰ ਦਾ ਜੂਸ 
ਘੱਟ ਨਜ਼ਰ ਵਾਲਿਆਂ ਲਈ ਗਾਜਰ ਦਾ ਜੂਸ ਬਹੁਤ ਵਧੀਆ ਹੁੰਦਾ ਹੈ ਕਿਉਂਕਿ ਇਸ ''ਚ ਵਿਟਾਮਿਨ-ਏ ਹੁੰਦਾ ਹੈ। ਇਹ ਅੱਖਾਂ ਦੇ ਲਈ ਫਾਇਦੇਮੰਦ ਹੁੰਦਾ ਹੈ। ਇਸ ਲਈ ਰੋਜ਼ਾਨਾਂ ਆਪਣੇ ਬੱਚਿਆਂ ਨੂੰ ਇਕ ਗਿਲਾਸ ਗਾਜਰ ਦਾ ਜੂਸ ਜ਼ਰੂਰ ਪਿਲਾਓ। 
2. ਮੱਖਣ
1 ਕੱਪ ਗਰਮ ਦੁੱਧ ''ਚ 1/4 ਛੋਟਾ ਚਮਚ ਮੱਖਣ, ਅੱਧਾ ਚਮਚ, ਮੁਲੇਠੀ ਪਾਊਡਰ ਅਤੇ 1 ਚਮਚ ਸ਼ਹਿਦ ਨੂੰ ਚੰਗੀ ਤਰ੍ਹਾਂ ਮਿਲਾ ਲਓ। ਇਸ ਨੂੰ ਰੋਜ਼ ਰਾਤ ਨੂੰ ਸੌਂਣ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਪੀਲਾਓ। ਇਸ ਨੂੰ ਪੀਣ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੋ ਜਾਵੇਗੀ। 
3. ਇਲਾਇਚੀ
ਦੁੱਧ ਨੂੰ ਉਬਾਲ ਕੇ ਇਸ ''ਚ 2 ਇਲਾਇਚੀਆਂ ਪੀਸ ਕੇ ਪਾ ਦਿਓ। ਇਸ ਦਾ ਇਸਤੇਮਾਲ ਰਾਤ ਨੂੰ ਕਰੋ। ਇਸ ਨੂੰ ਪੀਣ ਨਾਲ ਅੱਖਾਂ ਠੀਕ ਰਹਿਣਗੀਆਂ  
4. ਹੱਥਾਂ ਨੂੰ ਰਗੜਣਾ
ਆਪਣੇ ਬੱਚਿਆਂ ਨੂੰ ਹੱਥ ਰਗੜਣ ਦੇ ਲਈ ਆਖੋ ਜਦੋਂ ਤੱਕ ਹੱਥ ਗਰਮ ਨਾ ਹੋ ਜਾਵੇ। ਜਦੋਂ ਉਨ੍ਹਾਂ ਦੇ ਹੱਥ ਗਰਮ ਹੋ ਜਾਣ ਤਾਂ ਉਨ੍ਹਾਂ ਨੂੰ ਆਪਣੀਆਂ ਅੱਖਾਂ ''ਤੇ ਰੱਖ ਕੇ ਢੱਕਣ ਦੇ ਲਈ ਆਖੋ। ਇਸ ਨਾਲ ਅੱਖਾਂ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਮਿਲੇਗਾ ਅਤੇ ਅੱਖਾਂ ਦੀ ਰੌਸ਼ਨੀ ਤੇਜ਼ ਹੋਵੇਗੀ। 
5. ਭੋਜਨ
ਬੱਚਿਆਂ ਦੇ ਭੋਜਨ ''ਚ ਵਿਟਾਮਿਨ-ਏ ਬਹੁਤ ਮਾਤਰਾ ਨੂੰ ਸ਼ਾਮਲ ਕਰੋ। ਪਪੀਤਾ, ਸੰਤਰਾ, ਪਾਲਕ, ਆਲੂ ਅਤੇ ਮਾਸਾਹਾਰੀ ਭੋਜਨ ਸ਼ਾਮਲ ਕਰੋ। ਇਸ ਨਾਲ ਉਨ੍ਹਾਂ ਦੀ ਸਿਹਤ ਅਤੇ ਅੱਖਾਂ ਨੂੰ ਫਾਇਦਾ ਹੋਵੇਗਾ।