ਇਨ੍ਹਾਂ ਚੀਜ਼ਾਂ ਨੂੰ ਖਾਣ ਨਾਲ ਦੂਰ ਹੋਵੇਗੀ ਕੈਲਸ਼ੀਅਮ ਦੀ ਕਮੀ

05/29/2017 8:28:24 AM

ਮੁੰਬਈ— ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਦੁੱਧ ਪੀਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਸ ਲਈ ਰੋਜ਼ਾਨਾਂ ਦੁੱਧ ਪੀਣਾ ਚਾਹੀਦਾ ਹੈ। ਗੱਲ ਠੀਕ ਵੀ ਹੈ ਡੇਅਰੀ ਫੂਡ ਸਰੀਰ ''ਚ ਕੈਲਸ਼ੀਅਮ ਦੀ ਕਮੀ ਨਹੀਂ ਹੋਣ ਦਿੰਦੇ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਤੋਂ ਇਲਾਵਾ ਵੀ ਹੋਰ ਕਈ ਚੀਜ਼ਾਂ ''ਚ ਵੀ ਕੈਲਸ਼ੀਅਮ ਭਰਪੂਰ ਮਾਤਰਾ ''ਚ ਪਾਇਆ ਜਾਂਦਾ ਹੈ। ਆਓ ਜਾਣਦੇ ਹਾਂ। 
1. ਆਂਵਲਾ ''ਚ ਐਂਟੀ-ਆਕਸੀਡੈਂਟ ਗੁਣ ਪਾਏ ਜਾਂਦੇ ਹਨ ਜੋ ਸਰੀਰ ਨੂੰ ਇਨਫੈਕਸ਼ਨ ਤੋਂ ਬਚਾਉਂਦੇ ਹਨ। ਇਸ ਤੋਂ ਇਲਾਵਾ ਇਸ ''ਚ ਭਰਪੂਰ ਮਾਤਰਾ ''ਚ ਕੈਲਸ਼ੀਅਮ ਪਾਇਆ ਜਾਂਦਾ ਹੈ। ਇਸ ਦਾ ਜੂਸ ਪੀਣ ਨਾਲ ਸਰੀਰ ਨੂੰ ਕਈ ਲਾਭ ਮਿਲਦੇ ਹਨ। 
2. ਕੈਲਸ਼ੀਅਮ ਦੀ ਕਮੀ ਨੂੰ ਦੂਰ ਕਰਨ ਦੇ ਲਈ ਤਿਲ ਖਾਣਾ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ''ਚ ਕੈਲਸ਼ੀਅਮ ਦੀ ਮਾਤਰਾ ਭਰਪੂਰ ਹੁੰਦੀ ਹੈ। ਇਸ ਲਈ ਇਸ ਨੂੰ ਆਪਣੇ ਭੋਜਨ ਦਾ ਹਿੱਸਾ ਬਣਾਓ। 
3. ਜੀਰਾ ਸਿਰਫ ਭੋਜਨ ਦਾ ਸੁਆਦ ਵੀ ਨਹੀਂ ਵਧਾਉਂਦਾ ਸਗੋਂ ਇਹ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਕ ਗਿਲਾਸ ਪਾਣੀ ਉੱਬਾਲੋ ਅਤੇ ਇਸ ''ਚ ਇਕ ਚਮਚ ਜੀਰਾ ਮਿਲਾਓ। ਇਸ ਪਾਣੀ ਨੂੰ ਠੰਡਾ ਕਰਕੇ ਦਿਨ ''ਚ ਦੋ ਵਾਰ ਪੀਓ। ਇਸ ਨਾਲ ਸਰੀਰ ''ਚ ਕੈਲਸ਼ੀਅਮ ਦੀ ਕਮੀ ਦੂਰ ਹੋ ਜਾਵੇਗੀ। 
4. ਰਾਗੀ ਇਕ ਪ੍ਰਕਾਰ ਦਾ ਅਨਾਜ ਹੁੰਦਾ ਹੈ, ਜਿਸ ''ਚ ਕੈਲਸ਼ੀਅਮ ਭਰਪੂਰ ਮਾਤਰਾ ''ਚ ਪਾਇਆ ਜਾਂਦਾ ਹੈ। ਇਸ ਦਾ ਇਸਤੇਮਾਲ ਆਟੇ ਦੇ ਰੂਪ ''ਚ ਕੀਤਾ ਜਾਂਦਾ ਹੈ। ਪ੍ਰਤੀਦਿਨ ਇਕ ਕੱਪ ਰਾਗੀ ਦਾ ਇਸਤੇਮਾਲ ਕਰਨ ਨਾਲ ਸਰੀਰ ਨੂੰ ਪੂਰੀ ਮਾਤਰਾ ''ਚ ਕੈਲਸ਼ੀਅਮ ਮਿਲਦਾ ਹੈ।