ਇਨ੍ਹਾਂ ਦੇਸ਼ਾਂ ਦੇ ਹਨ ਵੱਖਰੇ ਰਿਵਾਜ਼, ਕਿਸੇ ਹੋਰ ਦਿਨ ਮਨਾਇਆ ਜਾਂਦਾ ਹੈ ਨਵਾਂ ਸਾਲ

12/29/2017 3:33:54 PM

ਮੁੰਬਈ— 31 ਦਸੰਬਰ ਦੀ ਰਾਤ ਨੂੰ ਵਿਸ਼ਵ 'ਚ ਵੱਖ-ਵੱਖ ਦੇਸ਼ਾਂ 'ਚ ਅਨੋਖੇ ਤਰੀਕਿਆਂ ਨਾਲ ਨਵੇਂ ਸਾਲ ਦਾ ਸੁਆਗਤ ਕੀਤਾ ਜਾਂਦਾ ਹੈ। 1 ਜਨਵਰੀ ਦੇ ਦਿਨ ਹਰ ਦੇਸ਼ ਨੂੰ ਲੋਕ ਵੱਖਰੇ ਤਰੀਕਿਆਂ ਨਾਲ ਮਨਾਉਂਦੇ ਹਨ ਪਰ ਕੁਝ ਦੇਸ਼ਾਂ 'ਚ ਲੋਕ 1 ਜਨਵਰੀ ਨਹੀਂ ਸਗੋਂ ਕਿਸੇ ਹੋਰ ਦਿਨ 'ਤੇ ਵੀ ਨਵੇਂ ਸਾਲ ਦੀਆਂ ਖੁਸ਼ੀਆਂ ਮਨਾਉਂਦੇ ਹਨ। ਦੇਸ਼-ਵਿਦੇਸ਼ ਦੇ ਇਨ੍ਹਾਂ ਥਾਵਾਂ 'ਤੇ ਕਿਸੇ ਹੋਰ ਦਿਨ ਮਨਾਏ ਜਾਣ ਵਾਲੇ ਨਵੇਂ ਸਾਲ ਦੇ ਕਈ ਅਮੇਜਿੰਗ ਫੈਕਟ੍ਰਸ ਜੁੜੇ ਹਨ। ਅੱਜ ਅਸੀਂ ਤੁਹਾਨੂੰ ਦੇਸ਼-ਵਿਧੇਸ ਦੇ ਕੁਝ ਅਜਿਹੇ ਦੇਸ਼ਾਂ ਬਾਰੇ ਦੱਸਣ ਜਾ ਰਹੇ ਹਾਂ। ਜਿੱਥੇ ਨਵੇਂ ਸਾਲ ਦੀ ਸ਼ੁਰੂਆਤ ਕਿਸੇ ਹੋਰ ਦਿਨ ਕੀਤੀ ਜਾਂਦੀ ਹੈ। ਆਓ ਜਾਣਦੇ ਹਾਂ ਸਾਲ ਦੇ ਕਿਸੇ ਹੋਰ ਦਿਨ ਨਿਯੂ ਇਯਰ ਸੇਲੀਬ੍ਰੇਟ ਕਰਨ ਵਾਲੇ ਦੇਸ਼ਾਂ ਦੇ ਬਾਰੇ 'ਚ।
1. ਜਾਪਾਨ

ਜਾਪਾਨੀ ਲੋਕਾ ਪਹਿਲਾਂ 20 ਜਨਵਰੀ ਤੋਂ 19 ਫਰਬਰੀ ਦੇ ਵਿਚਕਾਰ ਨਵਾਂ ਸਾਲ ਸੇਲੀਬ੍ਰੇਟ ਕਰਦੇ ਸੀ। ਹੁਣ ਜਾਪਾਨੀ ਲੋਕ ਨਵੇਂ ਸਾਲ ਦਾ ਜਸ਼ਨ 3 ਜਨਵਰੀ ਨੂੰ ਕਰਦੇ ਹਨ।
2. ਤਾਮਿਲਨਾਡੂ


ਤਮਿਲਨਾਡੂ 'ਚ ਜ਼ਿਆਦਾ ਤਰ 15 ਜਨਵਰੀ ਨੂੰ ਨਵਾਂ ਸਾਲ ਮਨਾਇਆ ਜਾਂਦਾ ਹੈ। ਤਮਿਲ ਲੋਕ ਇਸ ਨੂੰ ਪੋਂਗਲ ਵੀ ਕਹਿੰਦੇ ਹਨ।
3. ਥਾਈਲੈਂਡ ਅਤੇ ਮਿਯਾਂਮਾਰ


ਥਾਈਲੈਂਡ ਅਤੇ ਮਿਯਾਂਮਾਰ 'ਚ ਨਵਾਂ ਸਾਲ 13 ਤੋਂ 15 ਅਪ੍ਰੈੱਲ 'ਚ ਮਨਾਇਆ ਜਾਂਦਾ ਹੈ। ਮਿਯਾਂਮਾਰ 'ਚ ਇਸ ਨੂੰ ਤਿਜਾਨ ਵੀ ਕਿਹਾ ਜਾਂਦਾ ਹੈ।
4. ਗੁਜਰਾਤ


ਗੁਜਰਾਤ ਅਤੇ ਮਾੜਵਾੜੀ ਲੋਕਾ ਦੀਵਾਲੀ 'ਤੇ ਹੀ ਆਪਣਾ ਨਵਾਂ ਸਾਲ ਸੈਲੀਬ੍ਰੇਟ ਕਰਦੇ ਹਨ। ਉਨ੍ਹਾਂ ਲੋਕਾਂ ਲਈ ਦੀਵਾਲੀ 'ਤੇ ਹੀ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ।
5. ਮਹਾਰਾਸ਼ਟਰ


ਮਹਾਰਾਸ਼ਟਰ 'ਚ ਨਵਾਂ ਸਾਲ ਚੈਤਰ ਸ਼ੁਕਲ ਪ੍ਰੀਪਦਾ 'ਤੇ ਗੂੜੀ ਪਡਵਾ ਦੇ ਰੂਪ 'ਚ ਮਨਾਇਆ ਜਾਂਦਾ ਹੈ। ਉੱਥੇ ਹੀ ਕਰਨਾਟਕ ਦੇ ਲੋਕ ਚੈਤਰ ਮਹੀਨੇ ਤੋਂ ਪਹਿਲੇ ਦਿਨ ਨਵਾਂ ਸਾਲ ਸੈਲੀਬ੍ਰੇਟ ਕਰਦੇ ਹਨ।
6. ਚੀਨ


ਇੱਥੇ ਲੋਕ 16 ਫਰਵਰੀ ਤੋਂ ਨਵੇਂ ਸਾਲ ਦੀ ਸ਼ੁਰੂਆਤ ਕਰਦੇ ਹਨ ਅਤੇ ਸੈਲੀਬ੍ਰੇਸ਼ਨ ਵੀ ਇਸੇ ਦਿਨ ਹੀ ਹੁੰਦਾ ਹੈ।