ਇਹ ਹਨ ਦੁਨੀਆ ਦੇ ਖਤਰਨਾਕ ਸਵਿਮਿੰਗ ਪੂਲ

03/26/2017 1:47:09 PM

ਨਵੀਂ ਦਿੱਲੀ— ਦੁਨੀਆ ''ਚ ਕੁਝ ਲੋਕ ਹੀ ਖਤਰਨਾਕ ਕੰਮਾਂ ਨੂੰ ਕਰਨ ਦਾ ਹੌਂਸਲਾ ਰੱਖਦੇ ਹਨ। ਇਸ ਤਰ੍ਹਾਂ ਹੀ ਕਈ ਅਜਿਹੀਆਂ ਖਤਰਨਾਕ ਥਾਵਾਂ ਹਨ, ਜਿਨ੍ਹਾਂ ਬਾਰੇ ਜ਼ਿਆਦਾਤਰ ਲੋਕਾਂ ਨੂੰ ਜਾਣਕਾਰੀ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਖਤਰਨਾਕ ਕੰਮ ਬਾਰੇ ਦਸਾਂਗੇ, ਜਿਸ ਨੂੰ ਕਰ ਕੇ ਤੁਹਾਨੂੰ ਇਕ ਅਨੋਖਾ ਅਹਸਾਸ ਹੋਵੇਗਾ। ਤੁਸੀਂ ਖਤਰਨਾਕ ਪਹਾੜੀਆਂ, ਜੰਗਲ, ਸੁਰੰਗਾਂ ਦੇਖੀਆਂ ਹੋਣਗੀਆਂ ਪਰ ਕੀ ਤੁਸੀਂ ਖਤਰਨਾਕ ਸਵਿਮਿੰਗ ਪੂਲ ਦੇਖੇ ਹਨ। ਜੇ ਨਹੀਂ ਤਾਂ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਸਵਿਮਿੰਗ ਪੂਲਾਂ ਬਾਰੇ ਦਸਾਂਗੇ, ਜਿਨ੍ਹਾਂ ''ਚ ਤੈਰਨਾ ਕਿਸੇ ਖਤਰਨਾਕ ਕੰਮ ਨੂੰ ਕਰਨ ਦੇ ਬਰਾਬਰ ਹੈ।
1. ਦੱਖਣੀ ਟਾਏਰਾਲ ਸਵਿਮਿੰਗ ਪੂਲ, ਇਟਲੀ
ਇਹ ਦੱਖਣ ਟਾਏਰੋਲ ''ਚ ਸਥਿਤ ਇਕ ਹੋਟਲ ''ਚ ਬਣਿਆ ਸਵਿਮਿੰਗ ਪੂਲ ਹੈ। ਇਹ ਪੂਲ 40 ਫੁੱਟ ਉੱਚਾ ਅਤੇ 82 ਫੁੱਟ ਲੰਮਾ ਹੈ। ਇਸ ਦੀ ਖਾਸ ਗੱਲ ਇਹ ਹੈ ਕਿ ਇਸ ਦੇ ਸਾਹਮਣੇ ਪਾਰਦਰਸ਼ੀ ਸ਼ੀਸ਼ਾ ਲੱਗਾ ਹੋਇਆ ਹੈ।  ਰੁੱਖ ਦੇ ਦੋ ਤਨਿਆਂ ''ਤੇ ਖੜ੍ਹਾ ਇਹ ਸਵਿਮਿੰਗ ਪੂਲ ਕਾਫੀ ਖਤਰਨਾਕ ਹੈ।
2. ਹੋਲੀਡੇ ਇਨ ਸਵਿਮਿੰਗ ਪੂਲ, ਸ਼ੰਘਾਈ
ਇਹ ਸਵਿਮਿੰਗ ਪੂਲ ਇਕ ਹੋਟਲ ''ਚ ਲਗਭਗ 100 ਮੀਟਰ ਉੱਚਾਈ ''ਤੇ 24ਵੀਂ ਮੰਜ਼ਲ ''ਤੇ ਬਣਿਆ ਹੈ। ਇਹ ਇਕ ਚਬੂਤਰੇ ਦੀ ਤਰ੍ਹਾਂ ਲਟਕਿਆ ਹੋਇਆ ਹੈ। ਇਸ ਦਾ ਤਲ (ਫਰਸ਼) ਵੀ ਪਾਰਦਰਸ਼ੀ ਕੱਚ ਨਾਲ ਬਣਾਇਆ ਗਿਆ ਹੈ।
3. ਨਿਮੋ 33 ਬਰੁਸੇਲਸ
ਇਹ ਦੁਨੀਆ ਦਾ ਸਭ ਤੋਂ ਡੂੰਘਾ ਇਨਡੋਰ (ਅੰਦਰੂਨੀ) ਸਵਿਮਿੰਗ ਪੂਲ ਹੈ। ਇਸ ਦੇ ਅੰਦਰ ਅਜੀਬ ਗੁਫਾਫਾਂ ਬਣੀਆਂ ਹਨ। ਇਸ ਪੂਲ ''ਚ ਬਿਨਾਂ ਨਿਰਦੇਸ਼ਕ ਦੇ ਤੈਰਨਾ ਮਨ੍ਹਾ ਹੈ। ਇੱਥੇ ਸਕੂਬਾ ਡਾਈਵਿੰਗ ਵੀ ਹੁੰਦੀ ਹੈ।
4. ਸਕਾਈ ਕੋਨਡੋਸ ਸਵਿਮਿੰਗ ਪੂਲ, ਲੀਮਾ
ਪੇਰੂ ਦੇ ਲੀਮਾ ''ਚ ਬਣੇ ਇਹ ਤਰਦੇ ਹੋਏ ਪੂਲ ਕਾਫੀ ਆਕਰਸ਼ਕ ਲੱਗਦੇ ਹਨ ਪਰ ਭੂਚਾਲ ਪ੍ਰਭਾਵਿਤ ਇਸ ਖੇਤਰ ''ਚ ਇਨ੍ਹਾਂ ''ਚ ਤੈਰਾਕੀ ਕਰਨਾ ਬਹੁਤ ਵੱਡੇ ਦਿਲ ਵਾਲਾ ਕੰਮ ਹੈ।
5. ਗੋਲਡਨ ਨਗੇਟਸ ਸਵਿਮਿੰਗ ਪੂਲ, ਲਾਸ ਵੇਗਾਸ
ਉਂਝ ਤਾਂ ਇਹ ਥਾਂ ਕੈਸੀਨੋ ਲਈ ਮਸ਼ਹੂਰ ਹੈ ਪਰ ਗੋਲਡਨ ਨਗੇਟਸ ਸਵਿਮਿੰਗ ਪੂਲ ਵੀ ਆਪਣੀ ਖਾਸੀਅਤ ਕਾਰਨ ਕਾਫੀ ਮਸ਼ਹੂਰ ਹੈ। ਇੱਥੇ ਤੁਹਾਨੂੰ ਇਕ ਸੁਰੰਗ ਵਰਗੇ ਸਵਿਮਿੰਗ ਪੂਲ ''ਚ ਤਰਨਾ ਹੋਵੇਗਾ।  ਇਸ ਦੇ ਨਾਲ ਹੀ ਤੁਹਾਡੇ ਨੇੜਿਉਂ ਦੀ ਸ਼ਾਰਕ ਘੁੰਮ ਰਹੀ ਹੁੰਦੀ ਹੈ।