ਪਿਆਰ ਕਰਨ ਦੀ ਕੋਈ ਉਮਰ ਨਹੀਂ ਹੁੰਦੀ

02/08/2017 10:09:42 AM

ਮੁੰਬਈ— ਪਤੀ-ਪਤਨੀ ਦਾ ਸਾਥ ਉਮਰ ਭਰ ਦਾ ਹੁੰਦਾ ਹੈ। ਇਹ ਦੌਨੋ ਹੀ ਸਾਰੀ ਉਮਰ ਬੱਚਿਆਂ ਅਤੇ ਪਰਿਵਾਰ ਦੀਆਂ ਜਿੰਮੇਵਾਰੀਆਂ ਨਿਭਾਉਂਣ ''ਚ ਲੱਗੇ ਰਹਿੰਦੇ ਹਨ। ਕਈ ਵਾਰ ਤਾਂ ਦੋਹਾਂ ਨੂੰ ਇੱਕ ਦੂਜੇ ਨਾਲ ਸਮਾਂ ਬਿਤਾਉਣ ਦਾ ਧਿਆਨ ਹੀ ਨਹੀਂ ਰਹਿੰਦਾ। ਪਤੀ  ਸਾਰੀ ਉਮਰ ਬੱਚਿਆਂ ਦੀ ਜਿੰਦਗੀ ਬਣਾਉਣ ਲਈ, ਆਪਣੇ ਕਾਰੋਬਾਰ ਜਾਂ ਨੋਕਰੀ ''ਚ ਪੈਸੇ ਕਮਾਉਣ ਦੇ ਲਈ ਭੱਜਦਾ ਰਹਿੰਦਾ ਹੈ। ਪਤਨੀ ਬੱਚਿਆਂ ਦੀ ਸੇਵਾ ਅਤੇ ਘਰ ਸੰਭਾਲਣ ''ਚ ਲੱਗੀ ਰਹਿੰਦੀ ਹੈ। ਅਜਿਹੇ ''ਚ ਇਨ੍ਹਾਂ ਸਭ ਕੰਮਾਂ ਤੋਂ ਰਾਹਤ ਮਿਲਦੀ ਹੈ ਤਾਂ ਪਤੀ-ਪਤਨੀ ਨੂੰ ਯਾਦ ਆਉਂਦਾ ਹੈ ਕਿ ਦੋਹਾਂ ਨੂੰ ਇੱਕ ਦੂਸਰੇ ਨੂੰ ਵੀਂ ਸਮਾਂ ਦੇਣਾ ਚਾਹੀਦਾ ਹੈ। ਇਸ ਗੱਲ ਦਾ ਅਹਿਸਾਸ ਹੁੰਦੇ-ਹੁੰਦੇ ਉਮਰ ਨਿਕਲ ਜਾਂਦੀ ਹੈ ਅਤੇ ਦੋਨੋ ਬੁੱਢੇ ਹੋ ਜਾਂਦੇ ਹਨ ਪਰ ਇਸਦਾ ਮਤਲਬ ਇਹ ਬਿਲਕੁਲ ਨਹੀਂ ਹੁੰਦਾ ਕਿ ਦੋਹਾਂ ਦਾ ਇੱਕ -ਦੂਸਰੇ ਦੇ ਲਈ ਪਿਆਰ ਖਤਮ ਹੋ ਗਿਆ ਹੈ। ਉਮਰ ਵੱਧਣ ਦੇ ਨਾਲ ਇਹ ਹੋਰ ਵੀ ਗਹਿਰਾ ਹੁੰਦਾ ਜਾਂਦਾ ਹੈ।
ਅੱਜ ਅਸੀਂ ਤੁਹਾਨੂੰ ਅਜਿਹੇ ਹੀ ਪਿਆਰ ਦੀਆਂ ਕੁਝ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਜੋ ਉਮਰ ਵੱਧਣ ਦੇ ਨਾਲ ਪਿਆਰੇ ਜਿਹੇ ਇਸ ਰਿਸ਼ਤੇ ਨੂੰ ਹੋਰ ਵੀ ਖੂਬਸੂਰਤ ਅਹਿਸਾਸ ਦਿੰਦੀਆਂ ਹਨ। ਜਿਸ ''ਚ ਕੁਝ ਜੋੜੇ ਆਪਸ ''ਚ ਉਮਰ ਦੀ ਪਰਵਾਹ ਕੀਤੇ ਬਿਨਾਂ ਜਿੰਦਗੀ ਦਾ ਖੁਲ ਕੇ ਮਜਾ ਲੈ ਰਹੇ ਹਨ। ਇੱਕ -ਦੂਸਰੇ ਦਾ ਧਿਆਨ ਰੱਖ ਰਹੇ ਹਨ ਅਤੇ ਬਿਨਾਂ ਕਿਸੇ ਤਨਾਅ ਦੇ ਹੱਸ ਕੇ ਜਿੰਦਗੀ ਜੀ ਰਹੇ ਹਨ। ਇਨ੍ਹਾਂ ਨੂੰ ਦੇਖਕੇ  ਹਰ ਕਿਸੇ ਦਾ ਆਪਣੀ ਜਿੰਦਗੀ ਦੀ ਪਰੇਸ਼ਾਨੀਆਂ ਨੂੰ ਭੁੱਲ ਕੇ ਜਿਉਣ ਦਾ ਮਨ ਕਰਦਾ ਹੈ।