ਕਈ ਗਲਤ ਆਦਤਾਂ ਵੀ ਹੁੰਦੀਆਂ ਹਨ ਚੰਗੀਆਂ

03/27/2017 5:28:09 PM

ਜਲੰਧਰ— ਲੋਕ ਸੁਭਾਅ ਤੋਂ ਭਾਵੇ ਕਿੰਨੇ ਵੀ ਚੰਗੇ ਹੋਣ ਪਰ ਉਨ੍ਹਾਂ ''ਚ ਗਲਤ ਆਦਤਾਂ ਜ਼ਰੂਰ ਹੁੰਦੀਆਂ ਹਨ। ਕਈ ਵਾਰ ਇਹ ਆਦਤਾਂ ਇਨ੍ਹੀਆਂ ਗਲਤ ਹੋ ਜਾਂਦੀਆਂ ਹਨ ਕਿ ਲੋਕਾਂ ਦੀ ਪੂਰੀ ਜ਼ਿੰਦਗੀ ਬਦਲ ਕੇ ਰੱਖ ਦਿੰਦੀਆਂ ਹਨ ਅਤੇ ਇਨ੍ਹਾਂ ਨੂੰ ਛੱਡਣਾ ਬਹੁਤ ਮੁਸ਼ਕਲ ਹੁੰਦਾ ਹੈ। ਕਈ ਆਦਤਾਂ ਅਜਿਹੀਆਂ ਹੁੰਦੀਆਂ ਹਨ ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀਆਂ ਹਨ ਅਤੇ ਇਹਨਾਂ ਨੂੰ ਬਦਲਣਾਂ ਨਹੀਂ ਚਾਹੀਦਾ। ਆਓ ਜਾਣਦੇ ਹਾਂ ਇਸ ਤਰ੍ਹਾਂ ਦੀਆਂ ਕੁੱਝ ਆਦਤਾਂ ਬਾਰੇ। 
1. ਦੇਰ ਤੱਕ ਸੌਂਣਾ
ਕਈ ਲੋਕਾਂ ਨੂੰ ਸਵੇਰੇ ਦੇਰ ਤੱਕ ਸੌਂਣ ਦੀ ਆਦਤ ਹੁੰਦੀ ਹੈ। ਇਸ ਨਾਲ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਪਰ ਇਸ ਨਾਲ ਦੂਸਰੇ ਲੋਕ ਪਰੇਸ਼ਾਨ ਹੁੰਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਦੇਰ ਤੱਕ ਸੌਂਣ ਨਾਲ ਸਰੀਰ ''ਚ ਮੈਟਾਬਾਲੀਜਮ ਠੀਕ ਤਰ੍ਹਾਂ ਕੰਮ ਕਰਦੇ ਹਨ ਅਤੇ ਇਸ ਨਾਲ ਮੋਟਾਪੇ ਦੀ ਪਰੇਸ਼ਾਨੀ ਨਹੀਂ ਹੁੰਦੀ। 
2. ਗੁੱਸਾ ਕਰਨਾ
ਕਈ ਲੋਕਾਂ ਨੂੰ ਛੋਟੀ-ਛੋਟੀ ਗੱਲਾਂ ''ਤੇ ਗੁੱਸਾ ਆ ਜਾਂਦਾ ਹੈ ਅਤੇ ਉਹ ਆਪਣੇ ਗੁੱਸੇ ''ਤੇ ਕੰਟਰੋਲ ਨਹੀਂ ਕਰ ਪਾਉਂਦੇ। ਇਸ ਤਰ੍ਹਾਂ ਕਰਨ ਨਾਲ ਸਰੀਰ ਦੀ ਰੋਗਾਂ ਨਾਲ ਲੜਣ ਦੀ ਸ਼ਕਤੀ ਵੱਧਦੀ ਹੈ। ਇਸ ਤੋਂ ਇਲਾਵਾ ਗੁੱਸੇ ''ਚ ਵੀ ਸ਼ਾਂਤ ਰਹਿਣ ਵਾਲੇ ਲੋਕਾਂ ਨੂੰ ਸਿਹਤ ਨਾਲ ਜੁੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। 
3. ਜ਼ਿਆਦਾ ਬੋਲਣਾ
ਜ਼ਿਆਦਾ ਬੋਲਣ ਵਾਲੇ ਲੋਕਾਂ ਨੂੰ ਬਹੁਤ ਘੱਟ ਪਸੰਦ ਕੀਤਾ ਜਾਂਦਾ ਹੈ ਪਰ ਜ਼ਿਆਦਾ ਬੋਲਣ ਵਾਲੇ ਲੋਕ ਦਿਲ ਦੀਆਂ ਸਾਰੀਆਂ ਗੱਲਾਂ ਬੋਲ ਬਾਹਰ ਨਿਕਾਲ ਦਿੰਦੇ ਹਨ। ਕਈ ਵਾਰ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ। ਜ਼ਿਆਦਾ ਬੋਲਣ ਵਾਲੇ ਲੋਕ ਗੱਲਾਂ-ਗੱਲਾਂ ''ਚ ਹੀ ਦਿਲ ਦੀ ਪਰੇਸ਼ਾਨੀ ਬਾਹਰ ਕੱਢ ਦਿੰਦੇ ਹਨ ਜਿਸ ਨਾਲ ਉਨ੍ਹਾਂ ਦਾ ਮੰਨ ਹਲਕਾ ਹੋ ਜਾਂਦਾ ਹੈ। 
4. ਕਾਫੀ ਪੀਣਾ
ਕਈ ਲੋਕਾਂ ਨੂੰ ਜ਼ਿਆਦਾ ਕਾਫੀ ਪੀਣ ਦੀ ਆਦਤ ਹੁੰਦੀ ਹੈ। ਉਹ ਦਿਨ ''ਚ 4-5 ਵਾਰ ਕਾਫੀ ਪੀ ਲੈਂਦੇ ਹਨ। ਅਜਿਹਾ ਕਰਨ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਪਰੇਸ਼ਾਨੀ ਹੋ ਜਾਂਦੀ ਹੈ ਪਰ ਜਿਨ੍ਹਾਂ ਲੋਕਾਂ ਨੂੰ ਪੱਥਰੀ ਦੀ ਪਰੇਸ਼ਾਨੀ ਹੈ। ਉਨ੍ਹਾਂ ਲਈ ਇਹ ਬਹੁਤ ਫਾਇਦੇਮੰਦ ਹੁੰਦੀ ਹੈ। 
5. ਚਾਕਲੇਟ
ਕਈ ਔਰਤਾਂ ਨੂੰ ਜ਼ਿਆਦਾ ਚਾਕਲੇਟ ਖਾਣ ਦੀ ਆਦਤ ਹੁੰਦੀ ਹੈ ਅਤੇ ਇਸ ਨਾਲ ਦੰਦ ਖਰਾਬ ਹੋ ਜਾਂਦੇ ਹਨ ਪਰ ਜ਼ਿਆਦਾ ਚਾਕਲੇਟ ਖਾਣ ਵਾਲੀਆਂ ਔਰਤਾਂ ਨੂੰ ਦਿਲ ਸੰਬੰਧੀ ਬੀਮਾਰੀਆਂ ਨਹੀਂ ਹੁੰਦੀਆਂ।