ਇਹ ਲੋਕ ਭੁੱਲ ਕੇ ਵੀ ਨਾ ਕਰਨ ਸੌਂਫ ਦੀ ਵਰਤੋਂ, ਹੋ ਸਕਦੀ ਹੈ ਖ਼ਤਰਨਾਕ

11/19/2020 12:41:54 PM

ਜਲੰਧਰ: ਸੌਂਫ ਹਰ ਘਰ 'ਚ ਪਾਈ ਜਾਂਦੀ ਹੈ। ਹਰ ਕੋਈ ਖਾਣਾ ਖਾਣ ਤੋਂ ਬਾਅਦ ਸੌਂਫ ਖਾਣਾ ਪਸੰਦ ਕਰਦਾ ਹੈ। ਇਹ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦੀ ਹੈ। ਇਸ ਦੀ ਵਰਤੋਂ ਕਰਨ ਨਾਲ ਸਾਡੀ ਪਾਚਣ ਸ਼ਕਤੀ ਤੇਜ਼ ਹੁੰਦੀ ਹੈ ਅਤੇ ਢਿੱਡ ਨਾਲ ਇਸ ਸਬੰਧੀ ਸਮੱਸਿਆਵਾਂ ਦੂਰ ਹੁੰਦੀਆਂ ਹਨ। ਇਸ ਦੀ ਵਰਤੋਂ ਇਕ ਦਵਾਈ ਦੇ ਰੂਪ 'ਚ ਵੀ ਕੀਤੀ ਜਾਂਦੀ ਹੈ। ਇਸ ਲਈ ਬਹੁਤ ਸਾਰੇ ਘਰੇਲੂ ਨੁਸਖਿਆਂ 'ਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ:ਘਰ ਦੀ ਰਸੋਈ 'ਚ ਇੰਝ ਬਣਾਓ ਕਲਾਕੰਦ
ਸੌਂਫ ਸਾਡੀ ਸਿਹਤ ਲਈ ਉਦੋਂ ਤੱਕ ਫ਼ਾਇਦੇਮੰਦ ਹੈ ਜਦੋਂ ਤਕ ਅਸੀਂ ਇਸ ਦੀ ਘੱਟ ਮਾਤਰਾ 'ਚ ਵਰਤੋਂ ਕਰਦੇ ਹਾਂ। ਸੌਂਫ ਦੀ ਜ਼ਿਆਦਾ ਮਾਤਰਾ 'ਚ ਵਰਤੋਂ ਕਰਨ ਨਾਲ ਇਸ ਦੇ ਬਹੁਤ ਸਾਰੇ ਨੁਕਸਾਨ ਹੋ ਸਕਦੇ ਹਨ। ਬਹੁਤ ਸਾਰੇ ਲੋਕ ਇਸ ਦੇ ਨੁਕਸਾਨ ਤੋਂ ਬਿਲਕੁੱਲ ਅਣਜਾਣ ਹੁੰਦੇ ਹਨ। ਜੇਕਰ ਅਸੀਂ ਸੀਮਿਤ ਮਾਤਰਾ 'ਚ ਸੌਂਫ ਦੀ ਵਰਤੋਂ ਕਰਦੇ ਹਾਂ ਤਾਂ ਇਹ ਸਾਡੇ ਲਈ ਇਕ ਅੰਮ੍ਰਿਤ ਸਮਾਨ ਹੈ।
ਅੱਜ ਅਸੀਂ ਤੁਹਾਨੂੰ ਦੱਸਾਂਗੇ ਉਹ ਤਿੰਨ ਸਮੱਸਿਆਵਾਂ ਜਿਸ ਸਮੇਂ ਸਾਨੂੰ ਸੌਂਫ ਦੀ ਵਰਤੋਂ ਬਿਲਕੁੱਲ ਨਹੀਂ ਕਰਨੀ ਚਾਹੀਦੀ।

PunjabKesari
ਹਾਰਮੋਨਸ ਦੀ ਸਮੱਸਿਆ
ਸੌਂਫ ਦੇ ਬੀਜ਼ਾਂ 'ਚ ਇਸ ਤਰ੍ਹਾਂ ਦੇ ਤੱਤ ਪਾਏ ਜਾਂਦੇ ਹਨ। ਜੋ ਸਾਡੇ ਹਾਰਮੋਨਜ਼ ਦੇ ਲੈਵਲ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਸ 'ਚ ਪ੍ਰੋਲੈਕਟਿਨ ਹੁੰਦਾ ਹੈ ਅਤੇ ਇਹ ਐਸਟ੍ਰੋਜਨ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਲਈ ਸੌਂਫ ਦੀ ਜ਼ਿਆਦਾ ਵਰਤੋਂ ਜਨਾਨੀਆਂ ਦੇ ਸਰੀਰ 'ਚ ਪ੍ਰੇਸ਼ਾਨੀ ਪੈਦਾ ਕਰ ਸਕਦੀ ਹੈ। ਜੇਕਰ ਤੁਹਾਨੂੰ ਓਵੇਰੀਅਨ ਕੈਂਸਰ ਅਤੇ ਬੱਚੇਦਾਨੀ 'ਚ ਕੋਈ ਵੀ ਸਮੱਸਿਆ ਹੈ ਤਾਂ ਸੌਂਫ ਦੀ ਵਰਤੋਂ ਘੱਟ ਤੋਂ ਘੱਟ ਜਾਂ ਫਿਰ ਬਿਲਕੁੱਲ ਵੀ ਨਾ ਕਰੋ। ਗਰਭਵਤੀ ਮਹਿਲਾਵਾਂ ਲਈ ਵੀ ਸੌਂਫ ਦੀ ਵਰਤੋਂ ਘੱਟ ਤੋਂ ਘੱਟ ਹੀ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ:ਘਰ ਦੀ ਰਸੋਈ ’ਚ ਚਾਹ ਦੇ ਨਾਲ ਬਣਾ ਕੇ ਖਾਓ ਪੋਟਲੀ ਸਮੋਸਾ

PunjabKesari
ਸਨਬਰਨ ਦੀ ਸਮੱਸਿਆ
ਸੌਂਫ ਦੇ 'ਚ ਇਕ ਇਸ ਤਰ੍ਹਾਂ ਦਾ ਯੋਗਿਕ ਪਾਇਆ ਜਾਂਦਾ ਹੈ। ਜੋ ਸਾਡੀ ਚਮੜੀ ਨੂੰ ਸੂਰਜ ਦੀਆਂ ਕਿਰਨਾਂ ਦੇ ਪ੍ਰਤੀ ਸੰਵੇਦਨਸ਼ੀਲ ਬਣਾ ਸਕਦਾ ਹੈ। ਇਸ 'ਚ ਫੋਟੋਟਾਕਸਿਕ ਯੋਗਿਕ ਹੁੰਦਾ ਹੈ ਜੋ ਸਨਬਰਨ ਦੀ ਸਮੱਸਿਆ ਨੂੰ ਵਧਾ ਦਿੰਦਾ ਹੈ। ਇਸ ਲਈ ਜੇਕਰ ਤੁਹਾਨੂੰ ਵੀ ਸਨਬਰਨ ਦੀ ਸਮੱਸਿਆ ਜ਼ਿਆਦਾ ਰਹਿੰਦੀ ਹੈ ਤਾਂ ਸੌਂਫ ਦੀ ਵਰਤੋਂ ਘੱਟ ਤੋਂ ਘੱਟ ਜਾਂ ਫਿਰ ਬਿਲਕੁੱਲ ਵੀ ਨਾ ਕਰੋ।

PunjabKesari
ਜੋ ਲੋਕ ਦਵਾਈਆਂ ਲੈਂਦੇ ਹਨ
ਬਹੁਤ ਸਾਰੀਆਂ ਦਵਾਈਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ। ਜੋ ਸੌਂਫ ਦੇ ਬੀਜਾਂ 'ਚ ਮੌਜੂਦ ਤੱਤਾਂ ਨਾਲ ਮਿਲ ਕੇ ਸਿਹਤ ਨੂੰ ਹੋਰ ਜ਼ਿਆਦਾ ਖ਼ਰਾਬ ਕਰ ਸਕਦੇ ਹਨ। ਜੇਕਰ ਤੁਸੀਂ ਵੀ ਡਾਕਟਰ 
ਦੁਆਰਾ ਲਿਖੀ ਹੋਈ ਦਵਾਈ ਖਾ ਰਹੇ ਹੋ ਤਾਂ ਆਪਣੀ ਡਾਈਟ 'ਚ ਸੌਂਫ ਦੇ ਬੀਜਾਂ ਨੂੰ ਸ਼ਾਮਲ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ।


Aarti dhillon

Content Editor

Related News