ਬਰਫ ਕਰਦੀ ਹੈ ਸਰੀਰ ਦੀਆਂ ਇਨ੍ਹਾਂ ਸਮੱਸਿਆਵਾਂ ਨੂੰ ਦੂਰ

05/24/2017 6:20:57 PM

ਨਵੀਂ ਦਿੱਲੀ— ਗਰਮੀ ''ਚ ਬਰਫ ਸਾਰਿਆਂ ਨੂੰ ਹੀ ਚੰਗੀ ਲਗਦੀ ਹੈ ਆਮਤੌਰ ''ਤੇ ਲੋਕ ਬਰਫ ਨੂੰ ਪਾਣੀ ਜਾਂ ਫਿਰ ਸ਼ਰਬਤ ਆਦਿ ''ਚ ਵਰਤਦੇ ਹਨ ਪਰ ਅੱਜ ਅਸੀਂ ਤੁਹਾਨੂੰ ਬਰਫ ਦੇ ਟੁਕੜਿਆਂ ਨੂੰ ਸਰੀਰ ਦੇ ਵੱਖ-ਵੱਖ ਹਿੱਸਿਆਂ ''ਤੇ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ
1. ਜੇ ਸਰੀਰ ''ਤੇ ਕੁਝ ਗਰਮ ਲੱਗ ਜਾਵੇ ਜਾਂ ਸਰੀਰ ਦਾ ਕੋਈ ਹਿੱਸਾ ਸੜ ਜਾਵੇ ਤਾਂ ਤੁਰੰਤ ਉਸ ਥਾਂ ''ਤੇ ਬਰਫ ਲਗਾਓ। ਜਲਣ ਘੱਟ ਹੋ ਜਾਵੇਗੀ।
2. ਗਰਮੀ ''ਚ ਅਕਸਰ ਨਕਸੀਰ ਫੁੱਟ ਜਾਂਦੀ ਹੈ ਅਜਿਹੇ ''ਚ ਬਰਫ ਦਾ ਟੁਕੜਾ ਕਿਸੇ ਕੱਪੜੇ ''ਚ ਲਪੇਟ ਕੇ ਨੱਕ ਦੇ ਆਲੇ ਦੁਆਲੇ ਰਗੜਣ ਨਾਲ ਆਰਾਮ ਮਿਲਦਾ ਹੈ। 
3. ਸਰੀਰ ਦੇ ਜੇ ਕਿਸੇ ਹਿੱਸੇ ''ਤੇ ਸੱਟ ਲਗ ਜਾਵੇ ਤਾਂ ਉਸ ਥਾਂ ''ਤੇ ਬਰਫ ਲਗਾਉਣ ਨਾਲ ਤੁਰੰਤ ਆਰਾਮ ਮਿਲਦਾ ਹੈ। ਖੂਨ ਬਹਿÎਣ ''ਤੇ ਬਰਫ ਦੀ ਪੱਟੀ ਬਣਨ ਨਾਲ ਖੂਨ ਤੁਰੰਤ ਬੰਦ ਹੋ ਜਾਂਦਾ ਹੈ।
4. ਮੋਚ ਆਉਣ ''ਤੇ ਵੀ ਡਾਕਟਰ ਬਰਫ ਨਾਲ ਮਸਾਜ਼ ਕਰਨ ਦੀ ਸਲਾਹ ਦਿੰਦੇ ਹਨ। 
5. ਜੇ ਤੁਹਾਨੂੰ ਸਿਰ ''ਤੇ ਜਾਂ ਚਿਹਰੇ ਜਾਂ ਸਰੀਰ ਦੇ ਕਿਸੇ ਹਿੱਸੇ ''ਤੇ ਦਰਦ ਹੋ ਰਿਹਾ ਹੈ ਤਾਂ ਉੱਥੇ ਕੱਪੜੇ ''ਚ ਬਰਫ ਲਪੇਟ ਕੇ ਲਗਾਉਣ ਨਾਲ ਰਾਹਤ ਮਿਲਦੀ ਹੈ।
6. ਚਿਹਰੇ ''ਤੇ ਮੁਹਾਸੇ ਹੋਣ ''ਤੇ ਉਸ ਥਾਂ ''ਤੇ ਬਰਫ ਲਗਾਉਣੀ ਚਾਹੀਦੀ ਹੈ। ਅਜਿਹਾ ਕਰਨ ਨਾਲ ਚਿਹਰੇ ਦੀ ਚਮੜੀ ''ਚੋਂ ਖੂਨ ਦਾ ਸਹੀ ਬੈਲੰਸ ਰਹਿੰਦਾ ਹੈ।
7. ਗਲੇ ਦੀ ਖਰਾਸ਼ ਹੋਣ ''ਤੇ ਬਰਫ ਦਾ ਟੁਕੜਾ ਲੈ ਕੇ ਉਸ ਨੂੰ ਗਲੇ ਦੇ ਚਾਰੇ ਪਾਸੇ ਰਗੜੋ ਇਸ ਨਾਲ ਖਰਾਸ਼ ਠੀਕ ਹੋ ਜਾਵੇਗੀ।
8. ਜੇ ਤੁਹਾਨੂੰ ਬਹੁਤ ਜ਼ਿਆਦਾ ਟੈਂਸ਼ਨ ਹੈ ਤਾਂ ਆਪਣੇ ਮੱਥੇ ''ਤੇ ਬਰਫ ਦਾ ਟੁਕੜਾ ਲੈ ਕੇ ਰਗੜੋ ਇਸ ਨਾਲ ਸਾਰਾ ਡਿਪ੍ਰੈਸ਼ਨ ਦੂਰ ਹੋ ਜਾਂਦਾ ਹੈ।