ਪਤੀ-ਪਤਨੀ ਦੀ ਲੜ੍ਹਾਈ ਦਾ ਕਾਰਨ ਕਿਤੇ ਵਾਸਤੂ ਦੋਸ਼ ਤਾਂ ਨਹੀਂ

04/07/2018 12:29:06 PM

ਨਵੀਂ ਦਿੱਲੀ— ਪਤੀ-ਪਤਨੀ 'ਚ ਛੋਟੀ ਜਿਹੀ ਬਹਿਸ ਹੋਣਾ ਆਮ ਜਿਹੀ ਗੱਲ ਹੈ ਪਰ ਕਈ ਵਾਰ ਛੋਟੀ-ਛੋਟੀ ਗੱਲਾਂ ਕਦੋਂ ਵੱਡੀਆਂ ਬਣ ਜਾਂਦੀਆਂ ਹਨ ਪਤਾ ਹੀ ਨਹੀਂ ਚਲਦਾ। ਪਤੀ-ਪਤਨੀ ਆਪਣੇ ਰਿਸ਼ਤੇ ਨੂੰ ਸੁਧਾਰਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰਦੇ ਹਨ ਫਿਰ ਵੀ ਉਨ੍ਹਾਂ ਦੇ ਸਬੰਧ ਠੀਕ ਨਹੀਂ ਹੋ ਪਾਉਂਦੇ। ਇਸ ਦੇ ਚਲਦੇ ਇਕ ਕਾਰਨ ਵਾਸਤੂ ਦੋਸ਼ ਵੀ ਹੋ ਸਕਦਾ ਹੈ। ਵਾਸਤੂ ਮੁਤਾਬਕ ਅਜਿਹੀਆਂ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਗੱਲਾਂ ਹਨ ਜਿਸ 'ਤੇ ਲੋਕ ਧਿਆਨ ਨਹੀਂ ਦਿੰਦੇ ਪਰ ਰਿਸ਼ਤੇ 'ਚ ਆਈ ਖਟਾਸ ਦੀ ਵਜ੍ਹਾ ਇਹੀ ਹੁੰਦੀਆਂ ਹਨ। ਆਓ ਜਾਣਦੇ ਹਾਂ ਕੁਝ ਜ਼ਰੂਰੀ ਗੱਲਾਂ ਜੋ ਸ਼ਾਇਦ ਤੁਹਾਡੇ ਵਿਗੜਦੇ ਰਿਸ਼ਤਿਆਂ ਦਾ ਕਾਰਨ ਬਣ ਰਹੀਆਂ ਹਨ। ਜਿਨ੍ਹਾਂ ਨੂੰ ਤੁਸੀਂ ਵਾਰ-ਵਾਰ ਨਜ਼ਰਅੰਦਾਜ਼ ਕਰਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਬਾਰੇ...
1. ਕਦੇਂ ਵੀ ਭੁੱਲ ਕੇ ਵੀ ਬੈੱਡਰੂਮ 'ਚ ਜੂਠੇ ਭਾਂਡੇ ਨਾ ਰੱਖੋ। ਕਮਰੇ 'ਚ ਭਾਂਡੇ ਰੱਖਣ ਨਾਲ ਵਿਅਕਤੀ ਪ੍ਰੇਸ਼ਾਨ ਰਹਿਣ ਲੱਗਦਾ ਹੈ। ਇਸ ਦਾ ਅਸਰ ਤੁਹਾਡੇ ਰਿਸ਼ਤੇ 'ਤੇ ਪੈਂਦਾ ਹੈ।
2. ਕਮਰੇ 'ਚ ਝਾੜੂ ਰੱਖਣਾ ਜਾਂ ਇਕ ਤੋਂ ਜ਼ਿਆਦਾ ਜੁੱਤੇ ਰੱਖਣ ਨਾਲ ਵੀ ਘਰ 'ਚ ਨਾਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ।
3. ਘਰ 'ਚ ਫਾਲਤੂ ਟੁੱਟਿਆਂ-ਫੁੱਟਿਆਂ ਸਾਮਾਨ ਰੱਖਣ ਨਾਲ ਵੀ ਪਤੀ-ਪਤਨੀ ਦੇ ਰਿਸ਼ਤੇ ਖਰਾਬ ਹੋਣ ਲੱਗਦੇ ਹਨ।
4. ਘਰ 'ਚ ਕਦੇ ਵੀ ਬੰਦ ਘੜੀ ਨਾ ਰੱਖੋ। ਬੰਦ ਘੜੀ ਰੱਖਣ ਨਾਲ ਇਕ ਤਾਂ ਘਰ 'ਚ ਨਕਾਰਾਤਮਕ ਐਨਰਜੀ ਦਾ ਵਾਸ ਹੁੰਦਾ ਹੈ। ਦੂਜਾ ਪਤੀ-ਪਤਨੀ 'ਚ ਲੜ੍ਹਾਈ-ਝਗੜੇ ਹੋ ਜਾਂਦੇ ਹਨ।
5. ਬੈੱਡਰੂਮ ਦੇ ਵਿਚੋਂ-ਵਿਚ ਪੰਖਾ, ਲੈਂਪ ਜਾਂ ਕਿਸੇ ਵੀ ਤਰ੍ਹਾਂ ਦਾ ਇਲੈਕਟ੍ਰੋਨਿਕ ਉੁਪਕਰਨ ਹੋਣ ਨਾਲ ਵੀ ਘਰ ਦੇ ਲੋਕਾਂ ਦੇ ਰਿਸ਼ਤੇ ਖਰਾਬ ਹੁੰਦੇ ਹਨ।
6. ਬੈੱਡ ਦੇ ਸਾਹਮਣੇ ਜਾਂ ਫਿਰ ਕਮਰੇ 'ਚ ਸ਼ੀਸ਼ਾ ਨਾ ਲਗਾਓ, ਖਾਸ ਕਰਕੇ ਉੱਥੇ ਜਿੱਥੇ ਸ਼ੀਸ਼ੇ 'ਚ ਬੈੱਡ ਦਾ ਪ੍ਰਤੀਬਿੰਬ ਦਿੱਖਦਾ ਹੋਵੇ। ਵਾਸਤੂ ਮੁਤਾਬਕ ਇਸ ਨੂੰ ਪਤੀ-ਪਤਨੀ ਦੇ ਰਿਸ਼ਤੇ 'ਚ ਦਰਾਰ ਆਉਣ ਦੀ ਵਜ੍ਹਾ ਮੰਨਿਆ ਜਾਂਦਾ ਹੈ।