ਹਵਾ ਨੂੰ ਸ਼ੁੱਧ ਕਰਨ ਲਈ ਘਰ ''ਚ ਲਗਾਓ ਇਹ ਪੌਦੇ

01/12/2017 10:52:21 AM

ਜਲੰਧਰ—ਘਰ ਦੀ ਸਜਾਵਟ ਦੇ ਲਈ ਬਹੁਤ ਸਾਰੇ ਸ਼ੋ ਪੀਸ ਲਗਾਏ ਜਾਂਦੇ ਹਨ। ਘਰ ''ਚ ਜੇਕਰ ਛੋਟੇ-ਛੋਟੇ ਪੌਦੇ ਲੱਗੇ ਹੋਣ ਤਾਂ ਇਹ ਹੋਰ ਵੀ ਖੂਬਸੂਰਤ ਲੱਗਦਾ ਹੈ। ਅੱਜ ਅਸੀਂ ਤੁਹਾਨੂੰ  ਦੱਸ ਰਹੇ ਹਾਂ  ਕਿਸ ਕਿਸਮ ਦੇ ਪੌਦੇ ਤੁਹਾਡੇ ਘਰ ਦੀ ਹਵਾ ਨੂੰ ਸ਼ੁੱਧ ਰੱਖਦੇ ਹਨ ਅਤੇ ਘਰ ਦੀ ਖੂਬਸੂਰਤੀ ਵੀ ਵਧਾਉਂਦੇ ਹਨ। ਜਿਵੇ ਬੀਮਾਰੀਆਂ ਤੋਂ ਬੱਚਣ ਦੇ ਲਈ ਅਤੇ ਸ਼ੁੱਧ ਪਾਣੀ ਦੇ ਲਈ ਅਸੀਂ ਘਰਾਂ ''ਚ ਵਾਟਰ ਫਿਲਟਰ ਦੀ ਵਰਤੋਂ ਕਰਦੇ ਹਾਂ ਵੈਸੇ ਹੀ ਇਹ ਪੌਦੇ ਵੀ ਹਵਾ ਨੂੰ ਸ਼ੁੱਧ ਰੱਖਣ ''ਚ ਮਦਦਗਾਰ ਹਨ। 
1. ਸਨੇਕ ਪੌਦਾ
ਇਸ ਪੌਦੇ ਨੂੰ ਤੁਸੀਂ ਕਮਰੇ ''ਚ ਵੀ ਰੱਖ ਸਕਦੇ ਹੋ। ਸੂਰਜ ਦੀ ਘੱਟ ਰੋਸ਼ਨੀ ''ਚ ਵੀ ਇਹ ਚੰਗੀ ਤਰ੍ਹਾਂ ਰਸ਼ੋਨੀ ਦਾ ਸੰਸ਼ਲੇਸ਼ਨ ਕਰ ਲੈਂਦਾ ਹੈ। ਇਸ ਦੀ ਖਾਸ ਗੱਲ ਇਹ ਹੈ ਕਿ ਇਹ ਰਾਤ ਨੂੰ ਆਕਸ਼ੀਜਨ ਛੱਡ ਦਾ ਹੈ।
2. ਪੀਸ ਲੀਲੀ
ਇਸ ਪੌਦੇ ਨੂੰ ਘਰ ''ਚ ਲਗਾਉਂਣ ਨਾਲ ਘਰ ਦੇ ਆਸ ਪਾਸ ਦੀ ਹਵਾ ਸ਼ੁੱਧ ਹੁੰਦੀ ਹੈ। ਇਹ ਆਪਣੇ ਆਸ-ਪਾਸ ਹਵਾ ਦੇ ਹਾਨੀਕਾਰਕ  ਕਣਾਂ ਨੂੰ ਦੂਰ ਕਰ ਕੇ ਹਵਾ ਨੂੰ ਸਾਫ ਕਰਦਾ ਹੈ ।
3.ਬਾਂਸ ਦਾ ਪੌਦਾ
ਬਾਂਸ ਦਾ ਪੌਦਾ ਘਰ ''ਚ ਖੁਸ਼ਹਾਲੀ ਲਿਆਉਂਦਾ ਹੈ ਅਤੇ ਹਵਾ ਨੂੰ ਸਾਫ ਰੱਖਣ ''ਚ ਵੀ ਮਦਦਗਾਰ ਹੈ। ਇਸ ਨੂੰ ਗਮਲੇ ''ਚ ਲਗਾਕੇ ਤੁਸੀ ਵਿਹੜੇ ''ਚ ਰੱਖ ਸਕਦੇ ਹੋ। ਇਸਦੀ ਕਟਾਈ ਸਮੇਂ-ਸਮੇਂ ''ਤੇ ਕਰਦੇ ਰਹੋ ਇਸ ਨਾਲ ਇਹ ਜ਼ਿਆਦਾ ਫੈਲੇਗਾ ਵੀ ਨਹੀਂ ਅਤੇ ਖੂਬਸੂਰਤ ਵੀ ਲੱਗੇਗਾ।
4. ਐਲੋਵੇਰਾ
ਇਹ ਆਸਾਨੀ ਨਾਲ ਕਾਰਬਨਹਾਈਡ੍ਰੇਟ ਅਤੇ ਕਾਰਬਨ ਮੋਨੋਆਕਸਾਇਡ ਨੂੰ ਅਵਸ਼ੋਸ਼ਿਤ ਕਰ ਲੈਂਦਾ ਹੈ। ਸਿਹਤ ਅਤੇ ਬਿਊਟੀ ਦੇ ਲਈ ਵੀ ਇਹ ਬਹੁਤ ਲਾਭਕਾਰੀ ਹੁੰਦਾ ਹੈ। ਇਹ ਹਰ ਮੌਸਮ ਅਤੇ ਹਰ ਤਰ੍ਹਾਂ ਦੀ ਮਿੱਟੀ ''ਚ ਲਗਾਇਆ ਜਾ ਸਕਦਾ ਹੈ। ਇਹ ਆਕਸੀਜਨ ਦੀ ਪੱਧਰ ਵੀ ਵਧਾਉਂਦਾ ਹੈ।
5. ਆਈਵੀ ਪੌਦਾ
ਇਹ ਪੌਦਾ ਘਰ ''ਚ ਲਗਾਉਂਣਾ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨਾਲ ਹਵਾ ''ਚ ਮੌਜੂਦ ਕੀਟਾਣੂਆਂ ਦਾ ਨਾਸ਼ ਹੁੰਦਾ ਹੈ।