ਡੱਡੂ ਨੂੰ ਭਗਵਾਨ ਦੀ ਤਰ੍ਹਾਂ ਪੂਜਦੇ ਹਨ ਇਸ ਪਿੰਡ ਦੇ ਲੋਕ

08/18/2017 3:30:29 PM

ਨਵੀਂ ਦਿੱਲੀ— ਭਾਰਤ ਵਿਚ ਕਈ ਛੋਟੇ-ਵੱਡੇ ਸ਼ਹਿਰ ਹਨ ਜੋ ਕਈ ਥਾਂਵਾਂ 'ਤੇ ਆਪਣੀ ਅਜੀਬ ਪਰੰਪਰਾਵਾਂ ਲਈ ਮਸ਼ਹੂਰ ਹਨ। ਅਜਿਹਾ ਹੀ ਉਤਰ ਪ੍ਰਦੇਸ਼ ਦਾ ਇਹ ਸ਼ਹਿਰ ਹੈ ਲਖੀਮਪੁਰ। ਇੱਥੇ ਇਕ ਅਜਿਹਾ ਮੰਦਰ ਹੈ ਜਿੱਥੇ ਭਗਵਾਨ ਦੀ ਥਾਂ 'ਤੇ ਡੱਡੂ ਦੀ ਪੂਜਾ ਕੀਤੀ ਜਾਂਦੀ ਹੈ।

ਖੂਬਸੂਰਤ ਅਤੇ ਆਕਰਸ਼ਨ ਡਿਜਾਈਨ ਵਾਲਾ ਇਹ ਮੰਦਰ 200 ਸਾਲ ਪੁਰਾਣਾ ਹੈ। ਇਹ ਮੰਦਰ ਲਖੀਮਪੁਰ ਜਿਲੇ ਦੇ ਓਅਲ ਕਸਬੇ ਵਿਚ ਸਥਿਤ ਹੈ। ਇੱਥੇ ਅਕਸਰ ਲੋਕ ਬਾੜ ਅਤੇ ਸੁੱਕੇ ਵਰਗੀਆਂ ਕੁਦਰਤੀ ਆਫਤਾਂ ਨਾਲ ਪੀੜਤ ਰਹਿੰਦੇ ਹਨ। ਇਸੇ ਵਜ੍ਹਾ ਨਾਲ ਇੱਥੇ ਉਨ੍ਹਾਂ ਨੇ ਡੱਡੂ ਦਾ ਮੰਦਰ ਬਣਾ ਕੇ ਉਸ ਦੀ ਪੂਜਾ ਸ਼ੁਰੂ ਕਰ ਦਿੱਤੀ ਕਿਉਂਕਿ ਲੋਕਾਂ ਦਾ ਮੰਨਣਾ ਹੈ ਕਿ ਇਸ ਨਾਲ ਹੀ ਇਨ੍ਹਾਂ ਕੁਦਰਤੀ ਆਫਤਾਂ ਤੋਂ ਬਚਿਆ ਜਾ ਸਕਦਾ ਹੈ। ਇੱਥੋਂ ਦੇ ਲੋਕਾਂ ਦਾ ਮੰਨਣਾ ਹੈ ਕਿ ਡੁੱਡੂ ਦੇਵ ਉਨ੍ਹਾਂ ਦੇ ਪਿੰਡ ਦੀ ਰੱਖਿਆ ਕਰਦੇ ਹਨ ਅਤੇ ਉਹ ਡੱਡੂ ਨੂੰ ਭਗਵਾਨ ਦੀ ਤਰ੍ਹਾਂ ਪੂਜਦੇ ਹਨ।


ਉਂਝ ਤਾਂ ਹਰ ਰੋਜ਼ ਇਸ ਮੰਦਰ ਵਿਚ ਲੋਕ ਮੱਥਾ ਟੇਕਣ ਲਈ ਆਉਂਦੇ ਹਨ ਪਰ ਦੀਵਾਲੀ ਅਤੇ ਸ਼ਿਵਰਾਤਰੀ ਵਾਲੇ ਦਿਨ ਇੱਥੇ ਭਗਤਾਂ ਦੀ ਭਾਰੀ ਭੀੜ ਦੇਖਣ ਨੂੰ ਮਿਲਦੀ ਹੈ। ਇੱਥੇ ਲੋਕ ਦੂਰ-ਦੂਰ ਤੋਂ ਆ ਕੇ ਆਪਣੀ ਮੰਨਤਾਂ ਨੂੰ ਪੂਰੀ ਕਰਵਾਉਣ ਲਈ ਡੱਡੂ ਦੀ ਪੂਜਾ ਕਰਦੇ ਹਨ।