ਬਾਰਿਸ਼ ਲਿਆਉਣ ਲਈ ਇਸ ਪਿੰਡ ਦੇ ਲੋਕ ਨਿਭਾਉਂਦੇ ਹਨ ਇਹ ਪਰੰਪਰਾ

02/28/2018 12:38:29 PM

ਨਵੀਂ ਦਿੱਲੀ— ਪਾਣੀ ਤਾਂ ਹਰ ਕਿਸੇ ਲਈ ਜ਼ਰੂਰੀ ਹੁੰਦਾ ਹੈ ਪਰ ਬਹੁਤ ਸਾਰੇ ਲੋਕ ਇਸ ਦੀ ਕੀਮਤ ਨਹੀਂ ਜਾਣਦੇ। ਦੁਨੀਆਂ ਦੀ ਬਹੁਤ ਸਾਰੀਆਂ ਅਜਿਹੀਆਂ ਥਾਵਾਂ ਹਨ ਜਿੱਥੇ ਲੋਕ ਪਾਣੀ ਪੀਣ ਲਈ ਵੀ ਤਰਸ ਜਾਂਦੇ ਹਨ। ਕੁਝ ਪਿੰਡ ਤਾਂ ਅਜਿਹੇ ਹਨ ਜਿੱਥੇ ਬਾਰਿਸ਼ ਮੁਸ਼ਕਿਲ ਨਾਲ ਹੁੰਦੀ ਹੈ। ਭਾਰਤ 'ਚ ਕਈ ਅਜਿਹੇ ਪਿੰਡ ਵੀ ਹਨ ਜਿੱਥੇ ਬਾਰਿਸ਼ ਲਈ ਤਰਸ ਰਹੇ ਲੋਕ ਅਜੀਬੋ ਗਰੀਬ ਟੋਟਕੇ ਕਰਦੇ ਹਨ। ਸੁੱਕੇ ਦੀ ਮਾਰ ਤੋਂ ਬਚਣ ਅਤੇ ਬਾਰਿਸ਼ ਲਿਆਉਣ ਲਈ ਲੋਕ ਤਰ੍ਹਾਂ-ਤਰ੍ਹਾਂ ਦੇ ਬਿਨਾਂ ਕੱਪੜਿਆਂ ਦੇ ਹਲ ਚਲਾਉਣ ਤੋਂ ਲੈ ਕੇ ਡੱਡੂਆਂ ਦਾ ਵਿਆਹ ਕਰਵਾਉਣ ਵਾਲੇ ਅਜੀਬ ਰਿਵਾਜ਼ ਕਰਦੇ ਹਨ। ਅੱਜ ਅਸੀਂ ਤੁਹਾਨੂੰ ਭਾਰਤ ਦੇ ਪਿੰਡ 'ਚ ਬਾਰਿਸ਼ ਲਿਆਉਣ ਲਈ ਕੀਤੀਆਂ ਜਾਣ ਵਾਲੀਆਂ ਕੁਝ ਅਜਿਹੀਆਂ ਪਰੰਪਰਾਵਾਂ ਬਾਰੇ ਦੱਸਣ ਜਾ ਰਹੇ ਹਾਂ ਤਾਂ ਆਓ ਜਾਣਦੇ ਹਾਂ ਬਾਰਿਸ਼ ਲਿਆਉਣ ਲਈ ਭਾਰਤ 'ਚ ਨਿਭਾਈਆਂ ਜਾਣ ਵਾਲੀਆਂ ਇਨ੍ਹਾਂ ਅਜੀਬੋ ਗਰੀਬ ਪਰੰਪਰਾਵਾਂ ਬਾਰੇ...
1. ਬਿਨਾਂ ਕੱਪੜਿਆਂ ਦੇ ਹਲ ਚਲਾਉਣਾ
ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ 'ਚ ਕੁਝ ਪਿੰਡ ਬਾਰਿਸ਼ ਲਿਆਉਣ ਲਈ ਔਰਤਾਂ ਬਿਨਾਂ ਕੱਪੜਿਆਂ ਦੇ ਹਲ ਚਲਾਉਂਦੀਆਂ ਹਨ। ਰਾਤ ਦੇ ਸਮੇਂ ਔਰਤਾਂ ਬਿਨਾਂ ਕੱਪੜਿਆਂ ਦੇ ਹਲ ਚਲਾਉਂਦੀਆਂ ਹਨ ਅਤੇ ਇਸ ਦੌਰਾਨ ਮਰਦਾਂ ਨੂੰ ਉੱਥੇ ਨਹੀਂ ਆਉਣ ਦਿੱਤਾ ਜਾਂਦਾ।
2. ਬਾਰਾਤ ਕੱਢਣ ਦਾ ਰਿਵਾਜ
ਮੱਧ ਪ੍ਰਦੇਸ਼ ਇੰਦੌਰ ਦੇ ਇਕ ਪਿੰਡ 'ਚ ਲੋਕਾਂ ਦਾ ਮੰਨਣਾ ਹੈ ਕਿ ਅਜੀਬੋਗਰੀਬ ਬਾਰਾਤ ਕੱਢਾਂਗੇ ਤਾਂ ਬਾਰਿਸ਼ ਹੋਵੇਗੀ। ਇਸ ਲਈ ਕਿਸਾਨ ਅਤੇ ਵਪਾਰੀ ਮਿਲਕ ਕੇ ਲਾੜੇ ਨੂੰ ਗਧੇ 'ਤੇ ਬਿਠਾਉਂਦੇ ਹਨ ਅਤੇ ਮਸਤ ਹੋ ਕੇ ਡਾਂਸ ਕਰਦੇ ਹੋਏ ਬਾਰਾਤ ਕੱਢਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਇੰਦਰਦੇਵ ਖੁਸ਼ ਹੋ ਜਾਂਦੇ ਹਨ।
3. ਡੱਡੂਆਂ ਦਾ ਵਿਆਹ ਕਰਨਾ
ਮਹਾਰਾਸ਼ਟਰ ਅਤੇ ਅਸਮ ਦੇ ਪਿੰਡ 'ਚ ਬਾਰਿਸ਼ ਲਿਆਉਣ ਲਈ ਲੋਕ ਪੂਰੇ ਹਿੰਦੂ-ਰੀਤੀ-ਰਿਵਾਜ ਨਾਲ ਡੱਡੂਆਂ ਦਾ ਵਿਆਹ ਕਰਵਾਉਂਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹਾ ਕਰਨ ਨਾਲ ਬਾਰਿਸ਼ ਹੋਣ ਲੱਗੇਗੀ।
4. ਭਗਵਾਨ ਸ਼ਿਵ ਦੀ ਪੂਜਾ
ਮੱਧ ਪ੍ਰਦੇਸ਼ ਦੇ ਕਈ ਪਿੰਡਾਂ 'ਚ ਮਾਨਤਾ ਹੈ ਕਿ ਜੇ ਉਹ ਸ਼ਿਵਲਿੰਗ ਨੂੰ ਪਾਣੀ 'ਚ ਡੁਬੋ ਕੇ ਰੱਖਣਗੇ ਤਾਂ ਬਾਰਿਸ਼ ਹੋਵੇਗੀ। ਇਸ ਲਈ ਬਾਰਿਸ਼ ਲਿਆਉਣ ਲਈ ਪਿੰਡ ਦੇ ਲੋਕ ਮਿਲਕੇ ਸ਼ਿਵਲਿੰਗ ਨੂੰ ਪੂਰੀ ਤਰ੍ਹਾਂ ਨਾਲ ਪਾਣੀ 'ਚ ਡੁੱਬੋ ਦਿੰਦੇ ਹਨ।
5. ਅਰਥੀ ਕੱਢਣਾ
ਭੋਪਾਲ ਦੇ ਮਾਲਵਾ ਅੰਚਲ ਪਿੰਡ 'ਚ ਬਾਰਿਸ਼ ਲਿਆਉਣ ਲਈ ਲੋਕ ਜਿੰਦੇ ਇਨਸਾਨ ਦੀ ਅਰਥੀ ਕੱਢਦੇ ਹਨ। ਅਹਿਲਆਬਾਈ ਹੋਲਕਰ ਦੇ ਸਮੇਂ ਸਾਰੇ ਲੋਕ ਇਕੱਠੇ ਹੋ ਕੇ ਕਿਸੇ ਜਿਉਂਦੇ ਇਨਸਾਨ ਦੀ ਅਰਥੀ ਪੂਰੇ ਰਿਵਾਜ਼ ਨਾਲ ਕੱਢਦੇ ਹਨ।
6. ਚਿੱਕੜ 'ਚ ਲੇਟ ਕੇ ਪ੍ਰਾਰਥਨਾ ਕਰਨਾ
ਯੂਪੀ ਦੇ ਇਕ ਪਿੰਡ 'ਚ ਲੋਕ ਭਗਵਾਨ ਪ੍ਰਾਰਥਨਾ ਕਰਨ ਲਈ ਚਿੱਕੜ 'ਚ ਲੇਟ ਜਾਂਦੇ ਹਨ। ਤਾਂ ਕਿ ਉਹ ਬਾਰਿਸ਼ ਕਰ ਦੇਣ। ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹਾ ਕਰਨ ਨਾਲ ਭਗਵਾਨ ਖੁਸ਼ ਹੋ ਜਾਂਦੇ ਹਨ।