ਇਸ ਤਰੀਕੇ ਨਾਲ ਕਰੋ 20 ਮਿੰਟਾਂ ''ਚ ਗਰਦਨ ਦਾ ਕਾਲਾਪਣ ਦੂਰ

05/03/2018 3:53:56 PM

ਜਲੰਧਰ— ਚਿਹਰੇ ਦੀ ਖੂਬਸੂਰਤੀ ਦੀ ਨਾਲ-ਨਾਲ ਗਰਦਨ ਦਾ ਸਾਫ ਹੋਣਾ ਵੀ ਬਹੁਤ ਜ਼ਰੂਰੀ ਹੈ। ਗਰਮੀਆਂ 'ਚ ਔਰਤਾਂ ਡੀਪਨੈੱਕ ਜਾ ਟਾਪ ਪਹਿਣਦੀਆਂ ਹਨ ਪਰ ਗਰਦਨ ਕਾਲੀ ਹੋਣ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ ਹਾਲਤ 'ਚ ਉਹ ਬਹੁਤ ਸਾਰੇ ਬਿਊਟੀ ਪ੍ਰੋਡਕਟਾਂ ਦਾ ਇਸਤੇਮਾਲ ਕਰਦੀਆਂ ਹਨ ਪਰ ਕੋਈ ਵੀ ਫਰਕ ਨਹੀਂ ਪੈਂਦਾ। ਇਸ ਦੇ ਲਈ ਕਾਫੀ ਦੀ ਮਦਦ ਨਾਲ ਗਰਦਨ ਦਾ ਕਾਲਾਪਣ ਦੂਰ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਇਸਨੂੰ ਇਸਤੇਮਾਲ ਕਰਨ ਦੇ ਬਾਰੇ 'ਚ।
ਸਮੱਗਰੀ
- 2 ਚਮਚ ਕਾਫੀ ਪਾਊਡਰ
- 1 ਚਮਚ ਚੀਨੀ
- 1/4 ਚਮਚ ਬੇਕਿੰਗ ਸੋਡਾ
- 1 ਚਮਚ ਨਿੰਬੂ ਦਾ ਰਸ
- 1 ਚਮਚ ਜੈਤੂਨ ਦਾ ਤੇਲ
- 1 ਚਮਚ ਗੁਲਾਬ ਜਲ
ਵਿਧੀ
1. ਸਭ ਤੋਂ ਪਹਿਲਾਂ ਇਕ ਬਾਊਲ 'ਚ ਕਾਫੀ, ਚੀਨੀ ਅਤੇ ਬੇਕਿੰਗ ਪਾਊਡਰ ਪਾਓ ਅਤੇ ਚੰਗੀ ਤਰ੍ਹਾਂ ਮਿਕਸ ਕਰ ਲਓ।
2. ਹੁਣ ਇਸ 'ਚ ਨਿੰਬੂ ਦਾ ਰਸ, ਗੁਲਾਬ ਜਲ ਅਤੇ ਜੈਤੂਨ ਦਾ ਤੇਲ ਮਿਲਾ ਕੇ ਇਕ ਪੇਸਟ ਤਿਆਰ ਕਰ ਲਓ।
3. ਹੁਣ ਇਸ ਮਿਸ਼ਰਣ ਨੂੰ ਆਪਣੀ ਗਰਦਨ 'ਤੇ ਲਗਾਓ ਅਤੇ 5-7 ਮਿੰਟਾਂ ਦੇ ਲਈ ਹੱਥਾਂ ਨਾਲ ਹਲਕੀ ਮਸਾਜ ਕਰੋ।
4. ਕਾਫੀ ਅਤੇ ਚੀਨੀ ਨਾਲ ਗਰਦਨ ਦੀ ਡੈੱਡ ਸਕਿਨ ਨਿਕਲ ਜਾਵੇਗੀ।
5. 20 ਮਿੰਟਾਂ ਤੋਂ ਬਾਅਦ ਗਰਦਨ ਨੂੰ ਸਾਫ ਕਰ ਲਓ।
6. ਵਧੀਆ ਨਤੀਜੇ ਲਈ ਹਫਤੇ 'ਚ 2-3 ਵਾਰ ਇਸ ਪੈਕ ਦਾ ਇਸਤੇਮਾਲ ਕਰ ਸਕਦੇ ਹੋ।


Related News