ਭਾਰਤ ਦਾ ਸਭ ਤੋਂ ਡਰਾਉਂਣਾ ਕਿਲਾ, ਇਸਦੇ ਕੋਲੋਂ ਲੰਘਣ ਤੋਂ ਵੀ ਡਰਦੇ ਹਨ ਲੋਕ

01/15/2018 2:13:24 PM

ਨਵੀਂ ਦਿੱਲੀ—ਦੁਨੀਆਭਰ ਦੇ ਬਹੁਤ ਸਾਰੇ ਕਿਲੇ ਆਪਣੀ ਖਾਸੀਅਤ ਅਤੇ ਖੂਬਸੂਰਤੀ ਦੇ ਲਈ ਪ੍ਰਸਿੱਧ ਹੈ। ਭਾਰਤ ਦੇ ਬਹੁਤ ਸਾਰੇ ਕਿਲੇ ਆਪਣੀ ਖੂਬਸੂਰਤ ਦੇ ਨਾਲ-ਨਾਲ ਡਰਾਉਂਣਾ  ਹੋਣ ਕਾਰਣ ਵੀ ਜਾਣੇ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਯੂ.ਪੀ. 'ਚ ਸਥਿਤ ਅਜਿਹੇ ਹੀ ਇਕ ਕਿਲੇ ਬਾਰੇ ਦੱਸਣ ਜਾ ਰਹੇ ਹਾਂ। ਯੂ.ਪੀ. ਲਲਿਤਪੁਰ ਦੀ ਤਾਲਵੇਹਟ ਤਹਿਸੀਲ 'ਚ 150 ਸਾਲ ਪੁਰਾਣੇ ਇਸ ਕਿਲੇ 'ਚੋਂ ਅੱਜ ਵੀ ਡਰਾਉਂਣੀਆਂ ਆਵਾਜਾਂ ਸੁਣਾਈ ਦਿੰਦੀਆਂ ਹਨ। ਇਸ ਕਿਲੇ ਦੇ ਨਾਲ ਕਈ ਡਰਾਉਣੀਆਂ ਕਹਾਣੀਆਂ ਜੁੜੀਆਂ ਹਨ ਜਿਸਦੇ ਕਾਰਣ ਲੋਕ ਇਸਦੇ ਕੋਲੋਂ ਲੰਘਣ ਤੋਂ ਵੀ ਡਰਦੇ ਹਨ। ਆਓ ਜਾਣਦੇ ਹਾਂ ਇਸ ਕਿਲੇ ਬਾਰੇ 'ਚ ਕੁਝ ਹੋਰ ਗੱਲਾਂ।

ਕਿਹਾ ਜਾਂਦਾ ਹੈ ਕਿ ਇਸ ਕਿਲੇ 'ਚ ਰਾਜਾ ਮਰਦਨ ਸਿੰਘ ਦੇ ਪਿਤਾ ਰਿਹਾ ਕਰਦੇ ਸਨ। ਅਕਸ਼ੈ ਤਰੀਤੀਆ ਦੇ ਦਿਨ ਤਾਲਵੇਹਟ ਪਿੰਡ 'ਚ ਸੱਤ ਕੁੜੀਆਂ ਨੇਗ ਮੰਗਣ ਦੇ ਲਈ ਇਸ ਕਿਲੇ ਦੇ ਰਾਜੇ ਕੋਲ ਗਈਆਂ। ਮਰਦਨ ਸਿੰਘ ਦੇ ਪਿਤਾ ਪ੍ਰਹਲਾਦ ਦੀ ਉਨ੍ਹਾਂ ਦੀ ਖੂਬਸੂਰਤੀ ਦੇਖ ਕੇ ਨੀਅਤ ਖਰਾਬ ਹੋ ਗਈ। ਰਾਜਾ ਨੇ ਇਕ-ਇਕ ਕਰਕੇ ਉਨ੍ਹਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ।

ਇਸਦੇ ਬਾਅਦ ਇਹ ਕੁੜੀਆਂ ਮਹਿਲ ਦੇ ਵਿੱਚ ਖੁਦ ਨੂੰ ਵੇਵਸ ਮਹਿਸੂਸ ਕਰਨ ਲੱਗੀਆਂ ਅਤੇ ਦੁੱਖੀ ਹੋ ਕੇ ਉਨ੍ਹਾਂ ਨੇ ਇਸ 'ਚ ਆਤਮ ਹੱਤਿਆ ਕਰ ਲਈ। ਉਨ੍ਹਾਂ ਨੇ ਇਸ ਮਹਿਲ ਦੇ ਬੁਰਜ ਤੋਂ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ। ਲੋਕਾਂ ਦਾ ਗੁੱਸਾ ਦੇਖ ਕੇ ਮਰਦਨ ਸਿੰਘ ਨੇ ਆਪਣੇ ਪਿਤਾ ਦੀ ਇਸ ਹਰਕਤ 'ਤੇ ਪਸ਼ਚਾਤਾਪ ਕਰਨ ਦੇ ਲਈ ਕੁੜੀਆਂ ਨੂੰ ਸ਼ਰਧਾਨਜਲੀ ਦਿੱਤੀ। ਉਨ੍ਹਾਂ ਨੇ ਇਸ ਕਿਲੇ ਦੇ ਗੇਟ 'ਤੇ ਉਨ੍ਹਾਂ ਕੁੜੀਆਂ ਦੇ ਚਿੱਤਰ ਬਣਾਏ , ਜੋ ਅੱਜ ਵੀ ਮੌਜੂਦ ਹਨ।

ਲੋਕ ਕਹਿੰਦੇ ਹਨ ਕਿ ਅੱਜ ਵੀ ਇਸ ਕਿਲੇ 'ਚੋਂ ਉਨ੍ਹਾਂ ਕੁੜੀਆਂ ਦੇ ਚੀਕਣ ਦੀਆਂ ਆਵਾਜਾਂ ਸੁਣਾਈ ਦਿੰਦੀਆਂ ਹਨ। ਇਸਦੇ ਕਾਰਣ ਲੋਕ ਇਸ ਕਿਲੇ ਦੇ ਕੋਲੋਂ ਨਹੀਂ ਲੰਗਦੇ। ਇੱਥੇ ਦੇ ਲੋਕ ਇਸ ਤਾਲਵੇਹਟ ਕਿਲੇ ਨੂੰ ਅਸ਼ੁੱਭ ਮੰਨਦੇ ਹਨ। ਹਰ ਸਾਲ ਇਸ ਪਿੰਡ ਦੀ ਔਰਤਾਂ ਗੇਟ 'ਤੇ ਬਣੀਆਂ ਇਨ੍ਹਾਂ ਕੁੜੀਆਂ ਦੀਆਂ ਫੋਟੋਆਂ ਦੀ ਪੂਜਾ ਵੀ ਕਰਦੀਆਂ ਹਨ, ਤਾਂਕਿ ਕੁਝ ਅਸ਼ੁੱਭ ਨਾ ਹੋਵੇ।