ਸਭ ਤੋਂ ਖਤਰਨਾਕ ਸ਼ਹਿਰ,ਜਿੱਥੇ ਕਿਸੇ ਵੀ ਸਮੇਂ ਜਾ ਸਕਦੀ ਹੈ ਜਾਨ

04/11/2017 2:53:34 PM

 ਨਵੀਂ ਦਿੱਲੀ— ਦੁਨੀਆਂ ''ਚ ਇਕ ਪਾਸੇ ਜਿੱਥੇ ਖੂਬਸੂਰਤ ਸ਼ਹਿਰ ਹਨ। ਉੱਥੇ ਹੀ ਕਈ ਸ਼ਹਿਰ ਅਜਿਹੇ ਵੀ ਹਨ ਜਿੱਥੇ ਜਾਣਾ ਖਤਰੇ ਤੋਂ ਖਾਲੀ ਨਹੀਂ ਹੁੰਦਾ। ਇਨ੍ਹਾਂ ਸ਼ਹਿਰਾਂ ''ਚ ਹਰ ਸਮੇਂ ਮੌਤ ਦਾ ਖਤਰਾ ਮੰਡਰਾਉਂਦਾ ਰਹਿੰਦਾ ਹੈ। ਥੋੜ੍ਹੀ ਦੇਰ ਪਹਿਲਾਂ ਹੀ ਖਤਰਨਾਕ ਸ਼ਹਿਰਾਂ ਦੀ ਇਕ ਸੂਚੀ ਸਾਹਮਣੇ ਆਈ ਹੈ। ਕਤਲ ਅਤੇ ਬਲਾਤਕਾਰ ਦੇ ਅਧਾਰ ''ਤੇ ਇਸ ਸੂਚੀ ਨੂੰ ਤਿਆਰ ਕੀਤਾ ਗਿਆ ਹੈ। ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਦੁਨੀਆਂ ਦੇ ਸਭ ਤੋਂ ਖਤਰਨਾਕ ਸ਼ਹਿਰ।
1. ਬਗਦਾਦ, ਇਰਾਕ
ਬਗਦਾਦ ਦੁਨੀਆ ਦੇ ਸਭ ਤੋਂ ਪੁਰਾਣੇ ਸ਼ਹਿਰਾਂ ''ਚੋਂ ਇੱਕ ਹੈ ਪਰ ਹੁਣ ਇੱਥੇ ਯਾਤਰੀਆਂ ਦਾ ਜਾਣਾ ਸੁਰੱਖਿਅਤ ਨਹੀਂ ਹੈ। 
2. ਕਰਾਕਸ,ਵੇਨੇਜੂਏਲਾ
ਵੈਨੇਜੂਏਲਾ ਦੀ ਰਾਜਧਾਨੀ ਕਰਾਕਸ ਵੀ ਇਸ ਲਿਸਟ ''ਚ ਸ਼ਾਮਲ ਹੈ। ਇੱਥੇ ਕਈ ਕਤਲ ਦੇ ਕੇਸ ਅਤੇ ਬਲਾਤਕਾਰ ਦੇ ਮਾਮਲੇ ਸਾਹਮਣੇ ਆ ਚੁਕੇ ਹਨ। ਇਹ ਦੇਸ਼ ਆਰਥਿਕ ਤੰਗੀ ਨਾਲ ਵੀ ਲੜ ਰਿਹਾ ਹੈ। 
3. ਅਕਾਪੁਲਕੋ, ਮੈਕਸਿਕੋ
ਸੂਚੀ ਦੇ ਹਿਸਾਬ ਨਾਲ ਅਕਾਪੁਲਕੋ ''ਚ ਕਤਲ ਕੇਸ ਜ਼ਿਆਦਾ ਦੇਖਣ ਨੂੰ ਮਿਲਦੇ ਹਨ। ਇੱਥੇ ਹਰ ਵੇਲੇ ਮੌਤ ਦਾ ਡਰ ਲੱਗਿਆ ਰਹਿੰਦਾ ਹੈ। 
4. ਸਿਉਦਾਦ ਵਿਕਟੋਰਿਆ, ਮੈਕਸਿਕੋ
ਮੈਕਸਿਕੋ ਦਾ ਸ਼ਹਿਰ ਸਿਉਦਾਦ ਵਿਕਟੋਰੀਆ ''ਚ ਕਈ ਕਤਲ ਦੇ ਕੇਸ ਸਾਹਮਣੇ ਆ ਚੁਕੇ ਹਨ, ਇੱਥੇ ਰਹਿਣਾ ਸੁਰੱਖਿਅਤ ਨਹੀਂ ਹੈ। 
5. ਕਾਬੁਲ ਅਫਗਾਨਿਸਤਾਨ
ਕਾਬੁਲ ਜ਼ਿਆਦਤਰ ਹਿੰਸਾ ਦੇ ਲਈ ਜਾਣਿਆ ਜਾਂਦਾ ਹੈ। ਇਹ ਅੱਜ ਵੀ ਵੱਖ-ਵੱਖ ਫੋਜਾਂ ਦੀ ਗੋਲੀਆਂ ਅਤੇ ਤੋਪਾਂ ਦੀ ਅਵਾਜ਼ ਨਾਲ ਗੁੰਝ ਉਠਦਾ ਹੈ।