ਕੋਈ ਵੀ ਸ਼ੁੱਭ ਕੰਮ ਕਰਨ ਤੋਂ ਪਹਿਲਾਂ ਭੇਜੀ ਜਾਂਦੀ ਹੈ ਇਸ ਮੰਦਰ ''ਚ ਚਿੱਠੀ

02/17/2018 11:46:34 AM

ਨਵੀਂ ਦਿੱਲੀ—ਦੁਨੀਆ ਦੇ ਕਿਸੇ ਵੀ ਕੋਨੇ 'ਚ ਚੱਲੇ ਜਾਓ, ਲੋਕਾਂ ਦੀ ਭਗਵਾਨ 'ਚ ਵਿਸ਼ਵਾਸ ਦੀਆਂ ਕਈ ਉਦਾਹਰਨਾਂ ਮਿਲਣਗੀਆਂ। ਹਿੰਦੂ ਧਰਮ 'ਚ 33 ਕਰੋੜ ਦੇਵੀ-ਦੇਵਤਿਆਂ ਹਨ। ਕੋਈ ਵੀ ਸ਼ੁੱਭ ਕੰਮ ਕਰਨ ਦੇ ਲਈ ਭਗਵਾਨ ਗਣੇਸ਼ ਦਾ ਨਾਮ ਸਭ ਤੋਂ ਪਹਿਲਾਂ ਲਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਸ਼੍ਰੀ ਗਣੇਸ਼ ਸ਼ੁੱਭ ਕੰਮ 'ਚ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰ ਦਿੰਦੇ ਹਨ। ਇਹੀ ਵਜ੍ਹਾ ਹੈ ਕਿ ਹਵਨ, ਪੂਜਾ ਜਾ ਕੋਈ ਹੋਰ ਕੰਮ ਕਰਨ ਤੋਂ ਪਹਿਲਾਂ ਭਗਵਾਨ ਗਣੇਸ਼ ਜੀ ਦੀ ਪੂਜਾ ਕੀਤੀ ਜਾਂਦੀ ਹੈ।

ਭਗਵਾਨ ਗਣੇਸ਼ ਨੂੰ ਕੇਵਲ ਇਕ ਨਹੀਂ, ਬਲਿਕ ਕਈ ਨਾਮਾਂ ਨਾਲ ਬੁਲਾਇਆ ਜਾਂਦਾ ਹੈ। ਉਨ੍ਹਾਂ ਦੇ ਚਮਤਕਾਰਾਂ ਨੂੰ ਸਾਰੇ ਹੀ ਜਾਣਦੇ ਹਨ, ਸਾਰੇ ਉਨ੍ਹਾਂ ਦੀ ਮਹਿਮਾਂ ਦਾ ਗੁਣਗਾਨ ਕਰਦੇ ਹਨ। ਪਰ ਅੱਜ ਅਸੀਂ ਸ਼੍ਰੀ ਗਣੇਸ਼ ਜੀ ਦੇ ਇਕ ਅਜਿਹੇ ਚਮਤਕਾਰ ਬਾਰੇ ਗੱਲ ਕਰਨ ਜਾ ਰਹੇ ਹਾਂ ਜੋ ਅੱਜ ਵੀ ਸ਼ਾਕਸ਼ਾਤ ਮੰਨਿਆ ਜਾਂਦਾ ਹੈ।

ਵੈਸੇ ਭਗਵਾਨ ਗਣੇਸ਼ ਜੀ ਦੇ ਕਈ ਮੰਦਰ ਹਨ. ਜੋ ਦੇਸ਼-ਵਿਦੇਸ਼ 'ਚ ਮੌਜੂਦ ਹਨ ਪਰ ਅੱਜ ਅਸੀਂ ਇਕ ਅਜਿਹੇ ਮੰਦਰ ਦੀ ਗੱਲ ਕਰ ਰਹੇ ਹਾਂ ਜੋ ਭਾਰਤ ਦੀ ਭੂਮੀ 'ਤੇ ਹੀ ਮੌਜੂਦ ਹੈ ਅਤੇ ਲੋਕਾਂ 'ਚ ਬਹੁਤ ਮਸ਼ਹੂਰ ਵੀ ਹੈ। ਮੰਨਿਆ ਜਾਂਦਾ ਹੈ ਕਿ ਲੋਕ ਕੋਈ ਵੀ ਸ਼ੁੱਭ ਕੰਮ ਕਰਨ ਤੋਂ ਪਹਿਲਾਂ ਇਸ ਮੰਦਰ 'ਚ ਭਗਵਾਨ ਨੂੰ ਚਿੱਠੀ ਭੇਜ ਕੇ ਸੱਦਾ ਦਿੰਦੇ ਹਨ। ਇਹ ਮੰਦਰ ਸਵਾਈ ਮਾਧੋਪੁਰ ਤੋਂ ਕਰੀਬ 10 ਕਿਲੋਮੀਟਰ ਦੂਰ ਰਾਣਧੰਵੌਰ ਕਿਲੇ ਦੇ ਅੰਦਰ ਸਥਿਤ ਹੈ। ਜਿੱਥੇ ਭਗਵਾਨ ਗਣੇਸ਼ ਦੇ ਚਰਣਾਂ 'ਚ ਚਿੱਠੀਆਂ ਅਤੇ ਸੱਦਾ ਪੱਤਰਾਂ ਦਾ ਢੇਰ ਲੱਗਿਆ ਰਹਿੰਦਾ ਹੈ।

ਸ਼ੁੱਭ ਕੰਮ ਕਰਨ ਤੋਂ ਪਹਿਲਾਂ ਇਸ ਮੰਦਰ 'ਚ ਚਿੱਠੀ ਭੇਜਣ ਦਾ ਉਦੇਸ਼ ਹੈ ਕਿ ਭਗਵਾਨ ਗਣੇਸ਼ ਉਸ ਅਵਸਰ 'ਤੇ ਆਉਣ ਵਾਲੀਆਂ ਰੁਕਾਵਟਾਂ ਨੂੰ ਪਹਿਲਾਂ ਹੀ ਰੋਕ ਲੈਂਦੇ ਹਨ। ਦੱਸਿਆ ਜਾਂਦਾ ਹੈ ਕਿ ਇਸ ਮੰਦਰ ਦੀ ਸਥਾਪਨਾ 10 ਵੀਂ ਸਦੀ 'ਚ ਰਾਜਾ ਹਮੀਰ ਕੀਤੀ ਸੀ। ਰਾਜਾ ਹਮੀਰ ਨੂੰ ਖੁਦ ਭਗਵਾਨ ਗਣੇਸ਼ ਨੇ ਦਰਸ਼ਨ ਦਿੱਤੇ ਅਤੇ ਇਨ੍ਹਾਂ ਨੂੰ ਜਿੱਤ ਦਾ ਅਸ਼ੀਰਵਾਦ ਦਿੱਤਾ। ਯੁੱਧ 'ਚ ਜਿੱਤ ਪ੍ਰਾਪਤ ਕਰਨ ਦੇ ਬਾਅਦ ਕਿਲੇ ਦੇ ਅੰਦਰ ਹੀ ਭਗਵਾਨ ਗਣੇਸ਼ ਦੇ ਮੰਦਰ ਦੀ ਸਥਾਪਨਾ ਕਰ ਦਿੱਤੀ ਗਈ।

ਲੋਕ  ਇੱਥੇ ਦੂਰ-ਦੂਰ ਤੋਂ ਭਗਵਾਨ ਗਣੇਸ਼ ਦੇ ਨਾਮ ਡਾਕ ਦੇ ਜਰੀਏ ਚਿੱਠੀ ਜਾਂ ਸੱਦਾ ਪੱਤਰ ਭੇਜਦੇ ਹਨ, ਤਾਂਕਿ ਉਨ੍ਹਾਂ ਦੇ ਸਾਰੇ ਕੰਮ ਸੰਪਨ ਹੋ ਸਕਣ। ਪੱਤਰ ਮਿਲਦੇ ਹੀ ਮੰਦਰ ਦੇ ਔਜਾਰੀ ਉਸਨੂੰ ਭਗਵਾਨ ਗਣੇਸ਼ ਨੂੰ ਅਰਪਿਤ ਕਰ ਦਿੰਦੇ ਹਨ।