ਫਿਲਮੀ ਸਿਤਾਰਿਆਂ ਨੇ ਦਿਖਾਇਆ ਫੈਸ਼ਨ ਦਾ ਜਲਵਾ

08/18/2017 2:39:11 PM

ਮੁੰਬਈ— ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਲੈਕਮੇ ਫੈਸ਼ਨ ਵੀਕ ਵਿੰਟਰ ਫੈਸਟਿਵ-2017 ਦਾ ਆਗਾਜ਼ ਜ਼ੋਰਾਂ-ਸ਼ੋਰਾਂ ਨਾਲ ਕੀਤਾ ਗਿਆ। ਮੁੰਬਈ ਵਿਚ ਆਯੋਜਿਤ ਇਸ ਫੈਸ਼ਨ ਵੀਕ ਵਿਚ ਭਾਰਤ ਦੇ ਫੇਮਸ ਅਤੇ ਫੈਸ਼ਨ ਇੰਡਸਟਰੀ ਵਿਚ ਨਵੀਂ ਸ਼ੁਰੂਆਤ ਕਰਨ ਵਾਲੇ ਬਹੁਤ ਸਾਰੇ ਡਿਜ਼ਾਈਨਰ ਸ਼ਾਮਲ ਹੁੰਦੇ ਹਨ। 5 ਦਿਨ ਚੱਲਣ ਵਾਲੇ ਇਸ ਫੈਸ਼ਨ ਵੀਕ ਵਿਚ ਤੁਹਾਨੂੰ ਇਕ ਤੋਂ ਵੱਧ ਇਕ ਕੁਲੈਕਸ਼ਨ ਦਾ ਜਲਵਾ ਦੇਖਣ ਨੂੰ ਮਿਲੇਗਾ। ਲੈਕਮੇ ਫੈਸ਼ਨ ਵੀਕ ਦੀ ਗ੍ਰੈਂਡ ਓਪਨਿੰਗ ਸਭ ਤੋਂ ਆਖਿਰ ਵਿਚ ਲੇਬਲ ਰਾ ਮੈਂਗੋ (Raw Mango) ਦੇ ਡਿਜ਼ਾਈਨਰ ਸੰਜੇ ਗਰਗ ਦੀ ਕੁਲੈਕਸ਼ਨ 3loud People ਨਾਲ ਹੋਈ।


ਉਥੇ ਹੀ ਸ਼ੋਅ ਦੀ ਸ਼ੁਰੂਆਤ ਲੇਬਲ ਜੇਨ ਨੈਕਸਟ ਨਾਲ ਹੋਈ, ਜਿਸ ਵਿਚ ਕਈ ਨਵੇਂ ਫੈਸ਼ਨ ਡਿਜ਼ਾਈਨਰਾਂ ਨੇ ਆਪਣੀ ਨਿਊ ਕੁਲੈਕਸ਼ਨ ਸ਼ੋਅਕੇਸ ਕੀਤੀ। ਉਸ ਤੋਂ ਬਾਅਦ ਲੇਬਲ R1R1 1V9S ਦੇ ਡਿਜ਼ਾਈਨਰ ਸੋਨਲ ਵਰਮਾ, 431-88 ਲੇਬਲ ਡਿਜ਼ਾਈਨਰ ਸ਼ਵੇਤਾ ਕਪੂਰ, ਗਾਰਜੀਆ ਯੰਗ ਫੈਸ਼ਨ ਐਵਾਰਡ ਜੇਤੂ 2017 ਦੇ ਮਸ਼ਹੂਰ ਡਿਜ਼ਾਈਨਰ ਰਿਤੂ ਕੁਮਾਰ, ਨਾਕਿਤਾ ਸਿੰਘ, ਲੇਬਲ ਦਿ ਮੇਰਾਕੀ ਪ੍ਰੋਜੈਕਟ, ਮਸਾਬਾ ਗੁਪਤਾ ਨੇ ਆਪਣੀ ਕੁਲੈਕਸ਼ਨ ਪੇਸ਼ ਕੀਤੀ।
ਸੰਜੇ ਗਰਗ ਦੀ ਖੂਬਸੂਰਤ ਕੁਲੈਕਸ਼ਨ ਵਿਚ ਹੈਂਡਕ੍ਰਾਫਟ ਚਿਕਨਕਾਰੀ, ਜਰਦੋਜੀ, ਹੈਂਡ ਵੋਵਨ ਬ੍ਰੋਕੇਡ ਨਾਲ ਮੋਟਿਫ ਵਰਕ, ਜਿਓਮੈਟ੍ਰਿਕ, ਫਲੋਰਲ ਪ੍ਰਿੰਟਸ ਆਦਿ ਦੇਖਣ ਨੂੰ ਮਿਲੇ। 


ਡਿਜ਼ਾਈਨਰ ਰਿਤੂ ਕੁਮਾਰ ਦੀ ਯੰਗ ਟ੍ਰਾਪੀਕਲ ਪ੍ਰਿੰਟ ਕੁਲੈਕਸ਼ਨ ਲਈ ਬਾਲੀਵੁੱਡ ਅਦਾਕਾਰਾ ਦਿਸ਼ਾ ਪਟਾਨੀ ਅਤੇ ਅਦਾਕਾਰ ਅਰਣੋਦਯ ਸਿੰਘ ਨੇ ਰੈਂਪਵਾਕ ਕੀਤੀ। ਫਲੋਰਲ ਆਈਵਰੀ ਸ਼ੀਰ ਸਟ੍ਰੈੱਪਲੈੱਸ ਡ੍ਰੈੱਸ ਨਾਲ ਨੈੱਟ ਸਕਾਕਿੰਗ ਵਿਚ ਉਹ ਬੇਹੱਦ ਖੂਬਸੂਰਤ ਦਿਖਾਈ ਦਿੱਤੀ।
ਡਿਜ਼ਾਈਨਰ ਸੋਨਲ ਵਰਮਾ ਲਈ ਅਦਾਕਾਰਾ ਸੋਨਲ ਚੌਹਾਨ ਰੈਂਪਵਾਕ 'ਤੇ ਉਤਰੀ। ਉਨ੍ਹਾਂ ਨੇ ਸ਼ਿਮਰੀ ਸ਼ਾਰਟ ਡ੍ਰੈੱਸ ਨਾਲ ਚੋਕਰ ਨੈੱਕਲੈੱਸ, ਡੇਂਗਲ ਏਅਰਰਿੰਗ ਅਤੇ ਬਲੈਕ ਹੀਲਸ ਵੀਅਰ ਕੀਤੇ। ਡਿਜ਼ਾਈਨਰ ਸ਼ਵੇਤਾ ਕਪੂਰ ਲਈ ਅਦਾਕਾਰਾ ਸਿਆਨੀ ਗੁਪਤਾ ਸ਼ੋਅਸਟਾਪਰ ਰਹੀ। ਸਿਲਵਰ ਸੈਕਵਿਨ ਸ਼ਾਰਟ ਡ੍ਰੈੱਸ ਵਿਚ ਉਹ ਕਾਫੀ ਗਲੈਮਰਸ ਲੁਕ ਵਿਚ ਨਜ਼ਰ ਆਈ।


ਉਥੇ ਹੀ ਡਿਜ਼ਾਈਨਰ ਸੋਨਲ ਪਮਨਾਨੀ (sonali Pamnani) ਦੇ ਮੇਰਾਕੀ ਪ੍ਰੋਜੈਕਟ ਲਈ ਦੰਗਲ ਗਰਲ ਸਾਨਯਾ ਮਲਹੋਤਰਾ ਖੂਬਸੂਰਤ ਚਾਈਲਡ ਪੈਚ ਵਰਕ ਵਾਲੀ ਸ਼ਰਟ ਅਤੇ ਬਲੈਕ ਫ੍ਰਿਲ ਸਕਰਟ ਪਹਿਨ ਕੇ ਰੈਂਪ 'ਤੇ ਉਤਰੀ। ਸੋਨਾਲੀ ਨੇ ਕੁਲੈਕਸ਼ਨ ਰਾਹੀਂ ਸੇਫ ਵਰਲਡ ਦਾ ਖੂਬਸੂਰਤ ਮੈਸੇਜ ਦਿੱਤਾ। 
ਉਥੇ ਹੀ ਮਸਾਬਾ ਦੀ ਕਲਰਫੁੱਲ ਕੁਲੈਕਸ਼ਨ ਵਿਚ ਵੈਸਟਰਨ ਅਤੇ ਟ੍ਰੈਡੀਸ਼ਨਲ ਦੋਵਾਂ ਦਾ ਟੱਕ ਦੇਖਣ ਨੂੰ ਮਿਲਿਆ। ਡਿਜ਼ਾਈਨਰ ਨਾਕਿਤਾ ਸਿੰਘ ਦੀ ਵ੍ਹਾਈਟ-ਬਲੈਕ ਆਉਟਫਿੱਟਸ ਵੀ ਲੋਕਾਂ ਨੂੰ ਖੂਬ ਪਸੰਦ ਆਈ।