ਕੂਹਣੀਆਂ ਅਤੇ ਗੋਡਿਆਂ ਦੇ ਕਾਲੇਪਨ ਨੂੰ ਦੂਰ ਕਰਨ ਦੇ ਆਸਾਨ ਤਰੀਕੇ

02/02/2017 10:34:03 AM

ਜਲੰਧਰ— ਆਮ ਤੌਰ ''ਤੇ ਸਾਡੀਆਂ ਕੂਹਣੀਆਂ ਅਤੇ ਗੋਡਿਆਂ ਦਾ ਰੰਗ ਸਾਡੇ ਸਰੀਰ ਦੇ ਰੰਗ ਨਾਲੋਂ ਕੁਝ ਕਾਲਾ ਹੁੰਦਾ ਹੈ। ਕੁਝ ਬਾਹਰੀ ਕਾਰਕਾਂ ਅਤੇ ਰਗੜ ਦੇ ਕਾਰਨ ਸਰੀਰ ਦੇ ਇਹ ਹਿੱਸੇ ਬਾਕੀ ਅੰਗਾਂ ਦੀ ਤੁਲਨਾ ''ਚ ਵਧੇਰੇ ਕਾਲੇ ਨਜ਼ਰ ਆਉਂਦੇ ਹਨ। ਅਜਿਹੇ ''ਚ 
ਕੁਝ ਖਾਸ ਕੱਪੜਿਆਂ ਨੂੰ ਪਾਉਣ ''ਤੇ ਅਸਹਿਜਤਾ ਮਹਿਸੂਸ ਹੋ ਸਕਦੀ ਹੈ ਪਰ ਜੇਕਰ ਤੁਸੀਂ ਚਾਹੋ ਤਾਂ ਕੂਹਣੀਆਂ ਅਤੇ ਗੋਡਿਆਂ ਦੇ ਕਾਲੇਪਨ ਨੂੰ ਕੁਝ ਖਾਸ ਘਰੇਲੂ ਤਰੀਕਿਆਂ ਦੀ ਮਦਦ ਨਾਲ ਦੂਰ ਕਰ ਸਕਦੇ ਹੋ
1 ਨਿੰਬੂ ਦੇ ਰਸ ਨਾਲ 
ਨਿੰਬੂ ਦੇ ਰਸ ''ਚ ਸਾਈਟ੍ਰਿਕ ਅਮਲ ਹੁੰਦਾ ਹੈ। ਨਿੰਬੂ ਦੀ ਵਰਤੋਂ ਤੁਸੀਂ ਨੈਚੂਰਲ ਬਲੀਚ ਦੇ ਰੂਪ ''ਚ ਵੀ ਕਰ ਸਕਦੇ ਹੋ। ਨਿੰਬੂ ਦੇ ਰਸ ਦੀ ਵਰਤੋਂ ਨਾਲ ਕੂਹਣੀਆਂ ਅਤੇ ਗੋਡਿਆਂ ਦਾ ਕਾਲਾਪਨਾ ਦੂਰ ਹੋ ਜਾਂਦਾ ਹੈ। ਨਿੰਬੂ ਨੂੰ ਚੰਗੀ ਤਰ੍ਹਾਂ ਨਿਚੋੜ ਕੇ ਉਸ ਦਾ ਰਸ ਕੱਢ ਲਓ। ਇਸ ''ਚ ਕੁਝ ਮਾਤਰਾ ''ਚ ਖੰਡ ਮਿਲਾ ਲਓ। ਇਸ ਮਿਸ਼ਰਣ ਨੂੰ ਹੌਲੀ-ਹੌਲੀ ਕੂਹਣੀਆਂ ''ਤੇ ਰਗੜੋ ਅਤੇ ਕੁਝ ਦੇਰ ਤੱਕ ਇਸੇ ਤਰ੍ਹਾਂ ਰਹਿਣ ਦਿਓ। ਜਦੋਂ ਇਹ ਸੁੱਕ ਜਾਵੇ ਤਾਂ ਕੋਸੇ ਪਾਣੀ ਨਾਲ ਧੋ ਲਵੋ। ਤੁਸੀਂ ਚਾਹੋ ਤਾਂ ਨਿੰਬੂ ਨੂੰ ਕੱਟ ਕੇ ਵੀ ਕੂਹਣੀਆਂ ਜਾਂ ਗੋਡਿਆਂ ''ਤੇ ਰਗੜ ਸਕਦੇ ਹੋ।
2 ਮਲਾਈ ਅਤੇ ਹਲਦੀ ਦਾ ਪੇਸਟ
ਮਲਾਈ ਅਤੇ ਹਲਦੀ ਨੂੰ ਚੰਗੀ ਤਰ੍ਹਾਂ ਮਿਲਾ ਲਓ। ਇਸ ਪੇਸਟ ਨੂੰ ਕੂਹਣੀਆਂ ਅਤੇ ਗੋਡਿਆਂ ''ਤੇ ਚੰਗੀ ਤਰ੍ਹਾਂ ਮਲੋ। ਹਲਦੀ ''ਚ ਬਲੀਚਿੰਗ ਦਾ ਗੁਣ ਪਾਇਆ ਜਾਂਦਾ ਹੈ ਅਤੇ ਮਲਾਈ ਨਮੀ ਦੇਣ ਦਾ ਕੰਮ ਕਰਦੀ ਹੈ। ਇਨ੍ਹਾਂ ਦੋਹਾਂ ਦਾ ਮਿਸ਼ਰਣ ਮੇਲੇਨਿਨ ਨੂੰ ਹਲਕਾ ਕਰਨ ਦਾ ਕੰਮ ਕਰਦਾ ਹੈ। ਤੁਸੀਂ ਚਾਹੋ ਤਾਂ ਇਸ ਪੇਸਟ ਨੂੰ ਕੁਝ ਦੇਰ ਇਸੇ ਤਰ੍ਹਾਂ ਲਗਾ ਕੇ ਰੱਖ ਸਕਦੇ ਹੋ। ਇਸ ਤੋਂ ਬਾਅਦ ਇਸ ਨੂੰ ਕੋਸੇ ਪਾਣੀ ਨਾਲ ਧੋ ਲਓ।