ਇਨ੍ਹਾਂ ਤਰੀਕਿਆਂ ਨਾਲ ਮੂੰਹ ''ਚੋਂ ਆਉਂਦੀ ਬਦਬੂ ਨੂੰ ਕਰੋ ਦੂਰ

Tuesday, May 30, 2017 - 03:07 PM (IST)

ਜਲੰਧਰ— ਮੂੰਹ ''ਚੋਂ ਆਉਂਦੀ ਬਦਬੂ ਕਾਰਨ ਕਈ ਵਾਰੀ ਸਾਨੂੰ ਦੂਜਿਆਂ ਸਾਹਮਣੇ ਸ਼ਰਮਿੰਦਾ ਹੋਣਾ ਪੈਂਦਾ ਹੈ। ਜੇ ਤੁਸੀਂ ਬਹੁਤ ਜ਼ਿਆਦਾ ਖੂਬਸੂਰਤ ਅਤੇ ਸਮਾਰਟ ਹੋ ਪਰ ਤੁਹਾਡੇ ਮੂੰਹ ''ਚੋਂ ਬਦਬੂ ਆਉਂਦੀ ਹੈ ਤਾਂ ਤੁਹਾਡੇ ਲਈ ਹੋਰ ਦੂਜੇ ਲੋਕਾਂ ''ਚ ਖੜ੍ਹੇ ਰਹਿਣਾ ਮੁਸ਼ਕਲ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਮੂੰਹ ''ਚੋਂ ਆਉਂਦੀ ਬਦਬੂ ਨੂੰ ਦੂਰ ਕਰਨ ਦੇ ਕੁਝ ਤਰੀਕੇ ਦੱਸ ਰਹੇ ਹਾਂ।
1. ਸਾਹ ''ਚੋਂ ਬਦਬੂ ਆਉਣ ਦਾ ਮੁੱਖ ਕਾਰਨ ਜੀਭ ਹੁੰਦੀ ਹੈ। ਜੇ ਤੁਸੀਂ ਵੀ ਆਪਣੇ ਸਾਹ ''ਚੋਂ ਆਉਂਦੀ ਬਦਬੂ ਤੋਂ ਪਰੇਸ਼ਾਨ ਹੋ ਤਾਂ ਆਪਣੀ ਜੀਭ ਦੀ ਸਫਾਈ ਵੱਲ ਧਿਆਨ ਦਿਓ। ਜੀਭ ''ਤੇ ਜੰਮੀ ਚਿੱਟੀ ਪਰਤ ਬਦਬੂ ਦਾ ਵੱਡਾ ਕਾਰਨ ਹੁੰਦੀ ਹੈ। ਇਸ ਲਈ ਭੋਜਨ ਕਰਨ ਮਗਰੋਂ ਜੀਭ ਜ਼ਰੂਰ ਸਾਫ ਕਰਨੀ ਚਾਹੀਦੀ ਹੈ।
2. ਜਿੰਨਾ ਹੋ ਸਕੇ ਜ਼ਿਆਦਾ ਪਾਣੀ ਪੀਓ। ਇਹ ਤਰੀਕਾ ਮੂੰਹ ''ਚੋਂ ਆਉਂਦੀ ਬਦਬੂ ਦੀ ਸਮੱਸਿਆ ਤੋਂ ਰਾਹਤ ਦਵਾਉਂਦਾ ਹੈ।
3. ਮੂੰਹ ''ਚੋਂ ਆਉਂਦੀ ਬਦਬੂ ਨੂੰ ਦੂਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਬਬਲਗਮ ਚਬਾਉਣਾ। ਇਹ ਮੂੰਹ ''ਚ ਚਿਪਕੇ ਪਦਾਰਥਾਂ ਨੂੰ ਬਾਹਰ ਕੱਢਣ ਦਾ ਕੰਮ ਕਰਦੀ ਹੈ।
4. ਜੇ ਤੁਸੀਂ ਮੂੰਹ ''ਚੋਂ ਆਉਣ ਵਾਲੀ ਬਦਬੂ ਤੋਂ ਹਮੇਸ਼ਾ ਲਈ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਸਰੋਂ ਦੇ ਤੇਲ ''ਚ ਚੁਟਕੀ ਭਰ ਨਮਕ ਮਿਲਾ ਕੇ ਆਪਣੇ ਦੰਦਾਂ ਦੀ ਸਫਾਈ ਕਰੋ।

Related News