Eye Care: ਧੁੱਪ ਕਾਰਨ ਅੱਖਾਂ 'ਚ ਹੋਣ ਵਾਲੀ ‘ਜਲਨ ਤੇ ਖੁਜਲੀ’ ਨੂੰ ਦੂਰ ਕਰਨ ਲਈ ਅਪਣਾਓ ਇਹ ਤਰੀਕੇ

05/16/2022 6:27:24 PM

ਜਲੰਧਰ (ਬਿਊਰੋ) - ਗਰਮੀ ਦੇ ਪੈ ਰਹੇ ਕਹਿਰ ਤੋਂ ਲੋਕ ਬੇਹਾਲ ਹੋਏ ਪਏ ਹਨ। ਕੜਾਕੇ ਦੀ ਇਸ ਗਰਮੀ ਵਿੱਚ ਸਾਡੀਆਂ ਅੱਖਾਂ ਸਭ ਤੋਂ ਵੱਧ ਪ੍ਰਭਾਵਿਤ ਹੁੰਦੀਆਂ ਹਨ, ਜਿਸ ਕਾਰਨ ਅੱਖਾਂ 'ਚ ਖੁਸ਼ਕੀ, ਜਲਣ, ਖੁਜਲੀ ਵਰਗੀਆਂ ਕਈ ਸਮੱਸਿਆਵਾਂ ਹੁੰਦੀਆਂ ਹਨ, ਜਿਸ ਕਾਰਨ ਤੇਜ਼ ਧੁੱਪ, ਪ੍ਰਦੂਸ਼ਣ ਅਤੇ ਗਰਮੀ ਨਾਲ ਭਰੀਆਂ ਹਵਾਵਾਂ ਦਾ ਅਸਰ ਸਿੱਧਾ ਅੱਖਾਂ 'ਤੇ ਪੈਂਦਾ ਹੈ। ਦੂਜੇ ਪਾਸੇ ਜੇਕਰ ਤੁਸੀਂ ਘੰਟਿਆਂ ਬੱਧੀ ਮੋਬਾਈਲ ਅਤੇ ਲੈਪਟਾਪ 'ਤੇ ਅੱਖਾਂ ਬੰਦ ਕਰਕੇ ਬੈਠੇ ਰਹੋਗੇ ਤਾਂ ਵੀ ਤੁਹਾਨੂੰ ਅੱਖਾਂ 'ਚ ਜਲਨ, ਖੁਜਲੀ, ਲਾਲੀ ਅਤੇ ਥਕਾਵਟ ਦੀ ਸਮੱਸਿਆ ਰਹੇਗੀ। ਕਈ ਵਾਰ ਅੱਖਾਂ 'ਚ ਦਰਦ ਹੋਣ ਕਾਰਨ ਸਿਰ 'ਚ ਦਰਦ ਵੀ ਹੁੰਦਾ ਹੈ। ਗਰਮੀਆਂ ’ਚ ਅੱਖਾਂ ਨੂੰ ਆਰਾਮ ਕਿਵੇਂ ਦਿੱਤਾ ਜਾ ਸਕਦਾ ਹੈ, ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ....

ਅੱਖਾਂ ਦੀ ਥਕਾਵਟ, ਖੁਜਲੀ ਅਤੇ ਜਲਣ ਨੂੰ ਦੂਰ ਕਰਨ ਲਈ ਅਪਣਾਓ ਇਹ ਤਰੀਕੇ

ਤਾਜ਼ੇ ਪਾਣੀ ਨਾਲ ਅੱਖਾਂ ਨੂੰ ਧੋਵੋ
ਗਰਮੀ ’ਚ ਤੇਜ਼ ਧੁੱਪ ਅਤੇ ਧੂੜ-ਮਿੱਟੀ ਕਾਰਨ ਅੱਖਾਂ ਵਿਚ ਜਲਨ ਅਤੇ ਖੁਜਲੀ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ਰਾਹਤ ਪਾਉਣ ਲਈ ਤੁਸੀਂ ਆਪਣੀਆਂ ਅੱਖਾਂ ਨੂੰ ਤਾਜ਼ੇ ਪਾਣੀ ਨਾਲ ਧੋ ਲਓ। ਅਜਿਹਾ ਕਰਨ ਨਾਲ ਤੁਹਾਨੂੰ ਕੁਝ ਰਾਹਚ ਮਿਲੇਗੀ।

PunjabKesari

ਅੱਖਾਂ ਨੂੰ ਦਿਓ ਗਰਮ ਸੇਕ
ਅੱਖਾਂ ਨੂੰ ਠੀਕ ਰੱਖਣ ਲਈ ਆਪਣੀਆਂ ਅੱਖਾਂ ਨੂੰ ਹਲਕਾ ਸੇਕ ਦਿਓ। ਸੇਕ ਦੇਣ ਲਈ ਇਕ ਕੱਪੜਾ ਲਓ ਅਤੇ ਉਸ ਨੂੰ ਗਰਮ ਪਾਣੀ 'ਚ ਭਿਓ ਕੇ ਨਿਚੋੜ ਲਓ। ਇਸ ਕੱਪੜੇ ਨੂੰ ਅੱਖਾਂ 'ਤੇ ਰੱਖੋ। ਇਸ ਨੁਸਖ਼ੇ ਨੂੰ ਦਿਨ ਵਿੱਚ 3-4 ਵਾਰ ਕਰੋ, ਜਿਸ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ।

ਟੀ-ਬੈਗ ਦੀ ਕਰੋ ਵਰਤੋਂ
ਚਾਹ ਦੀਆਂ ਪੱਤੀਆਂ ਵਿੱਚ ਟੈਨਿਕ ਐਸਿਡ ਪਾਇਆ ਜਾਂਦਾ ਹੈ, ਜੋ ਤੁਹਾਡੀਆਂ ਅੱਖਾਂ ਦੇ ਤਣਾਅ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਤੁਸੀਂ ਕੋਈ ਵੀ ਟੀ-ਬੈਗ ਲਓ ਅਤੇ ਉਸ ਨੂੰ ਠੰਡੇ ਪਾਣੀ ਵਿਚ ਰੱਖ ਦਿਓ। ਫਿਰ ਉਸ ਨੂੰ ਆਪਣੀਆਂ ਅੱਖਾਂ 'ਤੇ ਲਗਾਓ। ਅਜਿਹਾ ਕਰਨ ਨਾਲ ਤੁਹਾਡੀਆਂ ਅੱਖਾਂ ਨੂੰ ਅਰਾਮ ਮਿਲੇਗਾ। ਗ੍ਰੀਨ-ਟੀ ਬੈਗ ਦੇ ਇਸਤੇਮਾਲ ਨਾਲ ਅੱਖਾਂ ਦੇ ਕਾਲੇ ਘੇਰੇ ਦੂਰ ਹੁੰਦੇ ਹਨ।

PunjabKesari

ਅੱਖਾਂ 'ਤੇ ਰੱਖੋ ਖੀਰਾ 
ਅੱਖਾਂ ਦੀ ਜਲਣ ਅਤੇ ਸੋਜ ਨੂੰ ਘੱਟ ਕਰਨ ਲਈ ਤੁਸੀਂ ਖੀਰੇ ਦੀ ਵਰਤੋਂ ਵੀ ਕਰ ਸਕਦੇ ਹੋ। ਇਹ ਟੋਟਕਾ ਪੁਰਾਣੇ ਟੋਟਕਿਆਂ ਵਿੱਚੋਂ ਇੱਕ ਹੈ ਅਤੇ ਲਾਭਦਾਇਕ ਵੀ ਹੈ। ਇਸ ਲਈ ਖੀਰੇ ਦੇ ਦੋ ਪਤਲੇ ਟੁਕੜੇ ਕੱਟ ਕੇ ਫਰਿੱਜ ਵਿਚ ਠੰਡਾ ਹੋਣ ਲਈ 15-20 ਮਿੰਟ ਰੱਖੋ। ਠੰਢਾ ਹੋਣ ਤੋਂ ਬਾਅਦ ਇਨ੍ਹਾਂ ਨੂੰ ਆਪਣੀਆਂ ਅੱਖਾਂ ’ਤੇ ਰੱਖੋ, ਜਿਸ ਨਾਲ ਤੁਹਾਨੂੰ ਰਾਹਤ ਮਿਲੇਗੀ।


rajwinder kaur

Content Editor

Related News