Summer Beauty Tips:ਗਰਮੀਆਂ ''ਚ ਚਮੜੀ ਨੂੰ ਠੰਡਕ ਦਾ ਅਹਿਸਾਸ ਦਿਵਾਉਣਗੇ ਇਹ ਹੋਮਮੇਡ ਮਾਸਕ

04/29/2022 4:34:08 PM

ਨਵੀਂ ਦਿੱਲੀ- ਗਰਮੀਆਂ ਦੇ ਮੌਸਮ 'ਚ ਚਮੜੀ 'ਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਚਿੰਗ, ਰੈੱਡਨੈੱਸ, ਦਾਗ, ਕਿੱਲ-ਮੁਹਾਸੇ ਆਦਿ। ਅਜਿਹੀਆਂ ਬਹੁਤ ਸਾਰੀਆਂ ਚਮੜੀ ਸਬੰਧੀ ਪਰੇਸ਼ਾਨੀਆਂ ਤੋਂ ਰਾਹਤ ਪਾਉਣ ਲਈ ਤੁਸੀਂ ਠੰਡੇ ਫੇਸਪੈਕ ਦੀ ਵਰਤੋਂ ਕਰ ਸਕਦੇ ਹੋ। ਇਹ ਤੁਹਾਡੀ ਚਮੜੀ ਨੂੰ ਠੰਡਕ ਦਾ ਅਹਿਸਾਸ ਕਰਵਾਉਣਗੇ। ਤਾਂ ਆਓ ਜਾਣਦੇ ਹਾਂ ਇਸ ਦੇ ਬਾਰੇ 'ਚ.... 
ਦੁੱਧ ਅਤੇ ਖੀਰੇ ਦਾ ਮਾਸਕ
ਤੁਸੀਂ ਚਿਹਰੇ 'ਤੇ ਦੁੱਧ ਅਤੇ ਖੀਰੇ ਨਾਲ ਬਣੇ ਫੇਸ ਮਾਸਕ ਦੀ ਵਰਤੋਂ ਕਰ ਸਕਦੇ ਹੋ। ਇਹ ਤੁਹਾਡੀ ਸਕਿਨ ਨੂੰ ਠੰਡਕ ਦਾ ਅਹਿਸਾਸ ਕਰਵਾਏਗਾ ਅਤੇ ਚਮੜੀ ਦਾ ਨਿਖਾਰ ਵੀ ਬਣਿਆ ਰਹੇਗਾ। ਦੁੱਧ 'ਚ ਲੈਕਟਿਕ ਐਸਿਡ ਪਾਇਆ ਜਾਂਦਾ ਹੈ ਜੋ ਤੁਹਾਡੀ ਚਮੜੀ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
ਕਿੰਝ ਕਰੀਏ ਵਰਤੋਂ
-ਸਭ ਤੋਂ ਪਹਿਲੇ ਤੁਸੀਂ ਖੀਰੇ ਨੂੰ ਕੱਟ ਕੇ ਪੀਸ ਲਓ।
-ਇਸ ਤੋਂ ਬਾਅਦ ਤੁਸੀਂ ਇਸ 'ਚ ਠੰਡੇ ਦੁੱਧ ਦੇ ਤਿੰਨ ਚਮਚੇ ਪਾਓ।
-ਫਿਰ ਤੁਸੀਂ ਦੋਵਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਨਾਲ ਮਿਸਕ ਕਰਕੇ ਸਕਿਨ 'ਤੇ ਲਗਾ ਲਓ। 
-15 ਮਿੰਟ ਮਾਸਕ ਲਗਾਉਣ ਤੋਂ ਬਾਅਦ ਤੁਸੀਂ ਚਿਹਰੇ ਨੂੰ ਧੋ ਲਓ। 

PunjabKesari
ਫਰੂਟਸ ਫੇਸ ਮਾਸਕ
ਫਰੂਟਸ (ਫਲ) ਸਿਹਤ ਦੇ ਨਾਲ-ਨਾਲ ਤੁਹਾਡੀ ਚਮੜੀ ਲਈ ਵੀ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਤੁਸੀਂ ਆਪਣੇ ਪਸੰਦੀਦਾ ਕਿਸੇ ਵੀ ਫਲ ਦਾ ਫੇਸ ਮਾਸਕ ਚਿਹਰੇ 'ਤੇ ਲਗਾ ਸਕਦੇ ਹੋ। ਇਹ ਤੁਹਾਡੇ ਚਿਹਰੇ ਨੂੰ ਠੰਡਕ ਦੇਣ 'ਚ ਮਦਦ ਕਰਨਗੇ।
ਕਿੰਝ ਕਰੀਏ ਵਰਤੋਂ
-ਸਭ ਤੋਂ ਪਹਿਲੇ ਤੁਸੀਂ ਕੋਈ ਵੀ ਦੋ ਫਲ ਲਓ।
-ਦੋਵਾਂ ਨੂੰ ਧੋ ਕੇ ਚੰਗੀ ਤਰ੍ਹਾਂ ਨਾਲ ਪੀਸ ਲਓ ਅਤੇ ਪੇਸਟ ਬਣਾ ਕੇ ਤਿਆਰ ਕਰ ਲਓ। 
-ਪੇਸਟ ਨੂੰ 15 ਮਿੰਟ ਲਈ ਚਿਹਰੇ 'ਤੇ ਲਗਾਓ।
-ਇਸ ਤੋਂ ਬਾਅਦ ਤੁਸੀਂ ਚਿਹਰਾ ਧੋ ਲਓ। 

PunjabKesari
ਪੁਦੀਨੇ ਦੀਆਂ ਪੱਤੀਆਂ ਅਤੇ ਨਿੰਬੂ ਦਾ ਫੇਸ ਮਾਸਕ
ਪੁਦੀਨਾ ਤੁਹਾਡੀ ਸਕਿਨ ਨੂੰ ਠੰਡਕ ਦੇਣ 'ਚ ਮਦਦ ਕਰਦਾ ਹੈ। ਇਸ 'ਚ ਮੌਜੂਦ ਐਂਟੀ-ਬੈਕਟੀਰੀਅਲ ਗੁਣ ਚਮੜੀ ਦੇ ਕਿੱਲ-ਮੁਹਾਸਿਆਂ ਤੋਂ ਰਾਹਤ ਦਿਵਾਉਣ 'ਚ ਮਦਦ ਕਰਦੇ ਹਨ।
ਕਿੰਝ ਵਰਤੋਂ ਕਰੀਏ
-ਸਭ ਤੋਂ ਪਹਿਲਾਂ ਪੁਦੀਨੇ ਨੂੰ ਧੋ ਕੇ ਕੱਟ ਲਓ।
-ਫਿਰ ਇਸ ਨੂੰ ਚੰਗੀ ਤਰ੍ਹਾਂ ਪੀਸ ਲਓ। 
-ਹੁਣ ਇਸ 'ਚ ਨਿੰਬੂ ਦਾ ਰਸ ਮਿਲਾਓ ਅਤੇ ਚਿਹਰੇ 'ਤੇ ਲਗਾ ਲਓ।
-10 ਮਿੰਟ ਰਹਿਣ ਤੋਂ ਬਾਅਦ ਚਿਹਰਾ ਧੋ ਲਓ। ਚਮੜੀ ਨੂੰ ਠੰਡਕ ਦਾ ਅਹਿਸਾਸ ਮਿਲੇਗਾ।

PunjabKesari
ਸੰਤਰੇ ਅਤੇ ਸ਼ਹਿਦ ਦਾ ਫੇਸ ਮਾਸਕ
ਸੰਤਰੇ 'ਚ ਵਿਟਾਮਿਨ ਸੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ ਜੋ ਤੁਹਾਡੀ ਚਮੜੀ ਦਾ ਨਿਖਾਰ ਬਣਾਏ ਰੱਖਣ 'ਚ ਮਦਦ ਕਰਦਾ ਹੈ। ਸ਼ਹਿਦ 'ਚ ਪਾਏ ਜਾਣ ਵਾਲੇ ਪੋਸ਼ਕ ਤੱਤ ਚਮੜੀ ਲਈ ਬਹੁਤ ਫਾਇਦੇਮੰਦ ਹੁੰਦੇ ਹਨ।
ਕਿੰਝ ਕਰੀਏ ਵਰਤੋਂ
-ਸਭ ਤੋਂ ਪਹਿਲੇ ਤੁਸੀਂ ਸੰਤਰੇ ਨੂੰ ਛਿੱਲ ਕੇ ਉਸ ਦਾ ਰਸ ਕੱਢ ਲਓ।
-ਫਿਰ ਉਸ 'ਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਲਓ।
-ਦੋਵਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਚਮੜੀ 'ਤੇ ਲਗਾਓ। 
-15 ਮਿੰਟ ਰਹਿਣ ਤੋਂ ਬਾਅਦ ਚਮੜੀ ਨੂੰ ਧੋ ਲਓ।

PunjabKesari
 


Aarti dhillon

Content Editor

Related News