ਇਨ੍ਹਾਂ ਕੰਮਾਂ ਦੇ ਲਈ ਵੀ ਕੀਤੀ ਜਾ ਸਕਦੀ ਹੈ ਸਿਰਕੇ ਦੀ ਵਰਤੋ

02/26/2017 9:54:53 AM

ਜਲੰਧਰ— ਸਿਰਕੇ ਦਾ ਇਸਤੇਮਾਲ ਹਰ ਕਿਚਨ ''ਚ ਕੀਤਾ ਜਾਂਦਾ ਹੈ। ਲੋਕ ਅਚਾਰ, ਚਟਨੀ ਅਤੇ ਖਾਣੇ ਦੀਆਂ ਕਈ ਚੀਜ਼ਾਂ ''ਚ ਇਸਦਾ ਇਸਤੇਮਾਲ ਕੀਤਾ ਜਾਂਦਾ ਹੈ। ਖਾਣੇ ਦੇ ਇਲਾਵਾ ਇਸਦੇ ਹੋਰ ਵੀ ਕਈ ਫਾਇਦੇ ਹੁੰਦੇ ਹਨ। ਜਿਸਦੇ ਬਾਰੇ ''ਚ ਸ਼ਾਇਦ ਤੁਸੀਂ ਨਹੀਂ ਜਾਣਦੇ। ਸਿਰਕੇ ਨਾਲ ਘਰ ਦੀ ਸਫਾਈ ਵੀ ਕੀਤੀ ਜਾ ਸਕਦੀ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿਸ ਤਰ੍ਹਾਂ ਸਿਰਕੇ ਨਾਲ ਘਰ ਦੀ ਸਫਾਈ ਕੀਤੀ ਜਾ ਸਕਦੀ ਹੈ।
1.  ਦੀਵਾਰਾਂ ''ਤੇ ਲੱਗੇ ਪੇਪਰ ਨੂੰ ਉਤਾਰਣ ਦੇ ਲਈ ਸਿਰਕਾ ਬਹੁਤ ਫਾਇਦੇਮੰਦ ਹੈ। ਬੋਤਲ ''ਚ ਸਿਰਕਾ ਅਤੇ ਪਾਣੀ ਨੂੰ ਮਿਲਾਕੇ ਘੋਲ ਤਿਆਰ ਕਰ ਲਓ। ਬਾਅਦ ''ਚ ਉਸ ਜਗ੍ਹਾ ''ਤੇ ਸਪਰੇ ਕਰੋ।  ਕੁਝ ਦੇਰ ਇਸ ਤਰ੍ਹਾਂ ਹੀ ਰਹਿਣ ਦਿਓ। ਫਿਰ ਪੇਪਕ ਉਤਾਰ ਲਓ।
2. ਟਾਇਲਟ ਜਾ ਫਿਰ ਕਿਚਨ ਦੀ ਸੇਲਫ ਨੂੰ ਸਾਫ ਕਰਨ ਦੇ ਲਈ ਵੀ ਸਿਰਕੇ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਨਾਲ ਸਿਲਫ ਚਮਕ ਜਾਵੇਗੀ।
3. ਕਿਚਨ ਦੀਆਂ ਟਾਈਲਾ ਸਾਫ ਕਰਨ ਲਈ ਟੁੱਥ ਬਰੱਸ਼ ''ਤੇ ਥੋੜਾ ਜਿਹਾ ਸਿਰਕਾ ਲਗਾਓ। ਇਸ ਨਾਲ ਟਾਇਲਟ ਨੂੰ ਸਾਫ ਕਰੋ। ਸਿਰਕੇ ਨਾਲ ਟਾਇਲਟ ''ਤੇ ਜੰਮੀ ਗੰਦਗੀ ਸਾਫ ਹੋ ਜਾਵੇਗੀ।
4. ਵੁਡਨ ਦੀਆਂ ਚੀਜ਼ਾਂ ਨੂੰ ਸਾਫ ਕਰਨ ਦੇ ਲਈ ਸਿਰਕੇ ਦੀ ਵਰਤੋਂ ਕਰੋਂ। ਪਾਣੀ ''ਚ ਸਿਰਕਾ ਮਿਲਾਕੇ ਸਫਾਈ ਕਰਨ ਨਾਲ ਵੁਡਨ ਦੀਆਂ ਚੀਜ਼ਾਂ ਸਾਫ ਹੋ ਜਾਦੀਆਂ ਹਨ।
5. ਪਾਣੀ ਦੇ ਸੰਪਰਕ ''ਚ ਆਉਂਣ ਨਾਲ ਲੋਹੇ ਦੀਆਂ ਚੀਜ਼ਾਂ ਨੂੰ ਜੰਗ ਲੱਗ ਜਾਂਦਾ ਹੈ। ਜੰਗ ਨੂੰ ਦੂਰ ਕਰਕ ਲਈ ਸਿਰਕੇ ਦਾ ਇਸਤੇਮਾਲ ਕਰੋ। ਜੰਗ ਲੱਗੀਆਂ ਚੀਜ਼ਾਂ ਨੂੰ ਸਿਰਕੇ ਦੇ ਨਾਲ ਸਾਫ ਕਰੋ।