ਪੇਟ ਦੀ ਗੈਸ ਨੇ ਉੱਡਾ ਰੱਖੀ ਹੈ ਨੀਂਦ ਤਾਂ ਛੱਡ ਦਓ ਇਹ ਕੰਮ

01/05/2017 10:10:08 AM

ਜਲੰਧਰ— ਕਹਿੰਦੇ ਹਨ ਕਿ ਸਰੀਰ ਦੀਆਂ ਸਾਰੀਆ ਬੀਮਾਰੀਆਂ ਪੇਟ ਤੋਂ ਹੋ ਕੇ ਗੁਜਰਦੀਆਂ ਹਨ। ਖਾਣ-ਪੀਣ ਦੇ ਬਦਲਾਅ ਕਾਰਨ ਪੇਟ ''ਚ ਗੈਸ ਦੀ ਸਮੱਸਿਆ ਹੋਣਾ ਆਮ ਹੈ। ਜ਼ਿਆਦਾਤਰ ਲੋਕ ਇਸ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹਨ। ਇਹ ਗੈਸ ਕੇਵਲ ਪੇਟ ਨੂੰ ਹੀ ਨਹੀਂ ਬਲਕਿ ਪੂਰੇ ਸਰੀਰ ਨੂੰ ਪ੍ਰਭਾਵਿਤ ਕਰਦੀ ਹੈ। ਜੇਕਰ ਸਵੇਰੇ ਪੇਟ ਸਾਫ ਨਾ ਹੋਵੇ ਤਾਂ ਸਾਰਾ ਦਿਨ ਬੇਕਾਰ ਅਤੇ ਸੁਸਤੀ ਭਰਿਆ ਜਾਂਦਾ ਹੈ। ਗੈਸ ਦੀ ਸਮੱਸਿਆ ਸਵੇਰੇ ਪੇਟ ਭਰ ਕੇ ਭੋਜਨ ਨਾ ਕਰਨ ਦੇ ਕਾਰਨ ਹੁੰਦੀ ਹੈ। ਜੇਕਰ ਤੁਹਾਨੂੰ ਵੀ ਪੇਟ ਗੈਸ ਨੇ ਪਰੇਸ਼ਾਨ ਕਰਕੇ ਰੱਖਿਆ ਹੈ ਤਾਂ ਆਪਣੀਆ ਕੁਝ ਆਦਤਾਂ ''ਚ ਸੁਧਾਰ ਲਿਆਓ ਅਤੇ ਪੂਰਾ ਦਿਨ ਤਾਜਾ ਰਹੋਗੇ।
1. ਭੋਜਨ ਚਬਾਅ ਕੇ ਖਾਓ
ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਜਲਦੀ ਦੇ ਚੱਕਰ ''ਚ ਭੋਜਨ ਨੂੰ ਚੰਗੀ ਤਰ੍ਹਾਂ ਚਬਾਅ ਕੇ ਨਹੀਂ ਖਾਂਦੇ ਪਰ ਇਹ ਜ਼ਰੂਰੀ ਹੈ ਕਿ ਛੋਟੀ-ਛੋਟੀ ਬੁਰਕੀ ਚੰਗੀ ਤਰ੍ਹਾਂ ਚਬਾਅ ਖਾਓ। ਇਸ ਨਾਲ ਭੋਜਨ ਚੰਗੀ ਤਰ੍ਹਾਂ ਪੱਚਦਾ ਹੈ ਅਤੇ ਗੈਸ ਦੀ ਸਮੱਸਿਆ ਦੂਰ ਹੁੰਦੀ ਹੈ।
2. ਸੋਡਾ ਅਤੇ ਜੂਸ ਨਾ ਪੀਓ
ਕੁਝ ਲੋਕਾਂ ਦਾ ਮੰਨਣਾ ਹੈ ਕਿ ਸੋਡਾ ਪੀਣ ਨਾਲ ਪੇਟ ਦੀ ਗੈਸ ਦੂਰ ਹੰਦੀ ਹੈ। ਸੋਡੇ ''ਚ ਕਾਰਬੋਹਾਈਡਰੇਟ ਅਤੇ ਜੂਸ ''ਚ ਘੁਲੀ ਖੰਡ ਹੁੰਦੀ ਹੈ, ਜਿਸ ਨਾਲ ਗੈਸ ਹੋਰ ਜ਼ਿਆਦਾ ਵੱਧ ਜਾਂਦੀ ਹੈ।
3. ਚੁਇੰਗ ਗਮ ਨਾ ਖਾਓ
ਚੁਇੰਗ ਗਮ ਨੂੰ ਚਬਾਉਣ ਨਾਲ ਮੂੰਹ ਦੇ ਦੁਆਰਾ ਬਾਹਰ ਦੀ ਹਵਾ ਅੰਦਰ ਚਲੀ ਜਾਂਦੀ ਹੈ, ਜਿਸ ਕਾਰਨ ਪੇਟ ''ਚ ਗੈਸ ਬਣਨ ਲੱਗ ਜਾਂਦੀ ਹੈ।
4. ਸੈਰ ਕਰਨ ਜਾਓ
ਬਹੁਤ ਸਾਰੇ ਲੋਕ ਰਾਤ ਨੂੰ ਭੋਜਨ ਕਰਨ ਤੋਂ ਬਾਅਦ ਬਿਸਤਰ ''ਤੇ ਲੇਟ ਜਾਂਦੇ ਹਰ ਇਸ ਤਰ੍ਹਾਂ ਕਰਨ ਦੀ ਬਜਾਏ ਬਾਹਰ ਸੈਰ ਕਰਨ ਲਈ ਜਾਓ। ਇਸ ਤਰ੍ਹਾਂ ਭੋਜਨ ਅਸਾਨੀ ਨਾਲ ਪੱਚ ਜਾਂਦਾ ਹੈ ਅਤੇ ਭਾਰ ਵੀ ਘੱਟ ਹੁੰਦਾ ਹੈ।
5. ਸਿਗਰਟ ਛੱਡ ਦਿਓ 
ਸਿਗਰਟ ਪੀਣ ਨਾਲ ਡੀਹਾਈਡਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ, ਜਿਸ ਨਾਲ ਪੇਟ ਗੈਸ ਬਣਦੀ ਹੈ। ਇਸ ਲਈ ਸਿਗਰਟ ਨਾ ਪੀਓ।
6. ਜ਼ਿਆਦਾ ਪਾਣੀ ਪੀਓ
ਪੂਰੇ ਦਿਨ ''ਚ 7-8 ਗਲਾਸ ਪਾਣੀ ਪੀਣ ਨਾਲ ਪੇਟ ਦੇ ਖਾਲੀ ਜਗ੍ਹਾ ਭਰ ਜਾਂਦੀ ਹੈ ਇਸ ਲਈ ਪੇਟ ਗੈਸ ਨਹੀ ਬਣਦੀ।