ਭੈਣ-ਭਰਾ ''ਚ ਪਿਆਰ ਵਧਾਉਣ ਲਈ ਸ਼ੁਰੂ ਕਰੋ ਇਹ ਕੰਮ

04/17/2017 6:35:40 PM

 ਜਲੰਧਰ— ਬੱਚਿਆਂ ਦੀ ਦੇਖਭਾਲ ਕਰਨਾ ਬਹੁਤ ਮਿਹਨਤ ਦਾ ਕੰਮ ਹੈ। ਜ਼ਰਾ ਜਿਹੀ ਪਲਕ ਝਪਕਦੇ ਹੀ ਪਤਾ ਨਹੀਂ ਕਿਹੜੀ ਸ਼ਰਾਰਤ ਕਰ ਦੇਣ। ਪਰੇਸ਼ਾਨੀ ਤਾਂ ਉਦੋਂ ਹੁੰਦੀ ਹੈ ਜਦੋਂ ਭੈਣ-ਭਰਾ ਆਪਸ ''ਚ ਝਗੜਣ ਲੱਗਣ। ਇਨ੍ਹਾਂ ਚੋਂ ਇਕ ਵੀ ਹਾਰ ਮੰਨਣ ਵਾਲਾ ਨਹੀਂ ਹੁੰਦਾ। ਭੈਣ-ਭਰਾ ਅਕਸਰ ਚੀਜ਼ਾਂ ਦੇ ਲਈ ਇਕ ਦੂਜੇ ਨਾਲ ਲੜਦੇ ਰਹਿੰਦੇ ਹਨ। ਇਸ ''ਚ ਮਾਂ ਨੂੰ ਵੀ ਬਹੁਤ ਪਰੇਸ਼ਾਨੀ ਝੇਲਣੀ ਪੈਂਦੀ ਹੈ। ਜੇ ਤੁਹਾਡੇ ਬੱਚੇ ਵੀ ਕੁਝ ਅਜਿਹਾ ਹੀ ਕਰਦੇ ਹਨ ਤਾਂ ਤੁਹਾਨੂੰ ਕੁਝ ਸਾਵਧਾਨੀ ਵਰਤਨੀ ਪਵੇਗੀ ਤਾਂ ਕਿ ਇਨ੍ਹਾਂ ''ਚ ਪਿਆਰ ਦਾ ਰਿਸ਼ਤਾ ਬਣਿਆ ਰਹੇ। ਅੱਜ ਅਸੀਂ ਤੁਹਾਨੂੰ ਭੈਣ ਭਰਾ ਦੇ ਰਿਸ਼ਤੇ ਨੂੰ ਮਜ਼ਬੂਤ ਬਣਾਉਣ ਲਈ ਨੁਸਖੇ ਦੱਸਣ ਜਾ ਰਹੇ ਹਾਂ ਜੋ ਤੁਹਾਡੇ ਬਹੁਤ ਕੰਮ ਆਉਣਗੇ।
1. ਤੁਸੀਂ ਆਪ ਵੀ ਬੱਚਿਆਂ ਨਾਲ ਕਰੋ ਮਸਤੀ
ਮਾਂ ਨੂੰ ਬੱਚਿਆਂ ''ਚ ਆਪਸੀ ਪਿਆਰ ਕਾਅਮ ਕਰਨ ਲਈ ਹਰ ਸਮੇਂ ਦੱਸਦੇ ਰਹਿਣਾ ਚਾਹੀਦਾ ਹੈ ਕਿ ਪਰਮਾਤਮਾ ਨੇ ਭੈਣ-ਭਰਾ ਖੇਲਣ ਅਤੇ ਇੱਕ-ਦੂਜੇ ਨਾਲ ਮਸਤੀ ਕਰਨ ਲਈ ਦਿੱਤੇ ਹਨ। ਛੋਟੇ ਬੱਚੇ ਦੇ ਮਨ ਨੂੰ ਆਪਣੇ ਮੁਤਾਬਕ ਢਾਲਣਾ ਸੋਖਾ ਹੁੰਦਾ ਹੈ। ਕਦੀ-ਕਦੀ ਬੱਚਿਆਂ ਦੀ ਸ਼ਰਾਰਤਾ ''ਚ ਖੁਦ ਵੀ ਹਿੱਸਾ ਲਓ।
2. ਮਾਫੀ ਮੰਗਣਾ ਵੀ ਜ਼ਰੂਰੀ ਹੈ
ਜਦੋਂ ਬੱਚੇ ਆਪਸ ''ਚ ਲੜਾਈ ਕਰਨ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ। ਉਨ੍ਹਾਂ ਦੀਆਂ ਗਲਤੀਆਂ ਕੱਢੋ। ਉਨ੍ਹਾਂ ਨੂੰ ਮਾਫੀ ਮੰਗਣਾ ਸਿਖਾਓ। ਇਸ ਨਾਲ ਉਸ ਨੂੰ ਗਲਤੀ ਦਾ ਪਤਾ ਲੱਗੇਗਾ।
3. ਸ਼ੇਅਰਿੰਗ ਸਿਖਾਓ
ਆਪਣੇ ਬੱਚਿਆਂ ਨੂੰ ਆਪਣੇ ਭੈਣ-ਭਰਾ ਦੇ ਨਾਲ ਸ਼ੇਅਰਿੰਗ ਸਿਖਾਓ। ਖਾਣ ਦੀਆਂ ਚੀਜ਼ਾਂ ,ਖਿਲੋਣੇ, ਜੁੱਤੀਆਂ ਅਤੇ ਕੱਪੜੇ ਸ਼ੇਅਰ ਕਰਨ ਦੀ ਆਦਤ ਪਾਓ। ਇਸ ਨਾਲ ਉਨ੍ਹਾਂ ਦਾ ਆਪਸੀ ਝੱਗੜਾ ਵੀ ਖਤਮ ਹੋ ਜਾਵੇਗਾ। 
4. ਧਿਆਨ ਰੱਖਣਾ ਅਤੇ ਮਦਦ ਕਰਨਾ
ਬੱਚਿਆਂ ਨੂੰ ਇਸ ਗੱਲ ਦਾ ਮਤਲੱਬ ਸਮਝਾਓ ਕਿ ਕਿਸੇ ਦੂਜੇ ਭੈਣ-ਭਰਾ ਦੀ ਮਦਦ ਕਰਨੀ ਚਾਹੀਦੀ ਅਤੇ ਉਨ੍ਹਾਂ ਦਾ ਖਿਆਲ ਰੱਖਣਾ ਚਾਹੀਦਾ ਹੈ। ਘਰ ਦੇ ਕੰਮਾ ''ਚ ਇਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ। ਇਹ ਤੁਸੀਂ ਖੇਲ-ਖੇਲ ''ਚ ਵੀ ਕਰ ਸਕਦੇ ਹੋ। ਜਿਹੜਾ ਬੱਚਾ ਪਹਿਲਾਂ ਕੰਮ ਖਤਮ ਕਰਦਾ ਹੈ ਉਸ ਨੂੰ ਸ਼ਾਬਾਸ਼ੀ ਦਿਓ ਅਤੇ ਉਸ ਨੂੰ ਦੂਜੇ ਦੀ ਮਦਦ ਕਰਨ ਲਈ ਕਹੋ।