ਪਾਲਕ ਗੋਭੀ ਭਾਜੀ

04/12/2018 1:59:18 PM

ਨਵੀਂ ਦਿੱਲੀ— ਤੁਸੀਂ ਸਾਰਿਆਂ ਨੇ ਆਲੂ ਗੋਭੀ ਦੀ ਸਬਜ਼ੀ ਬਣਾ ਕੇ ਤਾਂ ਬਹੁਤ ਵਾਰੀ ਖਾਦੀ ਹੋਵੇਗੀ ਪਰ ਇਸ ਵਾਰ ਪਾਲਕ ਗੋਭੀ ਟ੍ਰਾਈ ਕਰਕੇ ਦੇਖੋ। ਇਹ ਬਣਾਉਣ 'ਚ ਆਸਾਨ ਅਤੇ ਖਾਣ 'ਚ ਵੀ ਸੁਆਦ ਡਿਸ਼ ਹੈ। ਆਓ ਜਾਣਦੇ ਹਾਂ ਪਾਲਕ ਗੋਭੀ ਭਾਜੀ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ
-
ਤੇਲ 2 ਚੱਮਚ
- ਜੀਰਾ 1/2 ਚੱਮਚ
- ਅਦਰਕ 1 ਚੱਮਚ
- ਪਿਆਜ਼ 90 ਗ੍ਰਾਮ
- ਫੁੱਲਗੋਭੀ 425 ਗ੍ਰਾਮ
- ਲਾਲ ਮਿਰਚ 1/2 ਚੱਮਚ
- ਟਮਾਟਰ ਪਿਊਰੀ 200 ਗ੍ਰਾਮ
- ਪਾਣੀ 110 ਮਿਲੀਲੀਟਰ
- ਪਾਲਕ 100 ਗ੍ਰਾਮ
- ਨਮਕ 1 ਚੱਮਚ
- ਗਰਮ ਮਸਾਲਾ 1 ਚੱਮਚ
- ਧਨੀਆ ਗਾਰਨਿਸ਼ਿੰਗ ਲਈ
ਬਣਾਉਣ ਦੀ ਵਿਧੀ
1.
ਕੜ੍ਹਾਈ 'ਚ 2 ਚੱਮਚ ਤੇਲ ਗਰਮ ਕਰਕੇ ਉਸ 'ਚ 1/2 ਚੱਮਚ ਜੀਰਾ ਪਾਓ ਅਤੇ ਹਿਲਾਓ।
2. ਫਿਰ 1 ਚੱਮਚ ਅਦਰਕ ਪਾ ਕੇ 1-2 ਮਿੰਟ ਤਕ ਭੁੰਨ ਲਓ।
3. ਫਿਰ 90 ਗ੍ਰਾਮ ਪਿਆਜ਼ ਮਿਲਾਓ ਅਤੇ ਚੰਗੀ ਤਰ੍ਹਾਂ ਨਾਲ ਪਕਾਓ।
4. ਫਿਰ 1 ਚੱਮਚ ਹਲਦੀ ਮਿਲਾਓ ਅਤੇ ਫਿਰ 425 ਗ੍ਰਾਮ ਫੁੱਲਗੋਭੀ ਮਿਕਸ ਕਰੋ।
5. ਇਸ ਤੋਂ ਬਾਅਦ 1/2 ਚੱਮਚ ਲਾਲ ਮਿਰਚ ਮਿਲਾ ਕੇ 200 ਗ੍ਰਾਮ ਟਮਾਟਰ ਪਿਊਰੀ ਪਾ ਕੇ 3 ਤੋਂ 5 ਮਿੰਟ ਤਕ ਪਕਾਓ।
6. ਫਿਰ 110 ਮਿਲੀਲੀਟਰ ਪਾਣੀ ਮਿਲਾ ਕੇ ਢੱਕ ਕੇ 10 ਮਿੰਟ ਤਕ ਪੱਕਣ ਲਈ ਰੱਖ ਦਿਓ।
7. ਗੋਭੀ ਪੱਕਣ ਦੇ ਬਾਅਦ 100 ਗ੍ਰਾਮ ਪਾਲਕ, 1 ਚੱਮਚ ਨਮਕ ਮਿਲਾਓ ਅਤੇ ਦੁਬਾਰਾ 10 ਮਿੰਟ ਤਕ ਪਕਾਓ।
8. ਫਿਰ ਇਸ 'ਚ 1 ਚੱਮਚ ਗਰਮ ਮਸਾਲਾ ਮਿਲਾਓ।
9. ਪਾਲਕ ਗੋਭੀ ਬਣ ਕੇ ਤਿਆਰ ਹੈ। ਇਸ ਨੂੰ ਧਨੀਏ ਨਾਲ ਗਾਰਨਿਸ਼ ਕਰਕੇ ਗਰਮਾ-ਗਰਮ ਰੋਟੀ ਨਾਲ ਸਰਵ ਕਰੋ।