ਪਹਿਲੀ ਮੁਲਾਕਾਤ ਦੌਰਾਨ ਲੜਕਿਆਂ ’ਚ ਕੀ ਦੇਖਦੀਆਂ ਹਨ ਲੜਕੀਆਂ?

09/02/2019 2:47:49 PM

ਨਵੀਂ ਦਿੱਲੀ— ਇਹ ਗੱਲ ਸਹੀ ਹੈ ਕਿ ਕੋਈ ਵੀ ਲੜਕੀ ਪਹਿਲੀ ਮੁਲਾਕਾਤ ’ਚ ਕਿਸੇ ਲੜਕੇ ਨਾਲ ਪਿਆਰ ਨਹੀਂ ਕਰਦੀ। ਪਹਿਲੀ ਮੁਲਾਕਾਤ ’ਚ ਲੜਕੀਆਂ ਲੜਕਿਆਂ ’ਚ ਕਈ ਚੀਜ਼ਾਂ ਦੇਖਦੀਆਂ ਹਨ, ਜੋ ਪੈਸੇ ਤੇ ਲਾਈਫਸਟਾਈਲ ਤੋਂ ਉੱਪਰ ਹੁੰਦੀਆਂ ਹਨ। ਇਸ ਲਈ ਕਿਹਾ ਜਾਂਦਾ ਹੈ ਕਿ ਕਿਸੇ ਨਾਲ ਪਹਿਲੀ ਮੁਲਾਕਾਤ ਦਾ ਜੋ ਪ੍ਰਭਾਵ ਪੈਂਦਾ ਹੈ ਉਹ ਆਖਰੀ ਮੁਲਾਕਾਤ ਤੱਕ ਰਹਿੰਦਾ ਹੈ। ਜੇਕਰ ਤੁਸੀਂ ਵੀ ਕਿਸੇ ਲੜਕੀ ਨਾਲ ਪਹਿਲੀ ਡੇਟ ’ਤੇ ਜਾ ਰਹੇ ਹੋ ਤਾਂ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਲੜਕੀਆਂ ਲੜਕਿਆਂ ’ਚ ਉਹ ਕਿਹੜੀਆਂ ਚੀਜ਼ਾਂ ਦੇਖਦੀਆਂ ਹਨ, ਜਿਨ੍ਹਾਂ ਨਾਲ ਉਹ ਇੰਪ੍ਰੈਸ ਹੁੰਦੀਆਂ ਹਨ।

ਲੜਕੀਆਂ ਦੇਖਦੀਆਂ ਹਨ ਕਿ ਲੜਕੇ ਦੇ ਅੰਦਰ ਆਤਮਵਿਸ਼ਵਾਸ ਦਾ ਪੱਧਰ ਕੀ ਹੈ। ਤੁਸੀਂ ਕਿਹੜਾ ਬ੍ਰਾਂਡ ਪਾਇਆ ਹੈ ਜਾਂ ਤੁਹਾਡੇ ਪੈਰਾਂ ’ਚ ਕਿਹੜੇ ਬ੍ਰਾਂਡ ਦੇ ਸ਼ੂਜ਼ ਹਨ ਲੜਕੀਆਂ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਉਹ ਸਭ ਤੋਂ ਪਹਿਲਾਂ ਦੇਖਦੀਆਂ ਹਨ ਕਿ ਉਨ੍ਹਾਂ ਨਾਲ ਡੇਟ ਕਰ ਰਿਹਾ ਲੜਕਾ ਕਿੰਨਾ ਕਾਂਫੀਡੈਂਟ ਹੈ। ਤੁਸੀਂ ਚਾਹੇ ਕਿੰਨੇ ਵੀ ਫਨ ਲਵਿੰਗ ਹੋਵੋ ਪਰ ਜੇਕਰ ਤੁਹਾਡੇ ਅੰਦਰ ਆਤਮਵਿਸ਼ਵਾਸ ਨਹੀਂ ਹੈ ਤਾਂ ਸਮਝ ਜਾਓ ਕਿ ਲੜਕੀਆਂ ਤੁਹਾਨੂੰ ਰਿਜੈਕਟ ਕਰ ਦੇਣਗੀਆਂ।

ਲੜਕੀਆਂ ਲੜਕਿਆਂ ਨਾਲ ਪਹਿਲੀ ਡੇਟ ’ਤੇ ਪਰਸਨਲ ਹਾਈਜੀਨ ਵੀ ਦੇਖਦੀਆਂ ਹਨ। ਜੇਕਰ ਤੁਹਾਡੇ ਨਹੰੂ ਗੰਦੇ ਹਨ ਜਾਂ ਤੁਹਾਡੇ ਵਾਲ ਖਿੱਲਰੇ ਹਨ ਤਾਂ ਸਮਝ ਜਾਓ ਕਿ ਇਹ ਤੁਹਾਡੀ ਆਖਰੀ ਡੇਟ ਹੈ ਤੇ ਤੁਹਾਡੀ ਗੱਲ ਅੱਗੇ ਨਹੀਂ ਵਧਣ ਵਾਲੀ।

ਲੜਕੀਆਂ ਪਹਿਲੀ ਮੁਲਾਕਾਤ ’ਚ ਦੇਖਦੀਆਂ ਹਨ ਕਿ ਜਿਸ ਲੜਕੇ ਨਾਲ ਉਹ ਡੇਟ ਕਰ ਰਹੀਆਂ ਹਨ ਉਸ ਦੀਆਂ ਨਜ਼ਰਾਂ ਕਿੱਥੇ ਹਨ। ਅਸਲ ’ਚ ਲੜਕੀਆਂ ਬੁਰੀ ਨਜ਼ਰ ਜਲਦੀ ਪਛਾਣ ਲੈਂਦੀਆਂ ਹਨ। ਪਹਿਲੀ ਡੇਟ ’ਚ ਜੇਕਰ ਤੁਸੀਂ ਲੜਕੀ ਦੇ ਨਾਲ ਆਈ ਕਾਂਟੈਕਟ ਦੀ ਬਜਾਏ ਆਪਣੇ ਫੋਨ ’ਚ ਲੱਗੇ ਹੋ ਤਾਂ ਇਸ ਦਾ ਬਹੁਤ ਗਲਤ ਪ੍ਰਭਾਵ ਪੈਣ ਵਾਲਾ ਹੈ ਤੇ ਤੁਹਾਡੀ ਡੇਟ ਆਖਰੀ ਡੇਟ ਬਣ ਜਾਵੇਗੀ।

ਲੜਕੀਆਂ ਦੇਖਦੀਆਂ ਹਨ ਕਿ ਲੜਕੇ ’ਚ ਕਿੰਨੀ ਸਮਝਦਾਰੀ ਹੈ। ਲੜਕਾ ਦੂਜਿਆਂ ਦੇ ਨਾਲ ਕਿਹੋ ਜਿਹਾ ਵਿਵਹਾਰ ਕਰਦਾ ਹੈ। ਜੇਕਰ ਤੁਸੀਂ ਕਿਸੇ ਲੜਕੀ ਦੇ ਨਾਲ ਪਹਿਲੀ ਡੇਟ ’ਤੇ ਜਾ ਰਹੇ ਹੋ ਤਾਂ ਤੁਹਾਨੂੰ ਆਪਣੇ ਕੋਲ ਬੈਠੇ ਲੋਕਾਂ ਨਾਲ ਚੰਗਾ ਵਿਵਹਾਰ ਕਰਨਾ ਹੋਵੇਗਾ ਕਿਉਕਿ ਲੜਕੀਆਂ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਦੀਆਂ ਹਨ। ਲੜਕੀਆਂ ਨੂੰ ਇਮਾਨਦਾਰ ਲੜਕੇ ਪਸੰਦ ਆਉਦੇ ਹਨ। ਉਹ ਪਹਿਲੀ ਡੇਟ ’ਚ ਲੜਕੇ ਦੇ ਅੰਦਰ ਦੀ ਸਮਝਦਾਰੀ ਦੇਖਦੀਆਂ ਹਨ।


Baljit Singh

Content Editor

Related News