ਸਾਫਟ ਅਤੇ ਗਲੋਇੰਗ ਸਕਿਨ ਦੇ ਲਈ ਥੱਪੜ? ਇਸ ਨੂੰ ਕਹਿੰਦੇ ਸਲੈਪ ਥੈਰੇਪੀ

07/25/2019 9:59:18 AM

ਮੁੰਬਈ(ਬਿਊਰੋ)- ਖੂਬਸੂਰਤ ਚਮੜੀ ਦੇ ਲਈ ਤੁਸੀ ਕੀ-ਕੀ ਨਹੀਂ ਕਰਦੇ। ਮਹਿੰਗੇ ਪ੍ਰੋਡਕਟਸ ਤੋਂ ਲੈ ਕੇ ਕਈ ਤਰ੍ਹਾਂ ਦੇ ਟਰੀਟਮੈਂਟ ਅਤੇ ਫੇਸ ਪੈਕਸ ਤੱਕ ਇਸਤੇਮਾਲ ਕਰਦੇ ਹੋ। ਹੁਣ ਚੰਗੀ ਸਕਿਨ ਦੇ ਲਈ ਇਕ ਅਜੀਬ ਟਰੈਂਡ ਸਾਹਮਣੇ ਆਇਆ ਹੈ। ਇਹ ਟਰੈਂਡ ਹੈ ਖੁਦ ਨੂੰ ਥੱਪੜ ਮਾਰਨ ਦਾ। ਕੀ ਤੁਸੀਂ ਗਲੋਇੰਗ ਸਕਿਨ ਦੇ ਲਈ ਖੁਦ ਨੂੰ ਥੱਪੜ ਮਾਰਨ ਲਈ ਤਿਆਰ ਹੋ? ਇਸ ਨੂੰ ਸਲੈਪ ਥੈਰੇਪੀ ਕਹਿੰਦੇ ਹਨ। ਬਿਊਟੀ ਐਕਸਪਰਟਸ ਦਾ ਮੰਨਣਾ ਹੈ ਕਿ ਥੱਪੜ ਨਾਲ ਚਿਹਰੇ ਵਿਚ ਬਲੱਡ ਫਲੋ ਵਧਦਾ ਹੈੈ। ਚਿਹਰੇ ’ਤੇ ਕਰੀਮ ਜਾਂ ਮੁਆਇਸਚਰਾਈਜ਼ਰ ਲਾਉਣ ਸਮੇਂ ਵੀ ਇਵੇਂ ਹੀ ਹੁੰਦਾ ਹੈ। ਐਕਸਪਰਟਸ ਦਾ ਮੰਨਣਾ ਹੈ ਕਿ ਥੱਪੜ ਮਾਰਨਾ ਕੋਲੋਜਨ ’ਤੇ ਵੀ ਕੰਮ ਕਰਦਾ ਹੈ, ਜਿਸ ਨਾਲ ਸਕਿਨ ਨਿਖਰਦੀ ਹੈ। ਹਾਲਾਂਕਿ ਥੱਪੜ ਮਾਰਨ ਦਾ ਮਤਲਬ ਖੁਦ ਨੂੰ ਸੱਟ ਪਹੁੰਚਾਉਣ ਤੋਂ ਨਹੀਂ ਹੈ। ਤੁਸੀ ਕੇਵਲ ਸਕਿਨ ’ਤੇ ਥੋੜ੍ਹਾ ਪ੍ਰੈਸ਼ਰ ਪਾਉਣਾ ਹੈ, ਜਿਸ ਨਾਲ ਬਲੱਡ ਫਲੋ ਵਧੇ। ਜਦ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਤੁਹਾਡੀ ਸਕਿਨ ’ਤੇ ਤਾਜ਼ਗੀ ਆਵੇਗੀ। ਸਲੈਪਿੰਗ ਥੈਰੇਪੀ ਨਾਲ ਕ੍ਰੀਮ ਤੇ ਆਇਲ ਨੂੰ ਸਕਿਨ ਵਿਚ ਐਬਜਾਰਬ ਹੋਣ ਵਿਚ ਮਦਦ ਮਿਲਦੀ ਹੈ। ਇਸ ਨਾਲ ਸਕਿਨ ਸਾਫਟ ਬਣੀ ਰਹਿੰਦੀ ਹੈ। ਕੋਰੀਆ ਅਤੇ ਅਮਰੀਕਾ ਵਿਚ ਖੂਬਸੂਰਤ ਸਕਿਨ ਦੇ ਲਈ ਸਲੈਪਿੰਗ ਥੈਰੇਪੀ ਕਾਫੀ ਮਸ਼ਹੂਰ ਹੋ ਰਹੀ ਹੈ। ਲੋਕ ਸਕਿਨ ਨੂੰ ਸਾਫਟ ਰੱਖਣ ਅਤੇ ਰਿੰਕਲਸ ਦੂਰ ਕਰਨ ਲਈ ਇਸ ਦੀ ਕਾਫੀ ਵਰਤੋਂ ਕਰ ਰਹੇ ਹਨ।


manju bala

Content Editor

Related News