ਜਲਦੀ ਤੋਂ ਛੱਡ ਦਿਓ ਇਹ ਆਦਤਾਂ ਅਤੇ ਪਾਓ ਆਪਣੇ ਪਾਰਟਨਰ ਦਾ ਸਾਥ

Friday, Apr 14, 2017 - 11:53 AM (IST)

ਨਵੀਂ ਦਿੱਲੀ— ਰਿਲੇਸ਼ਨਸ਼ਿਪ ਇਕ ਅਜਿਹਾ ਰਿਸ਼ਤਾ ਹੁੰਦਾ ਹੈ ਜਿਸ ਨੂੰ ਬਣਾਉਣਾ ਤਾਂ ਅਸਾਨ ਹੈ ਪਰ ਨਿਭਾਉਣਾ ਬਹੁਤ ਮੁਸ਼ਕਲ ਹੁੰਦਾ ਹੈ। ਕਿਉਂਕਿ ਰਿਲੇਸ਼ਨਸ਼ਿਪ ਪਿਆਰ ਅਤੇ ਭਰੋਸੇ ''ਤੇ ਟਿਕਿਆ ਹੁੰਦਾ ਹੈ। ਜੇ ਤੁਸੀਂ ਵੀ ਕਿਸੇ ਨੂੰ ਪਿਆਰ ਕਰਦੇ ਹੋ ਅਤੇ ਉਨ੍ਹਾਂ ਦਾ ਧਿਆਨ ਆਪਣੇ ਵੱਲ ਦਿਵਾਓਣਾ ਚਾਹੁੰਦੇ ਹੋ ਤਾਂ ਇਸ ਚੀਜ਼ ''ਚ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਦੱਸਾਂਗੇ ਜਿਸ ਨੂੰ ਅਪਣਾ ਕੇ ਤੁਸੀਂ ਆਪਣੇ ਜੀਵਨਸਾਥੀ ਦਾ ਧਿਆਨ ਆਪਣੇ ਵੱਲ ਲਿਆ ਸਕਦੇ ਹੋ। 
1. ਝੂਠ ਨਾ ਬੋਲੋ
ਆਪਣੇ ਜੀਵਨਸਾਥੀ ਨਾਲ ਕਦੇਂ ਵੀ ਝੂਠ ਨਾ ਬੋਲੋ। ਜੇ ਤੁਹਾਡੇ ਤੋਂ ਕੋਈ ਗਲਤੀ ਹੋਈ ਹੈ ਤਾਂ ਝੂਠ ਬੋਲਣ ਦੀ ਬਜਾਏ ਉਸ ਨੂੰ ਮਣ ਲਓ। ਉਸ ਸਮੇਂ ਚਾਹੇ ਤੁਹਾਡਾ ਜੀਵਨਸਾਥੀ ਤੁਹਾਡੇ ਨਾਲ ਨਰਾਜ਼ ਹੋਵੇ ਪਰ ਬਾਅਦ ''ਚ ਤੁਹਾਡੀ ਗੱਲ ਜ਼ਰੂਰ ਸਮਝੇਗਾ। ਸਭ ਤੋਂ ਵੱਡੀ ਗੱਲ ਤੁਹਾਡੇ ਰਿਸ਼ਤੇ ''ਚ ਵਿਸ਼ਵਾਸ ਬਣਿਆ ਰਹੇਗਾ 
2. ਸਿਰਫ ਆਪਣੇ ਬਾਰੇ ''ਚ ਨਾ ਸੋਚੋ
ਰਿਲੇਸ਼ਨਸ਼ਿਪ, ਇਕ ਅਜਿਹਾ ਰਿਸ਼ਤਾ ਹੈ ਜੋ ਦੋ ਲੋਕਾਂ ਨਾਲ ਜੁੜਿਆ ਹੁੰਦਾ ਹੈ ਇਸ ਲਈ ਹਮੇਸ਼ਾ ਆਪਣੇ ਆਪ ਨੂੰ ਅੱਗੇ ਰੱਖਣ ਦੀ ਬਜਾਏ ਆਪਣੇ ਰਿਸ਼ਤੇ ਨੂੰ ਅੱਗੇ ਰੱਖੋ। ਇੰਝ ਕਰਨ ਨਾਲ ਰਿਸ਼ਤਾ ਹੋਰ ਵੀ ਮਜ਼ਬੂਤ ਹੋ ਜਾਵੇਗਾ। 
3. ਜ਼ਜ਼ਬਾਤੀ ਤੋਰ ''ਤੇ ਬਲੈਕਮੇਲ ਨਾ ਕਰੋ
ਆਪਣੇ ਜੀਵਨਸਾਥੀ ਨੂੰ ਜ਼ਜ਼ਬਾਤੀ ਤੋਰ ''ਤੇ ਬਲੈਕਮੇਲ ਨਾ ਕਰੋ ਉਸ ਸਮੇਂ ਭਾਂਵੇ ਤੁਸੀਂ ਆਪਣੀ ਗੱਲ ਮਣਵਾ ਲੈਂਦੇ ਹੋ ਪਰ ਇਸ ਦੇ ਨਾਲ ਤੁਹਾਡਾ ਜੀਵਨਸਾਥੀ ਤੁਹਾਨੂੰ ਜ਼ਿੱਦੀ ਅਤੇ ਸਵਾਰਥੀ ਸਮਝੇਗਾ। ਉਨ੍ਹਾਂ ਦੇ ਦਿਲ ''ਚ ਆਪਣੀ ਅਜਿਹੀ ਹਸਤੀ ਨਾ ਬਣਨ ਦਿਓ ਅਤੇ ਜਲਦੀ ਤੋਂ ਜਲਦੀ ਆਪਣੀ ਇਹ ਆਦਤ ਛੱਡ ਦਿਓ।
4. ਬੇਇੱਜ਼ਤੀ ਨਾ ਕਰੋ
ਹਮੇਸ਼ਾ ਆਪਣੇ ਜੀਵਨਸਾਥੀ ਨੂੰ ਸਨਮਾਨ ਦੇਣ ਦੀ ਕੋਸ਼ਿਸ਼ ਕਰੋ। ਖਾਸ ਕਰਕੇ ਜਦੋਂ ਉਹ ਕਿਤੇ ਬਾਹਰ ਜਾਵੇ ਤਾਂ ਹਮੇਸ਼ਾ ਉਸ ਦੀ ਤਰੀਫ ਕਰੋ। ਕਦੇ ਵੀ ਕਿਸੇ ਦੇ ਸਾਹਮਣੇ ਉਸ ਦੀ ਬੇਇੱਜ਼ਤੀ ਨਾ ਕਰੋ। 
5. ਹਰ ਸਮੇਂ ਜੀਵਨਸਾਥੀ ''ਤੇ ਨਜ਼ਰ ਨਾ ਰੱਖੋ
ਜੀਵਨਸਾਥੀ ''ਤੇ ਨਜ਼ਰ ਰੱਖਣ ਤੋਂ ਪਹਿਲਾਂ ਇਹ ਜਾਣ ਲਓ ਕਿ ਹਰ ਵਿਅਕਤੀ ਦੀ ਆਪਣੀਆਂ ਨਿੱਜੀ ਗੱਲਾਂ ਹੁੰਦੀਆਂ ਹਨ ਜਿਸ ''ਚ ਦੱਖਲ ਦੇਣਾ ਕਿਸੇ ਨੂੰ ਵੀ ਪਸੰਦ ਨਹੀਂ ਹੁੰਦਾ। ਤੁਹਾਨੂੰ ਹਰ ਸਮੇਂ ਉਨ੍ਹਾਂ ''ਤੇ ਨਜ਼ਰ ਰੱਖਣ ਦੀ ਜ਼ਰੂਰਤ ਨਹੀਂ ਆਪਣੇ ਜੀਵਨਸਾਥੀ ''ਤੇ ਵਿਸ਼ਵਾਸ ਕਰਨਾ ਸਿੱਖੋ। 


Related News