ਚਮੜੀ ਅਤੇ ਵਾਲਾਂ ਲਈ ਬੇਹਦ ਫਾਇਦੇਮੰਦ ਹੈ ਕਲੌਂਜੀ

01/21/2020 2:54:10 PM

ਜਲੰਧਰ(ਬਿਊਰੋ)— ਕਲੌਂਜੀ ਦੀ ਵਰਤੋਂ ਹਰ ਘਰ ਵਿਚ ਕੀਤੀ ਜਾਂਦਾ ਹੈ। ਇਸ ਵਿਚ ਕੈਲਸ਼ੀਅਮ, ਪੋਟਾਸ਼ੀਅਮ, ਫਾਇਬਰ ਭਰਪੂਰ ਮਾਤਰਾ ਵਿਚ ਮੌਜੂਦ ਹੁੰਦਾ ਹੈ। ਇਹ ਇਕ ਚੰਗਾ ਐਂਟੀਆਕਸੀਡੈਂਟ ਹੈ। ਬਹੁਤ ਘੱਟ ਲੋਕ ਜਾਣਦੇ ਹਨ ਕਿ ਇਹ ਸਿਹਤ ਦੇ ਨਾਲ-ਨਾਲ ਚਮੜੀ ਦੇ ਲਈ ਵੀ ਲਾਭਕਾਰੀ ਹੁੰਦੀ ਹੈ।
1. ਵਾਲਾਂ ਦਾ ਝੜਣਾ ਰੋਕੇ
ਅੱਜ-ਕੱਲ੍ਹ ਜ਼ਿਆਦਾਤਰ ਲੋਕ ਵਾਲ ਝੜਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੈ। ਕਲੌਂਜੀ ਵਿਚ ਅਜਿਹੇ ਗੁਣ ਮੌਜੂਦ ਹੁੰਦੇ ਹਨ ਜੋ ਵਾਲਾਂ ਨੂੰ ਮਜ਼ਬੂਤ ਬਣਾਉਂਦੇ ਹਨ। ਮੇਥੀ ਦੇ ਦਾਨੇ, ਕਲੌਂਜੀ ਅਤੇ ਨਾਰੀਅਲ ਦੇ ਤੇਲ ਨੂੰ ਮਿਕਸ ਕਰਕੇ ਲਗਾਉਣ ਨਾਲ ਵਾਲ ਝੜਣੇ ਬੰਦ ਹੋ ਜਾਂਦੇ ਹਨ।
2. ਚਮਕਦਾਰ ਚਿਹਰਾ
ਕਲੌਂਜੀ ਦੀ ਪੇਸਟ ਵਿਚ ਸਰੋਂ ਦਾ ਤੇਲ ਮਿਲਾ ਕੇ ਲਗਾਉਣ ਨਾਲ ਚਿਹਰਾ ਚਮਕਦਾਰ ਹੋ ਜਾਂਦਾ ਹੈ।
3. ਮੁਹਾਸੇ
ਕਲੌਂਜੀ ਦੀ ਪੇਸਟ ਵਿਚ ਨਿੰਬੂ ਦਾ ਰਸ ਮਿਲਾ ਕੇ ਚਿਹਰੇ ਉੱਤੇ ਲਗਾਓ। ਇਸ ਨਾਲ ਮੁਹਾਸਿਆਂ ਦੀ ਪ੍ਰੇਸ਼ਾਨੀ ਤੋਂ ਛੁਟਕਾਰਾ ਮਿਲੇਗਾ।
4. ਝੁਰੜੀਆਂ
1 ਚਮਚ ਕਲੌਂਜੀ ਦੇ ਪੇਸਟ ਵਿਚ 1 ਚਮਚ ਮਲਾਈ ਮਿਲਾ ਕੇ ਸਕਰਬ ਬਣਾ ਲਓ। ਇਸ ਸਕਰਬ ਨਾਲ ਹਲਕੇ ਹੱਥਾਂ ਨਾਲ ਚਿਹਰੇ 'ਤੇ ਮਸਾਜ ਕਰੋ। ਇਸ ਨਾਲ ਚਿਹਰੇ ਦੀਆਂ ਝੁਰੜੀਆਂ ਤੋਂ ਛੁਟਕਾਰਾ ਮਿਲੇਗਾ।
5. ਫੱਟੀਆਂ ਅੱਡੀਆਂ
ਕਲੌਂਜੀ ਦੀ ਪੇਸਟ ਵਿਚ ਮਲਾਈ ਮਿਲਾਓ ਅਤੇ ਅੱਡੀਆਂ 'ਤੇ ਲਗਾਓ। ਇਸ ਨਾਲ ਫੱਟੀ ਅੱਡੀਆਂ ਤੋਂ ਰਾਹਤ ਮਿਲੇਗੀ।
6. ਵਾਲਾਂ ਦੀ ਚਮਕ ਵਧਾਉਂਦਾ ਹੈ
ਕਲੌਂਜੀ ਦੀ ਪੇਸਟ ਵਿਚ ਦਹੀਂ ਮਿਲਾ ਕੇ ਵਾਲਾਂ ਵਿਚ ਲਗਾਓ ਅਤੇ ਅੱਧੇ ਘੰਟੇ ਦੇ ਬਾਅਦ ਸਿਰ ਧੋ ਲਓ। ਇਸ ਨਾਲ ਵਾਲ ਚਮਕ ਜਾਣਗੇ।


manju bala

Content Editor

Related News