ਸਕਿਨ ਅਤੇ ਵਾਲਾਂ ਲਈ ਵਰਦਾਨ ਹਨ ਔਲੇ

Sunday, Jan 12, 2020 - 11:10 AM (IST)

ਜਲੰਧਰ—ਔਲੇ ਖਾਣ ਦੇ ਨਾਲ-ਨਾਲ ਬਾਡੀ 'ਤੇ ਲਗਾਉਣ ਦੇ ਵੀ ਫਾਇਦੇ ਹੁੰਦੇ ਹਨ। ਇਸ 'ਚ ਮੌਜੂਦ ਕੈਲਸ਼ੀਅਮ, ਕਾਰਬੋਹਾਈਡ੍ਰੇਟ, ਫਾਈਬਰ, ਮੈਗਨੀਸ਼ੀਅਮ, ਆਇਰਨ, ਵਿਟਾਮਿਨ ਸੀ ਆਦਿ ਤੱਤ ਤੁਹਾਡੀ ਸਕਿਨ ਲਈ ਬਹੁਤ ਫਾਇਦੇਮੰਦ ਹੈ। ਖਾਸ ਤੌਰ 'ਤੇ ਇਸ 'ਚ ਪਾਏ ਜਾਣ ਵਾਲੇ ਐਂਟੀ-ਆਕਸੀਡੈਂਟ ਗੁਣ ਵਾਲਾਂ ਨੂੰ ਬਹੁਤ ਫਾਇਦਾ ਪਹੁੰਚਾਉਂਦੇ ਹਨ। ਚਿਹਰੇ 'ਤੇ ਹੋਣ ਵਾਲੇ ਪਿੰਪਲਸ ਤੋਂ ਲੈ ਕੇ ਰਿੰਕਲਸ ਤੱਕ ਔਲਿਆਂ ਦੀ ਵਰਤੋਂ ਤੁਹਾਨੂੰ ਢੇਰ ਸਾਰੇ ਫਾਇਦੇ ਦਿੰਦਾ ਹੈ। ਸ਼ੁਰੂਆਤ ਕਰਦੇ ਹਾਂ ਸਕਿਨ ਤੋਂ...
ਔਲਿਆਂ ਦੇ ਰਸ ਸਕਿਨ 'ਤੇ ਲਗਾਉਣ ਨਾਲ ਤੁਹਾਨੂੰ ਢੇਰ ਸਾਰੇ ਫਾਇਦੇ ਮਿਲਦੇ ਹਨ। ਇਹ ਤੁਹਾਡੀ ਡੈੱਡ ਸਕਿਨ ਸੇਲਸ ਨੂੰ ਸਾਫ ਕਰਕੇ ਨਵੀਂ ਸਕਿਨ ਲਿਆਉਣ 'ਚ ਮਦਦ ਕਰਦਾ ਹੈ। ਔਲਿਆਂ ਦੀ ਵਰਤੋਂ ਚਿਹਰੇ 'ਤੇ ਕਰਨ ਲਈ ਸਭ ਤੋਂ ਪਹਿਲਾਂ ਇਕ ਕੌਲੀ 'ਚ 2 ਟੇਬਲ ਸਪੂਨ ਔਲਿਆਂ ਦਾ ਰਸ ਅਤੇ ਐਲੋਵੇਰਾ ਜੈੱਲ ਲਓ। ਦੋਵਾਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰੋ। ਤਿਆਰ ਪੇਸਟ ਨੂੰ ਚਿਹਰੇ ਅਤੇ ਗਰਦਨ 'ਤੇ 15-20 ਮਿੰਟ ਲਈ ਲਗਾਓ। ਲਗਾਉਣ ਦੇ ਬਾਅਦ ਹਲਕੇ ਕੋਸੇ ਪਾਣੀ ਨਾਲ ਚਿਹਰੇ ਧੋ ਲਓ।


ਵਾਲਾਂ ਲਈ
ਵਾਲਾਂ 'ਤੇ ਔਲਿਆਂ ਦਾ ਰਸ ਲਗਾਉਣ ਨਾਲ ਇਸ ਨੂੰ ਪੋਸ਼ਣ ਮਿਲਦਾ ਹੈ, ਜਿਸ ਨਾਲ ਤੁਹਾਡੇ ਵਾਲ ਨੈਚੁਰਲ ਤਰੀਕੇ ਨਾਲ ਮਜ਼ਬੂਤ ਹੁੰਦੇ ਹਨ। ਮਜ਼ਬੂਤੀ ਦੇ ਨਾਲ-ਨਾਲ ਇਹ ਵਾਲਾਂ ਨੂੰ ਸਿਕਰੀ, ਖਾਰਸ਼, ਉਮਰ ਤੋਂ ਪਹਿਲਾਂ ਚਿੱਟੇ ਵਰਗੀਆਂ ਪ੍ਰੇਸ਼ਾਨੀਆਂ ਤੋਂ ਬਚਾ ਕੇ ਰੱਖਦਾ ਹੈ। ਵਾਲਾਂ ਲਈ ਔਲਿਆਂ ਦਾ ਪੈਕ ਬਣਾਉਣ ਲਈ ਇਕ ਕੌਲੀ 'ਚ 2 ਟੇਬਲ ਸਪੂਨ ਸ਼ਿਕਾਕਾਈ, 1 ਚਮਚ ਰੀਠਾ, 1 ਚਮਚ ਐਲੋਵੇਰਾ ਜੈੱਲ ਅਤੇ ਮੁਲਤਾਨੀ ਮਿੱਟੀ ਪਾਓ। ਹੁਣ ਇਸ 'ਚ ਥੋੜ੍ਹਾ ਜਿਹਾ ਔਲਿਆਂ ਦਾ ਰਸ ਪਾਉਂਦੇ ਹੋਏ ਚੰਗਾ ਅਤੇ ਸਮੂਦ ਪੇਸਟ ਬਣਾ ਲਓ। ਤਿਆਰ ਹੇਅਰ ਮਾਸਕ ਨੂੰ ਸਕੈਲਪ ਤੋਂ ਲਗਾ ਕੇ ਇਕ ਘੰਟੇ ਲਈ ਇੰਝ ਹੀ ਛੱਡ ਦਿਓ। ਇਹ ਪੈਕ ਵਾਲਾਂ ਨੂੰ ਸਿਲਕੀ, ਸਾਫਟ ਕਰਨ ਦੇ ਨਾਲ ਕਾਲਾ ਅਤੇ ਸੰਘਣਾ ਕਰਨ 'ਚ ਮਦਦ ਕਰੇਗਾ।

Aarti dhillon

This news is Content Editor Aarti dhillon