ਸਿੰਪਲ ਹੋਵੇ ਜਾਂ ਹੈਵੀ, ਸਾੜੀ ਨਾਲ ਟ੍ਰਾਈ ਕਰੋ ਇਹ ਟ੍ਰੈਂਡੀ ਬਲਾਊਜ਼

07/20/2017 5:34:12 PM

ਨਵੀਂ ਦਿੱਲੀ— ਸਾਰੀਆਂ ਔਰਤਾਂ ਨੂੰ ਸਾੜੀ ਪਹਿਨਣਾ ਬਹੁਤ ਪਸੰਦ ਹੁੰਦਾ ਹੈ। ਇਸ ਨੂੰ ਕਿਸੇ ਵੀ ਮੌਕੇ 'ਤੇ ਕੈਰੀ ਕਰ ਸਕਦੇ ਹੋ ਅਤੇ ਸਾੜੀ ਨਾਲ ਇਕਦਮ ਪਰਫੈਕਟ ਲੁਕ ਮਿਲਦੀ ਹੈ। ਸਾੜੀ ਦੇ ਨਾਲ ਵੱਖ-ਵੱਖ ਡਿਜ਼ਾਈਨ ਦੇ ਬਲਾਊਜ਼ ਬਣਵਾ ਸਕਦੇ ਹੋ। ਜੋ ਸਿੰਪਲ ਸਾੜੀ ਨੂੰ ਵੀ ਹੈਵੀ ਲੁਕ ਦਿੰਦੇ ਹਨ। ਅੱਜਕਲ ਐਂਬ੍ਰਾਈਡੇਡ ਬਲਾਊਜ਼ ਦਾ ਕਾਫੀ ਟ੍ਰੈਂਡ ਹੈ ਜੋ ਸਿੰਪਲ ਅਤੇ ਹੈਵੀ ਦੋਹਾਂ ਸਾੜੀਆਂ ਦੇ ਨਾਲ ਪਹਿਣੇ ਜਾ ਸਕਦੇ ਹਨ। ਆਓ ਜਾਣਦੇ ਹਾਂ ਬਲਾਊਜ਼ ਦੇ ਕੁਝ ਟ੍ਰੈਂਡੀ ਸਟਾਈਲ
1. ਜਵੈਲਰੀ ਡਿਜ਼ਾਈਨ
ਜ਼ਿਆਦਾਤਰ ਔਰਤਾਂ ਡੀਪ ਗਲੇ ਪਾਉਣਾ ਜਾਂ ਕਾਲਰ ਵਾਲੀਆਂ ਬਲਾਊਜ਼ ਪਹਿਨਣਾ ਪਸੰਦ ਕਰਦੀਆਂ ਹਨ। ਅਜਿਹੇ ਵਿਚ ਇਸ ਵਾਰ ਜਵੈਲਰੀ ਬਲਾਊਜ਼ ਵੀ ਪਹਿਨ ਸਕਦੇ ਹੋ। ਬਲਾਊਜ਼ ਦੀ ਬੈਕ 'ਤੇ ਕੁੰਦਨ ਜਵੈਲਰੀ ਡਿਜ਼ਾਈਨ ਬਣਵਾ ਸਕਦੀ ਹੋ।


2. ਪੈਚ ਵਰਕ
ਸਿੰਪਲ ਸੂਟ ਨੂੰ ਹੈਵੀ ਲੁਕ ਦੇਣ ਲਈ ਐਂਮਬ੍ਰਾਈਡੇਡ ਪੈਚ ਤਾਂ ਕਾਫੀ ਵਾਰ ਲਗਾਵਾਏ ਹੋਣਗੇ ਪਰ ਇਹ ਸਟਾਈਲ ਬਲਾਊਜ਼ ਵਿਚ ਵੀ ਅਪਣਾ ਸਕਦੀ ਹੋ। ਬਲਾਊਜ਼ ਦੀ ਬੈਕ ਗਲੇ 'ਤੇ ਸਾੜੀ ਨਾਲ ਮਿਲਦੀ ਜੁਲਦਾ ਕਡਾਈਦਾਰ ਪੈਚ ਲਗਵਾ ਸਕਦੀ ਹੋ।


3. ਨੈੱਟ ਬੈਨ ਗਲਾ
ਬੈਨ ਗਲਾ ਡਿਜਾਈਨ ਨੂੰ ਹੀ ਵੱਖਰਾ ਲੁਕ ਦਿੰਦੇ ਹਨ ਤੁਸੀਂ ਬਲਾਊਜ਼ 'ਤੇ ਨੈੱਟ ਦੀ ਵਰਤੋ ਕਰ ਸਕਦੇ ਹੋ। ਇਸ ਨਾਲ ਤੁਹਾਡੇ ਲੁਕ ਨੂੰ ਹੈਵੀ ਅਤੇ ਰੋਅਲ ਲੁਕ ਮਿਲੇਗੀ।


4. ਸਟ੍ਰਾਈਪ ਸਟਾਈਲ 
ਡੀਪ ਗਲਾ ਬਲਾਊਜ਼ ਦੀ ਥਾਂ 'ਤੇ ਤੁਸੀਂ ਲੈਸ ਨਾਲ ਹਾਰੀਜੈਂਨਟਲ ਸਟਾਈਲ ਵਾਲਾ ਡਿਜ਼ਾਈਨ ਬਣਵਾ ਸਕਦੀ ਹੋ। ਇਸ ਲਈਲ ਗੋਲਡਨ ਜਾਂ ਸਿਲਵਰ ਕੁੰਦਨ ਵਰਕ ਲੈਸ ਦਾ ਇਸਤੇਮਾਲ ਕਰ ਸਕਦੇ ਹੋ ਜੋ ਤੁਹਾਡੇ ਬਲਾਊਜ਼ ਅਤੇ ਸਾੜੀ ਨੂੰ ਹੈਵੀ ਲੁਕ ਦਿੰਦੇ ਹਨ।
5. ਵੀ ਸ਼ੇਪ ਗਲਾ
ਬਲਾਊਜ਼ ਵਿਚ ਵੀ ਸ਼ੇਪ ਗਲਾ ਕਾਫੀ ਸੋਹਣਾ ਲੁਕ ਦਿੰਦਾ ਹੈ। ਤੁਸੀਂ ਚਾਹੋ ਤਾਂ ਇਸ ਵਿਚ ਹੈਵੀ ਟੇਸਲਸ ਵੀ ਲਗਵਾ ਸਕਦੀ ਹੋ।