ਚਮਕਦਾਰ ਵਾਲਾਂ ਲਈ ਅਪਣਾਓ ਇਹ ਘਰੇਲੂ ਤਰੀਕੇ

10/15/2018 10:58:00 AM

ਜਲੰਧਰ— ਵੇਸਣ ਦਾ ਇਸਤੇਮਾਲ ਹਰ ਘਰ 'ਚ ਕੀਤਾ ਜਾਂਦਾ ਹੈ। ਪਹਿਲੇ ਸਮੇਂ 'ਚ ਔਰਤਾਂ ਇਸ ਦਾ ਇਸਤੇਮਾਲ ਕਰਕੇ ਹੀ ਆਪਣੀ ਚਮੜੀ ਨੂੰ ਖੂਬਸੂਰਤ ਰੱਖਦੀਆਂ ਸਨ। ਵੇਸਣ ਨਾਲ ਚਮੜੀ ਦੀਆਂ ਕਈ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ। ਚਮੜੀ ਦੇ ਨਾਲ-ਨਾਲ ਇਹ ਵਾਲਾਂ ਦੇ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਵੇਸਣ ਤੋਂ ਬਣੇ ਹੇਅਰਮਾਸਕ ਬਾਰੇ ਦੱਸਣ ਜਾ ਰਹੇ ਹਾਂ ਜਿਸ ਦਾ ਇਸਤੇਮਾਲ ਕਰਕੇ ਤੁਸੀਂ ਆਪਣੇ ਵਾਲਾਂ ਨੂੰ ਮਜ਼ਬੂਤ ਬਣਾ ਸਕਦੇ ਹੋ।

1. ਵੇਸਣ ਅਤੇ ਅੰਡਾ
ਅੰਡਾ ਵਾਲਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨੂੰ ਲਗਾਉਣ ਨਾਲ ਵਾਲਾਂ 'ਚ ਚਮਕ ਆਉਂਦੀ ਹੈ। 2 ਚਮਚ ਬੇਸਨ, 1 ਅੰਡੇ ਦਾ ਸਫੇਦ ਭਾਗ, 1 ਚਮਚ ਨਿੰਬੂ ਅਤੇ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਪੇਸਟ ਤਿਆਰ ਕਰ ਲਓ। ਇਸ ਨੂੰ ਵਾਲਾਂ 'ਤੇ ਲਗਾ ਲਓ ਅਤੇ ਸੁੱਕਣ ਤੋਂ ਬਾਅਦ ਵਾਲਾਂ ਨੂੰ ਧੋ ਲਓ।

2. ਵੇਸਣ ਅਤੇ ਦਹੀਂ
ਵੇਸਣ ਅਤੇ ਦਹੀਂ ਨੂੰ ਮਿਲਾ ਕੇ ਇਕ ਪੇਸਟ ਤਿਆਰ ਕਰ ਲਓ। ਤੁਸੀਂ ਇਸ 'ਚ ਥੋੜ੍ਹੀ ਜਿਹੀ ਹਲਦੀ ਵੀ ਮਿਲਾ ਸਕਦੇ ਹੋ। ਇਸ ਪੇਸਟ ਨੂੰ ਵਾਲਾਂ ਦੀਆਂ ਜੜ੍ਹਾਂ 'ਤੇ ਲਗਾ ਲਓ। ਇਸ ਤੋਂ ਬਾਅਦ ਸਿਰ ਨੂੰ ਕਵਰ ਕਰ ਲਓ। ਅੱਧੇ ਘੰਟੇ ਬਾਅਦ ਵਾਲਾਂ ਨੂੰ ਪਾਣੀ ਨਾਲ ਧੋ ਲਓ।

3. ਵੇਸਣ ਅਤੇ ਬਦਾਮ ਪਾਊਡਰ
ਵੇਸਣ, ਬਦਾਮ ਪਾਊਡਰ, ਨਿੰਬੂ ਦਾ ਰਸ, ਸ਼ਹਿਦ ਅਤੇ ਦਹੀਂ ਨੂੰ ਮਿਲਾ ਕੇ ਆਪਣੇ ਵਾਲਾਂ 'ਤੇ ਲਗਾ ਲਓ। ਸੁੱਕਣ ਤੋਂ ਬਾਅਦ ਵਾਲਾਂ ਨੂੰ ਪਾਣੀ ਨਾਲ ਧੋ ਲਓ। ਇਸ ਤਰੀਕੇ ਨੂੰ ਹਫਤੇ 'ਚ 2 ਵਾਰ ਕਰੋ। ਇਸ ਨਾਲ ਵਾਲ ਚਮਕਦਾਰ ਅਤੇ ਮਜ਼ਬੂਤ ਹੋਣਗੇ।

4. ਵੇਸਣ ਅਤੇ ਜੈਤੂਨ ਦਾ ਤੇਲ
ਜੈਤੂਨ ਦੇ ਤੇਲ ਨਾਲ ਵਾਲ ਲੰਬੇ ਅਤੇ ਮਜ਼ਬੂਤ ਹੁੰਦੇ ਹਨ। ਵੇਸਣ ਅਤੇ ਜੈਤੂਨ ਦੇ ਤੇਲ ਨੂੰ ਮਿਕਸ ਕਰਕੇ ਵਾਲਾਂ 'ਤੇ ਲਗਾਓ। ਅੱਧੇ ਘੰਟੇ ਬਾਅਦ ਵਾਲਾਂ ਨੂੰ ਧੋ ਲਓ।