Shahnaz Hussain Tips: ਗਰਮੀਆਂ 'ਚ ਇਨ੍ਹਾਂ ਘਰੇਲੂ ਨੁਸਖ਼ਿਆਂ ਨੂੰ ਅਪਣਾ ਕੇ ਪਾਓ ਚਮਕਦਾਰ ਚਮੜੀ

04/30/2022 5:02:06 PM

ਨਵੀਂ ਦਿੱਲੀ- ਗਰਮੀ ਦਾ ਮੌਸਮ ਆਉਂਦੇ ਹੀ ਤੇਜ਼ ਧੁੱਪ, ਪਸੀਨਾ, ਧੂੜ-ਮਿੱਟੀ ਦਾ ਵਜ੍ਹਾ ਨਾਲ ਜੁੜੀਆਂ ਅਨੇਕਾਂ ਸਮੱਸਿਆਵਾਂ ਖੜ੍ਹੀਆਂ ਹੋ ਜਾਂਦੀਆਂ ਹਨ। ਇਸ ਮੌਸਮ 'ਚ ਚਮੜੀ 'ਤੇ ਸਨਬਰਨ ਅਤੇ ਟੈਨਿੰਗ ਤੋਂ ਇਲਾਵਾ ਚਿਹਰੇ 'ਤੇ ਗੰਦਗੀ ਵੀ ਜਮ੍ਹਾ ਹੋ ਜਾਂਦੀ ਹੈ। ਗਰਮੀਆਂ 'ਚ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਲਈ ਚਿਹਰੇ ਲਈ ਫੇਸ਼ੀਅਲ ਕਾਫੀ ਮਦਦਗਾਰ ਸਾਬਤ ਹੁੰਦੀ ਹੈ। ਚਿਹਰੇ 'ਤੇ ਚੰਗੇ ਫੇਸ਼ੀਅਲ ਨਾਲ ਚਮੜੀ ਚਿਕਨੀ, ਚਮਕਦਾਰ ਅਤੇ ਸਵੱਛ ਹੋ ਜਾਂਦੀ ਹੈ। ਹਾਲਾਂਕਿ ਕਾਫੀ ਔਰਤਾਂ ਬਿਊਟੀ ਪਾਰਲਰ 'ਚ ਫੇਸ਼ੀਅਲ ਕਰਵਾਉਣਾ ਪਸੰਦ ਕਰਦੀਆਂ ਹਨ। ਪਰ ਤੁਸੀਂ ਇਸ ਨੂੰ ਘਰ ਬੈਠੇ ਹੀ ਬਿਨਾਂ ਪੈਸਾ ਖਰਚੇ ਵੀ ਕਰ ਸਕਦੇ ਹੋ ਅਤੇ ਮਹਿੰਗੇ ਸੈਲੂਨ ਤੋਂ ਵੀ ਚੰਗੇ ਨਤੀਜੇ ਪ੍ਰਾਪਤ ਕਰ ਸਕਦੇ ਹਨ।
ਸਿਹਤਮੰਦ ਚਮੜੀ ਲਈ ਸਫਾਈ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ। ਇਸ ਲਈ ਨਿਯਮਿਤ ਰੂਪ ਨਾਲ ਚਮੜੀ ਦੀ ਕਲੀਜਿੰਗ, ਟੋਨਿੰਗ ਅਤੇ ਮਾਇਸਚੁਰਾਈਜ਼ਰ ਕਰਨ ਦੀ ਸਲਾਹ ਵੀ ਦਿੱਤੀ ਜਾਂਦੀ ਹੈ। ਇਸ ਕਲੀਨਿੰਗ ਪ੍ਰੋਸੈੱਸ 'ਚ ਕਲੀਜਿੰਗ ਬਹੁਤ ਹੀ ਜ਼ਰੂਰੀ ਹੋ ਜਾਂਦੀ ਹੈ। ਇਸ ਦੇ ਲਈ ਚਮੜੀ ਟਾਨਿਕ ਰੂਪ ਨਾਲ ਐਸਟਰਿੰਜੈਂਟ ਟੋਨਰ ਦੀ ਵਰਤੋਂ ਕਰਨੀ ਚਾਹੀਦੀ ਹੈ। ਐਸਟਰਿੰਜੈਂਟ ਟੋਨਰ ਦੀ ਸਭ ਤੋਂ ਚੰਗੀ ਗੱਲ ਹੁੰਦੀ ਹੈ ਕਿ ਇਹ ਚਮੜੀ ਦੇ ਰੋਮ ਛਿੰਦਰਾਂ ਨੂੰ ਰਿਫਾਈਨ ਕਰਦਾ ਹੈ। ਆਇਲੀ ਸਕਿਨ ਵਾਲਿਆਂ ਲਈ ਤਾਂ ਇਹ ਕਿਸੇ ਵਰਦਾਨ ਤੋਂ ਘੱਟ ਨਹੀਂ ਹੁੰਦਾ ਹੈ। ਕਿਉਂਕਿ ਇਹ ਚਮੜੀ 'ਚੋਂ ਨਿਕਲਣ ਵਾਲੇ ਵਾਧੂ ਆਇਲ ਨੂੰ ਕੰਟਰੋਲ ਕਰਦਾ ਹੈ।

PunjabKesari
ਹੁਣ ਮੌਸਮ ਬਦਲ ਚੁੱਕਾ ਹੈ। ਸਰਦੀਆਂ ਦੇ ਸੁਹਾਨੇ ਮੌਸਮ ਤੋਂ ਬਾਅਦ ਗਰਮੀਆਂ ਦਾ ਚਿਪਚਿਪਾ ਮੌਸਮ ਆ ਗਿਆ ਹੈ। ਜ਼ਾਹਿਰ ਹੈ ਕਿ ਹੁਣ ਤੁਹਾਨੂੰ ਚਮੜੀ ਦਾ ਹੋਰ ਵੀ ਜ਼ਿਆਦਾ ਖਿਆਲ ਰੱਖਣਾ ਹੋਵੇਗਾ। ਕਿਉਂਕਿ ਇਸ ਮੌਸਮ 'ਚ ਉਸ ਦੇ ਕਾਰਨ ਚਿਹਰੇ 'ਤੇ ਪਸੀਨਾ ਆਉਂਦਾ ਹੈ ਜਿਸ ਨਾਲ ਚਿਹਰੇ ਹੋਰ ਵੀ ਜ਼ਿਆਦਾ ਆਇਲੀ ਲੱਗਦਾ ਹੈ। ਇੰਨਾ ਹੀ ਨਹੀਂ ਵਾਧੂ ਆਇਲ ਆਉਣ ਦੀ ਵਜ੍ਹਾ ਨਾਲ ਚਿਹਰੇ 'ਤੇ ਕਿੱਲ-ਮੁਹਾਸਿਆਂ ਦੀ ਸਮੱਸਿਆ ਵੀ ਹੋ ਸਕਦੀ ਹੈ।
ਇਸ ਨਾਲ ਚਮੜੀ 'ਤੇ ਇਕ ਚੰਗਾ ਐਸਟਰਿੰਜੈਂਟ ਟੋਨਰ ਜ਼ਰੂਰ ਇਸਤੇਮਾਲ ਕਰੋ। ਚਲੋਂ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਘਰ 'ਚ ਕਿੰਝ ਕੁਦਰਤੀ ਚੀਜ਼ਾਂ ਦੇ ਨਾਲ ਐਸਟਰਿੰਜੈਂਟ ਟੋਨਰ ਬਣਾ ਸਕਦੇ ਹੋ।
ਖੀਰਾ
ਗਰਮੀਆਂ ਦੇ ਮੌਸਮ 'ਚ ਤੁਹਾਨੂੰ ਖੀਰਾ ਬਹੁਤ ਹੀ ਆਸਾਨੀ ਨਾਲ ਬਾਜ਼ਾਰ 'ਚੋਂ ਮਿਲ ਜਾਵੇਗਾ। ਚਮੜੀ ਨੂੰ ਹਾਈਡ੍ਰੇਟੇਡ ਰੱਖਣ ਲਈ ਤੁਸੀਂ ਖੀਰੇ ਦਾ ਸੇਵਨ ਵੀ ਕਰ ਸਕਦੇ ਹੋ ਅਤੇ ਇਸ ਨਾਲ ਚਮੜੀ 'ਤੇ ਟੋਨਰ ਦੀ ਤਰ੍ਹਾਂ ਵਰਤੋਂ ਵੀ ਕਰ ਸਕਦੇ ਹੋ। ਇਹ ਇਕ ਕੁਦਰਤੀ  ਐਸਟਰਿੰਜੈਂਟ ਹੁੰਦਾ ਹੈ। ਤੁਸੀਂ ਇਸ ਦਾ ਰਸ ਚਿਹਰੇ 'ਤੇ 15 ਮਿੰਟ ਲਈ ਲਗਾਓ ਅਤੇ ਫਿਰ ਪਾਣੀ ਨਾਲ ਵਾਸ਼ ਕਰ ਲਓ। ਖੀਰੇ 'ਚ 96 ਫੀਸਦੀ ਪਾਣੀ ਹੁੰਦਾ ਹੈ ਅਤੇ ਗਰਮੀਆਂ 'ਚ ਖੀਰੇ ਨੂੰ ਸਭ ਤੋਂ ਠੰਡਾ ਅਤੇ ਪੋਸ਼ਕ ਤੱਤਾਂ ਨਾਲ ਭਰਪੂਰ ਮੰਨਿਆ ਜਾਂਦਾ ਹੈ। ਗਰਮੀਆਂ 'ਚ ਇਸ ਦਾ ਮਾਸਕ ਬਣਾ ਕੇ ਲਗਾਉਣ ਨਾਲ ਚਮੜੀ 'ਚ ਤਾਜ਼ਗੀ ਅਤੇ ਕੋਮਲਤਾ ਆਉਂਦੀ ਹੈ ਅਤੇ ਐਕਸਫੋਸੀਏਟ ਕਰਨ 'ਚ ਵੀ ਮਦਦ ਕਰਦਾ ਹੈ।

PunjabKesari
ਕਿੰਝ ਕਰੀਏ ਵਰਤੋਂ
ਤੁਸੀਂ ਖੀਰੇ ਦੇ ਪੇਸਟ ਦੇ ਨਾਲ ਇਕ ਚਮਚਾ ਦਹੀਂ ਅਤੇ ਸ਼ਹਿਦ ਮਿਲਾ ਕੇ ਫੇਸ ਪੈਕ ਤਿਆਰ ਕਰ ਲਓ ਅਤੇ ਤੁਸੀਂ ਇਸ ਫੇਸ ਪੈਕ ਨੂੰ ਹਫਤੇ 'ਚ ਦੋ ਵਾਰ ਵਰਤੋਂ ਕਰ ਸਕਦੇ ਹੋ। ਗਰਮੀਆਂ 'ਚ ਖੀਰੇ ਨੂੰ ਖਾਣ ਅਤੇ ਫੇਸਪੈਕ ਵਰਤੋਂ ਕਰਕੇ ਤੁਸੀਂ ਦੋਵਾਂ ਤਰ੍ਹਾਂ ਨਾਲ ਵਰਤੋਂ 'ਚ ਫਾਇਦਾ ਲੈ ਸਕਦੇ ਹੋ। ਗਰਮੀਆਂ ਦੇ ਮੌਸਮ 'ਚ ਖੀਰਾ ਸਸਤਾ ਅਤੇ ਆਸਾਨੀ ਨਾਲ ਉਪਲੱਬਧ ਹੋ ਜਾਂਦਾ ਹੈ ਅਤੇ ਜੇਬ 'ਤੇ ਭਾਰੀ ਵੀ ਨਹੀਂ ਪੈਂਦਾ।
ਨਿੰਬੂ ਦਾ ਰਸ
ਨਿੰਬੂ ਦਾ ਰਸ ਵੀ ਇਕ ਬਹੁਤ ਚੰਗਾ ਐਸਟਰਿੰਜੈਂਟ ਹੁੰਦਾ ਹੈ ਪਰ ਚਮੜੀ 'ਤੇ ਨਿੰਬੂ ਦਾ ਰਸ ਕਦੇ ਵੀ ਡਾਇਰੈਕਟ ਨਾ ਲਗਾਓ। ਤੁਸੀਂ ਇਸ ਨੂੰ ਪਾਣੀ ਦੇ ਨਾਲ ਜਾਂ ਫਿਰ ਗੁਲਾਬ ਜਲ ਦੇ ਨਾਲ ਮਿਕਸ ਕਰਕੇ ਵੀ ਲਗਾ ਸਕਦੇ ਹੋ। 10 ਮਿੰਟ ਤੱਕ ਇਸ ਨੂੰ ਚਿਹਰੇ 'ਤੇ ਲਗਾ ਕੇ ਰੱਖੋ ਅਤੇ ਫਿਰ ਚਿਹਰੇ ਨੂੰ ਪਾਣੀ ਨਾਲ ਸਾਫ ਕਰ ਲਓ। 

PunjabKesari

ਨਿੰਬੂ ਅਤੇ ਸ਼ਹਿਦ ਦਾ ਫੇਸਪੈਕ
ਗਰਮੀਆਂ 'ਚ ਨਿੰਬੂ ਅਤੇ ਸ਼ਹਿਦ ਨੂੰ ਮਿਲਾ ਕੇ ਫੇਸਪੈਕ ਬਣਾ ਲਓ ਅਤੇ ਫਿਰ ਇਸ ਨੂੰ ਹਫ਼ਤੇ 'ਚ ਇਕ ਵਾਰ ਲਗਾਉਣ ਨਾਲ ਚਿਹਰੇ ਦੀ ਰੰਗਤ ਨੂੰ ਨਿਖਾਰਨ ਅਤੇ ਚਮੜੀ ਨੂੰ ਹਾਈਡ੍ਰੇਟ ਕਰਨ 'ਚ ਮਦਦ ਮਿਲੇਗੀ। ਆਇਲੀ ਚਮੜੀ ਲਈ ਇਕ ਚਮਚਾ ਸ਼ਹਿਦ ਅਤੇ ਦੋ ਚਮਚੇ ਨਿੰਬੂ ਦੇ ਰਸ ਦੀ ਵਰਤੋਂ ਕਰੋ ਜੇਕਰ ਤੁਹਾਡੀ ਚਮੜੀ ਆਮ ਜਾਂ ਰੁੱਖੀ ਹੈ ਤਾਂ ਤੁਸੀਂ ਨਿੰਬੂ ਅਤੇ ਸ਼ਹਿਦ ਨੂੰ ਬਰਾਬਰ ਮਾਤਰਾ 'ਚ ਮਿਲਾ ਸਕਦੀ ਹੋ

PunjabKesari
ਨਿੰਬੂ ਅਤੇ ਖੀਰੇ ਦਾ ਫੇਸਪੈਕ
ਗਰਮੀਆਂ 'ਚ ਨਿੰਬੂ ਅਤੇ ਖੀਰੇ ਦਾ ਰਸ ਬਰਾਬਰ ਮਾਤਰਾ 'ਚ ਮਿਲਾ ਕੇ ਫੇਸ ਪੈਕ ਨੂੰ ਰੋਜ਼ਾਨਾ ਸਵੇਰੇ ਲਗਾ ਕੇ 20 ਮਿੰਟ ਬਾਅਦ ਆਮ ਜਾਂ ਫਿਰ ਤਾਜ਼ੇ ਪਾਣੀ ਨਾਲ ਧੋ ਲਓ। ਨਿੰਬੂ ਅਤੇ ਖੀਰੇ ਦਾ ਰਸ ਚਮੜੀ ਦੀ ਰੰਗਤ ਸੁਧਾਰਨ 'ਚ ਮਦਦ ਕਰਦਾ ਹੈ। 
ਸੇਬ ਦਾ ਰਸ
ਸੇਬ ਦਾ ਰਸ ਵੀ ਤੁਹਾਡੀ ਚਮੜੀ ਲਈ ਇਕ ਬਿਹਤਰੀਨ ਟੋਨਰ ਬਣ ਸਕਦਾ ਹੈ। ਖਾਸ ਤੌਰ 'ਤੇ ਜੇਕਰ ਤੁਹਾਨੂੰ ਚਮਕਦਾਰ ਚਮੜੀ ਚਾਹੀਦੀ ਹੈ ਤਾਂ ਤੁਹਾਨੂੰ ਸੇਬ ਦਾ ਕੱਦੂਕਸ ਕਰਕੇ ਚਿਹਰੇ 'ਤੇ ਲਗਾਉਣਾ ਚਾਹੀਦਾ ਹੈ। 20 ਮਿੰਟ ਬਾਅਦ ਤੁਸੀਂ ਚਿਹਰੇ ਨੂੰ ਪਾਣੀ ਨਾਲ ਧੋ ਸਕਦੇ ਹੋ।
ਸੇਬ ਦੇ ਸਲਾਈਸ ਨੂੰ ਮਿਕਸ ਕ੍ਰੀਮ (ਮਲਾਈ) 'ਚ ਮਿਲਾ ਕੇ ਬਣੇ ਮਿਸ਼ਰਨ ਨੂੰ ਚਿਹਰੇ 'ਤੇ ਲਗਾਉਣ ਨਾਲ ਕਿੱਲ-ਮੁਹਾਸਿਆਂ ਤੋਂ ਨਿਜ਼ਾਤ ਮਿਲਦੀ ਹੈ। ਇਸ ਨਾਲ ਚਮੜੀ 'ਤੇ ਕਾਲੇ ਧੱਬਿਆਂ ਨੂੰ ਘੱਟ ਕੀਤਾ ਜਾ ਸਕਦਾ ਹੈ। ਜੇਕਰ ਤੁਹਾਡੀ ਚਮੜੀ ਦੇ ਮੁਹਾਸਿਆਂ 'ਤੇ ਖਾਰਸ਼ ਹੋਵੇ ਤਾਂ ਤੁਸੀਂ ਸੇਬ ਦੇ ਸਲਾਈਸ ਨੂੰ ਫਰਿੱਜ਼ 'ਚ ਰੱਖ ਕੇ ਠੰਡਾ ਕਰ ਲਓ ਅਤੇ ਠੰਡੇ ਸਲਾਈਸ ਨੂੰ ਮੁਹਾਸਿਆਂ 'ਤੇ ਵਰਤੋਂ ਕਰੋ ਤਾਂ ਤੁਹਾਨੂੰ ਰਾਹਤ ਮਿਲੇਗੀ। ਤੁਸੀਂ ਰਸ ਭਰੇ ਸੇਬ ਦੇ ਸਲਾਈਸ ਨੂੰ ਆਪਣੇ ਚਿਹਰੇ 'ਤੇ ਗੋਲਾਕਾਰ ਤਰੀਕੇ ਨਾਲ ਲਗਾਓ ਅਤੇ ਬਚੇ ਸਲਾਈਸ ਨੂੰ ਖਾ ਲਓ। ਇਹ ਕੁਦਰਤੀ ਨੁਕਤਾ ਚਮੜੀ ਦੇ ਛਿੰਦਰਾਂ 'ਚ ਪ੍ਰਵੇਸ਼ ਕਰੇਗਾ ਤੇ ਤੁਹਾਡੀ ਚਮੜੀ ਦੇ ਪੀ.ਐੱਚ ਲੈਵਲ ਨੂੰ ਸੰਤੁਲਿਤ ਕਰਕੇ ਚਮੜੀ 'ਚੋਂ ਆਇਲ ਨੂੰ ਘੱਟ ਕਰੇਗਾ।
ਸੇਬ ਗਰਮੀਆਂ 'ਚ ਸਨਬਰਨ ਤੋਂ ਰਾਹਤ ਪ੍ਰਦਾਨ ਕਰਦਾ ਹੈ ਅਤੇ ਸੂਰਜ ਦੀਆਂ ਕਿਰਨਾਂ ਤੋਂ ਚਮੜੀ ਦੀ ਰੱਖਿਆ ਕਰਦਾ ਹੈ। ਇਕ ਸੇਬ ਨੂੰ ਕੱਦੂਕਸ ਕਰਕੇ ਉਸ 'ਚ ਇਕ ਚਮਚਾ ਗਲਿਸਰੀਨ ਮਿਲਾ ਕੇ ਬਣੇ ਪੇਸਟ ਨੂੰ ਚਿਹਰੇ ਤੇ ਗਰਦਨ 'ਤੇ ਲਗਾਓ। ਹੁਣ ਇਸ ਨੂੰ ਕੁਦਰਤੀ ਤੌਰ 'ਤੇ ਸੁੱਕਣ ਦਿਓ ਅਤੇ ਉਸ ਤੋਂ ਬਾਅਦ ਤਾਜ਼ੇ ਠੰਡੇ ਪਾਣੀ ਨਾਲ ਧੋ ਲਓ। 

PunjabKesari
ਗ੍ਰੀਨ ਟੀ
ਸਿਹਤ ਲਈ ਗ੍ਰੀਨ ਟੀ ਲਾਭਕਾਰੀ ਹੈ ਹੀ ਪਰ ਇਹ ਤੁਹਾਡੀ ਚਮੜੀ ਲਈ ਵੀ ਬਹੁਤ ਫਾਇਦੇਮੰਦ ਹਨ। ਤੁਸੀਂ ਇਸ ਨੂੰ ਆਪਣੇ ਚਿਹਰੇ 'ਤੇ ਲਗਾ ਸਕਦੇ ਹੋ।
ਕਿੰਝ ਕਰੀਏ ਵਰਤੋਂ
ਚਿਹਰੇ 'ਤੇ ਚਮਕ ਲਿਆਉਣ ਲਈ ਗ੍ਰੀਨ ਟੀ ਬੈਗ ਨੂੰ ਉਬਾਲ ਕੇ ਠੰਡਾ ਹੋਣ ਦਿਓ। 
ਗ੍ਰੀਨ ਟੀ ਦੇ ਠੰਡੇ ਪਾਣੀ 'ਚ ਦੋ ਚਮਚੇ ਭੂਰੀ ਚੀਨੀ ਅਤੇ ਇਕ ਚਮਚਾ ਮਿਲਕ ਕ੍ਰੀਮ ਮਿਲਾ ਕੇ ਚਿਹਰੇ 'ਤੇ ਸਕਰੱਬ ਦੀ ਤਰ੍ਹਾਂ ਲਗਾਉਣ ਦੇ 20 ਮਿੰਟ ਬਾਅਦ ਚਿਹਰੇ ਨੂੰ ਤਾਜ਼ੇ ਪਾਣੀ ਨਾਲ ਧੋ ਲਓ। ਇਸ ਮਿਸ਼ਰਨ ਨੂੰ ਹਫਤੇ 'ਚ ਦੋ ਵਾਰ ਲਗਾਉਣ ਨਾਲ ਚਿਹਰੇ ਦੀ ਚਮੜੀ ਖਿੜ ਉਠਦੀ ਹੈ ਅਤੇ ਰੰਗਤ 'ਚ ਨਿਖਾਰ ਆਉਂਦਾ ਹੈ। 

PunjabKesari
ਆਇਲੀ ਚਮੜੀ ਲਈ
ਖਾਸ ਤੌਰ 'ਤੇ ਜਿਨ੍ਹਾਂ ਔਰਤਾਂ ਦੀ ਚਮੜੀ ਆਇਲੀ ਹੈ ਉਹ ਗ੍ਰੀਨ ਟੀ ਨੂੰ ਟੋਨਰ ਦੀ ਤਰ੍ਹਾਂ ਵਰਤੋਂ ਕਰ ਸਕਦੇ ਹਨ। ਤੁਹਾਨੂੰ ਗ੍ਰੀਨ ਟੀ ਨੂੰ ਪਾਣੀ 'ਚ ਉਬਾਲ ਕੇ ਫਿਰ ਪਾਣੀ ਨੂੰ ਛਾਣ ਲੈਣਾ ਚਾਹੀਦਾ ਅਤੇ ਫਿਰ ਉਸ ਪਾਣੀ ਨੂੰ ਫਰਿੱਜ਼ ਦੇ ਅੰਦਰ ਰੱਖ ਕੇ ਠੰਡਾ ਕਰ ਲਓ। ਫਿਰ ਤੁਸੀਂ ਇਸ ਪਾਣੀ ਨੂੰ ਦਿਨ 'ਚ ਦੋ ਤੋਂ ਤਿੰਨ ਵਾਰ ਚਿਹਰੇ 'ਤੇ ਸਪ੍ਰੇਅ ਕਰ ਸਕਦੇ ਹੋ।

PunjabKesari
ਕੇਲਾ
ਕੇਲਾ ਵੀ ਇਕ ਕੁਦਰਤੀ ਮਾਇਸਚੁਰਾਈਜ਼ਰ ਅਤੇ ਐਸਟਰਿੰਜੈਂਟ ਹੈ। ਤੁਸੀਂ ਹੋਰ ਵੀ ਬਿਹਤਰ ਰਿਜ਼ਲਟ ਪਾਉਣ ਲਈ ਇਸ 'ਚ ਐਪਰੀਕਾਟ ਮਿਕਸ ਕਰਕੇ ਫਿਰ ਇਸ ਨੂੰ ਚਿਹਰੇ 'ਤੇ ਲਗਾਓ। ਅਜਿਹਾ ਕਰਨ ਨਾਲ ਖੁੱਲ੍ਹੇ ਰੋਮ ਛਿੰਦਰਾਂ ਦੀ ਸਮੱਸਿਆ ਤੋਂ ਰਾਹਤ ਮਿਲੇਗੀ ਅਤੇ ਚਮੜੀ 'ਚ ਕਸਾਵ ਵੀ ਆਵੇਗਾ। ਇਸ ਨੂੰ ਤੁਸੀਂ ਕਿਸੇ ਵੀ ਤਰ੍ਹਾਂ ਦੀ ਚਮੜੀ 'ਤੇ ਲਗਾ ਸਕਦੇ ਹੋ। 

PunjabKesari

 

ਲੇਖਕਾ ਇੱਕ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਸੁੰਦਰਤਾ ਮਾਹਿਰ ਵਜੋਂ ਜਾਣੀ ਜਾਂਦੀ ਹੈ ਅਤੇ ਹਰਬਲ ਕੁਈਨ ਵਜੋਂ ਮਸ਼ਹੂਰ ਹੈ


Aarti dhillon

Content Editor

Related News