ਸ਼ਹਿਨਾਜ਼ ਹੁਸੈਨ ਗਰੁੱਪ ਨੇ ਲਾਂਚ ਕੀਤਾ ਹਰਬਲ ਹੈਂਡ ਸੈਨੇਟਾਈਜ਼ਰ, ਇਨ੍ਹਾਂ ਲੋਕਾਂ ਲਈ ਹੈ ਖ਼ਾਸ ਆਫਰ

05/11/2021 2:00:27 PM

ਜਲੰਧਰ: ਆਯੁਰਵੈਦਿਕ ਅਤੇ ਹਰਬਲ ਸੌਂਦਰਯ ਉਤਪਾਦਾਂ ਦੀ ਮੋਹਰੀ ਕੰਪਨੀ ਸ਼ਹਿਨਾਜ਼ ਹੁਸੈਨ ਗਰੁੱਪ ਨੇ ਕੋਰੋਨਾ ਮਹਾਮਾਰੀ ਨਾਲ ਲੜਣ ਲਈ ਮਾਇਸਚੁਰਾਈਜ਼ਿੰਗ ਹੈਂਡ ਸੈਨੇਟਾਈਜ਼ਰ ਮਾਰਕਿਟ ’ਚ ਉਤਾਰਿਆ ਹੈ, ਜਿਸ ਦੀ ਵਾਰ-ਵਾਰ ਵਰਤੋਂ ਨਾਲ ਹੱਥਾਂ ’ਚ ਰੁੱਖਾਪਣ ਨਹੀਂ ਆਉਂਦਾ। 
ਕੰਪਨੀ ਦੀ ਚੇਅਰਮੈਨ ਅਤੇ ਪ੍ਰਬੰਧਕ ਨਿਰਦੇਸ਼ਕ ਸ਼ਹਿਨਾਜ਼ ਹੁਸੈਨ ਨੇ ਦੱਸਿਆ ਕਿ ਅਲਕੋਹਲ ਆਧਾਰਿਤ ਇਸ ਹੈਂਡ ਸੈਨੇਟਾਈਜ਼ਰ ਦਾ ਉਤਪਾਦਨ ਕੰਪਨੀ ਦੇ ਸਟੇਟ ਆਫ ਆਰਟ ਪਲਾਂਟ ਰੂੜਕੀ (ਉੱਤਰਾਖੰਡ) ’ਚ ਕੀਤਾ ਜਾ ਰਿਹਾ ਹੈ ਜਿਥੇ ਵਰਤਮਾਨ ’ਚ ਕੌਮਾਂਤਰੀ ਮਾਰਕਿਟ ’ਚ ਹਰਬਲ ਸੌਂਦਰਯ ਕਾਸਮੈਟਿਕਸ ਦਾ ਉਤਪਾਦਨ ਕੀਤਾ ਜਾਂਦਾ ਹੈ। 

PunjabKesari
ਕੁਦਰਤੀ ਚੀਜ਼ਾਂ ਨਾਲ ਕੀਤਾ ਤਿਆਰ
ਸ਼ਹਿਨਾਜ਼ ਹੁਸੈਨ ਨੇ ਦੱਸਿਆ ਕਿ 70 ਫੀਸਦੀ ਆਈਸੋਪ੍ਰੋਪਿਲ ਅਲਕੋਹਲ ਆਧਾਰਿਤ ਇਸ ਹੈਂਡ ਸੈਨੇਟਾਈਜ਼ਰ ’ਚ ਨਿੰਬੂ, ਨਿੰਮ, ਗੁਲਾਬ ਜਲ, ਟੀ-ਟ੍ਰੀ ਆਇਲ ਵਰਗੇ ਕੁਦਰਤੀ ਅਤੇ ਐਂਟੀ-ਸੈਪਟਿਕ ਤੱਤਾਂ ਨਾਲ ਊਰਜਾ ਯੁਕਤ ਕੀਤਾ ਗਿਆ ਹੈ ਤਾਂ ਜੋ ਦਿਨ ’ਚ ਇਸ ਦੀ ਵਾਰ-ਵਾਰ ਵਰਤੋਂ ਕਰਨ ਨਾਲ ਵੀ ਸਕਿਨ ਦੀ ਨਮੀ ਬਣਾਈ ਰੱਖੀ ਜਾ ਸਕੇ। ਨਾਲ ਹੀ ਹੱਥਾਂ ਨੂੰ ਮੁਲਾਇਮ ਅਤੇ ਕੋਮਲ ਰੱਖਿਆ ਜਾ ਸਕੇ। 
ਕੋਰੋਨਾ ਦੇ 99.9 ਫੀਸਦੀ ਵਾਇਰਸ ਦਾ ਕਰੇਗਾ ਖਾਤਮਾ
ਇਸ ਹੈਂਡ ਸੈਨੇਟਾਈਜ਼ਰ ਨਾਲ ਹੱਥਾਂ ’ਚ ਰੁੱਖਾਪਨ ਜਾਂ ਚਿਪਚਿਪਾਹਟ ਨਹੀਂ ਆਉਂਦੀ ਅਤੇ ਨਵੀਨਤਮ ਲੇਬੋਰੈਟਰੀ ਮੁਤਾਬਕ ਇਹ ਕੋਰੋਨਾ ਵਾਇਰਸ ਤੋਂ 99.9 ਫੀਸਦੀ ਪ੍ਰਤੀਰੱਖਿਆ ਪ੍ਰਦਾਨ ਕਰਦਾ ਹੈ। ਇਸ ਜੈੱਲ ਆਧਾਰਿਤ ਹੈਂਡ ਸੈਨੇਟਾਈਜ਼ਰ ਨੂੰ ਦੇਸ਼ ਦੇ ਮੈਡੀਕਲ ਸਟੋਰ, ਕਰਿਆਨਾ ਸਟੋਰ, ਈ-ਕਾਮਰਸ ਪੋਰਟਲਸ ਮਾਲ ਅਤੇ ਕੰਪਨੀ ਦੀ ਵੈੱਬਸਾਈਟ ਰਾਹੀਂ ਉਪਲੱਬਧ ਕਰਵਾਇਆ ਗਿਆ ਹੈ। ਇਹ ਹੈਂਡ ਸੈਨੇਟਾਈਜ਼ਰ 50 ਮਿਲੀਲੀਟਰ 125 ਰੁਪਏ, 100 ਮਿਲੀਲੀਟਰ 225 ਰੁਪਏ ਅਤੇ 200 ਮਿਲੀਲੀਟਰ 425 ਰੁਪਏ ਅਤੇ 500 ਮਿਲੀਲੀਟਰ 900 ਰੁਪਏ ਦੀ ਰੇਂਜ ’ਚ ਉਪਲੱਬਧ ਕਰਵਾਇਆ ਗਿਆ ਹੈ। 

PunjabKesari
ਮੱਧਵਰਗੀ ਪਰਿਵਾਰਾਂ ਲਈ ਰੱਖੀ ਆਫ਼ਰ
ਕੰਪਨੀ ਦੀ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਸ਼ਹਿਨਾਜ਼ ਹੁਸੈਨ ਨੇ ਦੱਸਿਆ ਕਿ ਕੰਪਨੀ ਨੇ ਆਪਣੀ ਹੈਂਡ ਸੈਨੇਟਾਈਜ਼ਰ ਰੇਜ਼ ਨੂੰ ਮੱਧਵਰਗੀ ਪਰਿਵਾਰਾਂ ’ਚ ਪ੍ਰਸਿੱਧੀ ਕਰਵਾਉਣ ਲਈ ਇਕ ਉਤਪਾਦ ਖਰੀਦਣ ’ਤੇ ਇਕ ਉਤਪਾਦ ਮੁਫ਼ਤ ਪ੍ਰਦਾਨ ਕਰਨ ਦੀ ਯੋਜਨਾ ਸ਼ੁਰੂ ਕੀਤੀ ਹੈ ਜਿਸ ਦਾ ਫ਼ਾਇਦਾ ਕੰਪਨੀ ਇਸ ਅਧਿਕਾਰਿਕ ਵੈੱਬਸਾਈਟ ਦੇ ਰਾਹੀਂ ਖਰੀਦ ਕਰਕੇ ਲਿਆ ਜਾ ਸਕਦਾ ਹੈ। 

ਇਹ ਵੀ ਪੜ੍ਹੋ-ਕੋਰੋਨਾ ਕਾਲ ’ਚ ਜ਼ਰੂਰ ਪੀਓ ਕੀਵੀ ਦਾ ਜੂਸ, ਗਰਮੀ ਤੋਂ ਵੀ ਦਿਵਾਉਂਦਾ ਹੈ ਨਿਜ਼ਾਤ 
25 ਮਿਲੀਲੀਟਰ ਬੋਤਲ ’ਚ ਵੀ ਉਪਲੱਬਧ
ਇਸ ਤੋਂ ਇਲਾਵ ਕੰਪਨੀ ਨੇ ਕੰਮਕਾਜ਼ੀ ਲੋਕਾਂ ਲਈ ਰੋਜ਼ਾਨਾ ਇਕ ਦਿਨ ਦੀ ਵਰਤੋਂ ਲਈ 25 ਮਿਲੀਲੀਟਰ ਸਮੱਰਥਾ ਦੀ ਛੋਟੀ ਬੋਤਲ, ਥੈਲੀ ਵੀ ਜਾਰੀ ਕੀਤੀ ਹੈ ਤਾਂ ਜੋ ਸਫ਼ਰ ’ਚ ਆਸਾਨੀ ਹੋ ਸਕੇ। 
ਕੰਪਨੀ ਇਸ ਸਮੇਂ ਆਪਣੇ ਹਰਬਲ ਸੌਂਦਰਯ ਉਤਪਾਦ ਦੁਨੀਆ ਭਰ ਦੇ 66 ਦੇਸ਼ਾਂ ਨੂੰ ਨਿਰਯਾਤ ਕਰਦੀ ਹੈ ਅਤੇ ਫ੍ਰੈਂਚਾਇਜ਼ੀ ਚੇਨ ਦੇ ਮਾਧਿਅਮ ਨਾਲ ਭਾਰਤ ਅਤੇ ਵਿਦੇਸ਼ਾਂ ’ਚ ਆਪਣੇ ਉਤਪਾਦ ਅਤੇ ਸੇਵਾਵਾਂ ਉਪਲੱਬਧ ਕਰਵਾਉਂਦੀ ਹੈ। 

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ। 


 


Aarti dhillon

Content Editor

Related News