Shahnaaz Husain: ਮਾਨਸੂਨ 'ਚ ਇੰਝ ਕਰੋ ਖ਼ੁਦ ਨੂੰ ਸਟਾਈਲ, ਦਿਖੋਗੀ ਬੇਹੱਦ ਖੂਬਸੂਰਤ

07/10/2022 3:58:22 PM

ਨਵੀਂ ਦਿੱਲੀ-ਮਾਨਸੂਨ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ। ਅਜਿਹੇ 'ਚ ਕੱਪੜਿਆਂ 'ਤੇ ਖ਼ਾਸ ਧਿਆਨ ਦੇਣਾ ਚਾਹੀਦੈ, ਕਿਉਂਕਿ ਕੀ ਪਤਾ ਕਦੋਂ ਬਾਰਿਸ਼ ਦੀਆਂ ਬੂੰਦਾਂ ਤੁਹਾਨੂੰ ਗਿੱਲਾ ਕਰ ਦੇਣ। ਇਸ ਲਈ ਤੁਹਾਨੂੰ ਅਜਿਹੇ ਕੱਪੜੇ ਪਾਉਣੇ ਚਾਹੀਦੇ ਹਨ ਕਿ ਜਿਸ 'ਚ ਤੁਸੀਂ ਕੰਫਰਟੇਬਲ ਮਹਿਸੂਸ ਕਰਨ ਦੇ ਨਾਲ ਫੈਸ਼ਨੇਬਲ ਦਿਖਾਈ ਦਿਓ, ਪਰ ਸਟਾਈਲਿਸ਼ ਦੇ ਚੱਕਰ 'ਚ ਤੁਹਾਨੂੰ ਸ਼ਰਮਿੰਦਗੀ ਨਾ ਝੱਲਣੀ ਪਏ। ਹਮੇਸ਼ਾ ਔਰਤਾਂ ਅਜਿਹੇ ਕੱਪੜੇ ਪਾ ਲੈਂਦੀਆਂ ਹਨ ਜਿਸ ਦੇ ਕਾਰਨ ਉਹ ਦਿਨ ਭਰ ਪਰੇਸ਼ਾਨ ਰਹਿੰਦੀਆਂ ਹਨ। ਇਸ ਲਈ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਕਿਸ ਮੌਸਮ 'ਚ ਕਿਸ ਤਰ੍ਹਾਂ ਦੇ ਕੱਪੜੇ ਪਾਉਣੇ ਚਾਹੀਦੇ। ਫੈਸ਼ਨ ਟ੍ਰੇਂਡ ਕੁਝ ਵੀ ਹੋਵੇ ਪਰ ਗਰਮ ਅਤੇ ਸੁਸਤੀ ਭਰੇ ਮੌਸਮ 'ਚ ਸਾਧਾਰਨ ਡਰੈੱਸ ਪਾਉਣੀ ਸਭ ਤੋਂ ਉਚਿਤ ਰਹਿੰਦੀ ਹੈ। ਢਿੱਲੇ ਅਤੇ ਹਲਕੇ ਕੱਪੜੇ ਬਰਸਾਤ ਦੇ ਲਈ ਸਭ ਤੋਂ ਜ਼ਿਆਦਾ ਆਰਾਮਦਾਇਕ ਹੁੰਦੇ ਹਨ।


ਟਾਈਟ ਕੱਪੜੇ ਨਾ ਪਾਓ 
ਬਰਸਾਤ ਦੇ ਮੌਸਮ ਦੌਰਾਨ ਚੂੜੀਦਾਰ ਜਿਵੇਂ ਤੰਗ ਅਤੇ ਟਾਈਟ ਫਿਟਿੰਗ ਦੇ ਕੱਪੜੇ ਪਾਉਣ ਤੋਂ ਪਰਹੇਜ਼ ਕਰੋ, ਕਿਉਂਕਿ ਇਹ ਤੇਜ਼ ਗਰਮੀ 'ਚ ਪਸੀਨੇ ਨਾਲ ਤੁਰੰਤ ਪਾਰਦਰਸ਼ੀ ਹੋ ਜਾਂਦੇ ਹਨ ਅਤੇ ਤੁਹਾਨੂੰ ਠੰਡ ਲੱਗਣ ਦਾ ਖਤਰਾ ਵੀ ਹੋ ਸਕਦਾ ਹੈ। ਗਰਮੀਆਂ 'ਚ ਸਕਰਟ ਪਾਓ। ਇਸ 'ਚ ਤੁਹਾਨੂੰ ਘੱਟ ਗਰਮੀ ਲੱਗੇਗੀ। ਸਾਧਾਰਨ ਲਾਈਨਾਂ ਵਾਲੇ ਸੂਤੀ ਕੱਪੜੇ ਪਾਓ। ਝਾਲਰ ਅਤੇ ਲਹਿਰਾਉਣ ਵਾਲੇ ਕੱਪੜਿਆਂ ਨੂੰ ਆਪਣੀ ਵਾਰਡਰੋਬ 'ਚ ਸ਼ਾਮਲ ਨਾ ਕਰੋ। ਕਿਉਂਕਿ ਮਾਨਸੂਨ ਦੌਰਾਨ ਤੁਹਾਡਾ ਸਹਿਜ ਮਹਿਸੂਸ ਕਰਨਾ ਜ਼ਰੂਰੀ ਹੈ। ਰੋਜ਼ਾਨਾ ਕੱਪੜੇ ਬਦਲਣਾ ਬਹੁਤ ਜ਼ਰੂਰੀ ਹੈ। ਖ਼ਾਸ ਤੌਰ 'ਤੇ ਭੜਾਸ ਦੇ ਮੌਸਮ 'ਚ ਤੁਹਾਨੂੰ ਦਿਨ 'ਚ ਘੱਟ ਤੋਂ ਘੱਟ ਦੋ ਵਾਰ ਕੱਪੜੇ ਬਦਲਣੇ ਚਾਹੀਦੇ। ਇਸ ਨਾਲ ਸਰੀਰ ਤੋਂ ਬਦਬੂ ਘੱਟ ਆਉਂਦੀ ਹੈ। ਸਹੀ ਰੰਗ ਚੁਣਨਾ ਵੀ ਬਹੁਤ ਜ਼ਰੂਰੀ ਹੈ। ਜਿਵੇਂ ਜਿਸ ਦਿਨ ਬਾਰਿਸ਼ ਹੋ ਰਹੀ ਹੋਵੇ, ਤਾਂ ਤੁਹਾਨੂੰ ਚਮਕੀਲੇ, ਗੁੜ੍ਹੇ ਰੰਗ ਦੇ ਕੱਪੜੇ ਪਾਉਣੇ ਚਾਹੀਦੇ ਹਨ, ਕਿਉਂਕਿ ਬਾਰਿਸ਼ ਦੇ ਮੌਸਮ 'ਚ ਇਹ ਰੰਗ ਜ਼ਿਆਦਾ ਪਸੰਦ ਕੀਤੇ ਜਾਂਦੇ ਹਨ, ਕਿਉਂਕਿ ਰੰਗੀਨ ਅੰਦਾਜ਼ ਸਭ ਨੂੰ ਪਸੰਦ ਆਉਂਦਾ ਹੈ। ਬਰਸਾਤ 'ਚ ਸਫੇਦ ਜਾਂ ਹਲਕੇ ਰੰਗ ਦੇ ਕੱਪੜਿਆਂ 'ਚ ਚੀਕੜ ਅਤੇ ਗੰਦੇ ਪਾਣੀ ਦੇ ਦਾਗ ਜ਼ਿਆਦਾ ਸਾਫ ਦਿਖਾਈ ਦਿੰਦੇ ਹਨ।


ਨਾਇਲਾਨ ਦੀ ਕੱਪੜੇ
ਭਿੱਜਦੇ ਮੌਸਮ 'ਚ ਨਾਇਲਾਨ ਦੇ ਕੱਪੜੇ ਬਿਹਤਰ ਹੁੰਦੇ ਹਨ, ਕਿਉਂਕਿ ਨਾਈਲਾਨ ਪਾਣੀ ਨੂੰ ਟਿਕਣ ਨਹੀਂ ਦਿੰਦਾ। ਨਾਇਲਾਨ ਬਹੁਤ ਜ਼ਲਦੀ ਸੁੱਕ ਜਾਂਦਾ ਹੈ। ਇਸ ਲਈ ਬਰਸਾਤ 'ਚ ਕਾਫੀ ਸਹੀ ਸਾਬਤ ਹੋਵੇਗਾ, ਪਰ ਇਹ ਇਕਦਮ ਫਿੱਟ ਜਾਂ ਟਾਈਟ ਨਹੀਂ ਹੋਣੇ ਚਾਹੀਦੇ। 


ਜੀਨਸ ਨਾ ਪਾਓ
ਬਲਿਊ ਜੀਨਸ ਦਾ ਫੈਸ਼ਨ ਕਦੀ ਵੀ ਪੁਰਾਣਾ ਨਹੀਂ ਹੁੰਦਾ ਹੈ ਪਰ ਇਸ ਮੌਸਮ 'ਚ ਤੁਹਾਨੂੰ ਜੀਨਸ ਪਾਉਣ ਤੋਂ ਬਚਣਾ ਚਾਹੀਦਾ। ਕਿਉਂਕਿ ਜੀਨਸ ਜੇਕਰ ਭਿੱਜ ਜਾਵੇ ਤਾਂ ਫਿਰ ਸੁੱਕਣ 'ਚ ਲੰਬਾ ਸਮਾਂ ਲੈਂਦੀ ਹੈ ਅਤੇ ਅਜਿਹੇ 'ਚ ਤੁਹਾਨੂੰ ਸਕਿਨ ਐਲਰਜੀ ਵੀ ਹੋ ਸਕਦੀ ਹੈ। ਬਾਰਿਸ਼ ਦੇ ਮੌਸਮ 'ਚ ਜ਼ਿਆਦਾ ਲੰਬੇ ਕੱਪੜੇ ਪਾਉਣ ਤੋਂ ਬਚਣਾ ਚਾਹੀਦਾ ਕਿਉਂਕਿ ਉਹ ਹੇਠਾਂ ਤੋਂ ਗਿੱਲੇ ਹੋ ਸਕਦੇ ਹਨ। ਤੁਸੀਂ ਚਾਹੋ ਤਾਂ ਇਕ ਹੀ ਰੰਗ ਦੇ ਦੋ ਸ਼ੇਡਸ ਨੂੰ ਅਜ਼ਮਾ ਸਕਦੇ ਹੋ ਜਿਵੇਂ ਨੀਲਾ, ਗੁਲਾਬੀ ਜਾਂ ਹਰਾ ਰੰਗ। 


ਸਿੰਥੈਟਿਕ ਕੱਪੜੇ ਨਾ ਪਾਓ 
ਸਿੰਥੈਟਿਕ ਕੱਪੜੇ ਬਿਲਕੁੱਲ ਨਾ ਪਾਓ ਕਿਉਂਕਿ ਇਹ ਪਸੀਨੇ ਨੂੰ ਸੋਕਦੇ ਨਹੀਂ ਹਨ। ਸੂਤੀ ਕੱਪੜੇ ਗਰਮੀ ਦੇ ਮੌਸਮ ਲਈ ਸਭ ਤੋਂ ਅਨੁਕੂਲ ਹੁੰਦੇ ਹਨ। ਹਲਕੇ ਨੀਲੇ, ਗੁਲਾਬੀ ਜਾਂ ਹਲਕੇ ਹਰੇ ਰੰਗ ਦੇ ਛੋਟੇ ਚੈੱਕ 'ਚ ਡੈਨਿਮ ਸਕਰਟ ਜਾਂ ਜੀਨਸ ਦੇ ਨਾਲ ਕੁੜਤੀ ਅਤੇ ਟਾਪ ਪਾਓ। ਮਾਨਸੂਨ ਦੇ ਮੌਸਮ 'ਚ ਤੁਹਾਨੂੰ ਸੂਤੀ ਕੱਪੜੇ ਨਾਲ ਬਣੇ ਅੰਡਰਵੀਅਰ ਪਾਉਣੇ ਚਾਹੀਦੇ ਹਨ। ਕਿਉਂਕਿ ਸੂਤੀ ਕੱਪੜਾ ਹਵਾਦਾਰ ਹੁੰਦਾ ਹੈ ਅਤੇ ਪਸੀਨੇ ਨੂੰ ਵੀ ਸੋਖ ਲੈਂਦਾ ਹੈ। ਹਾਲਾਂਕਿ ਤੁਸੀਂ ਕੁਝ ਵੀ ਪਾ ਸਕਦੀ ਹੋ ਪਰ ਰਸਮੀ ਅਤੇ ਵੈਸਟਰਨ ਡਰੈੱਸ ਟਰਾਈ ਕਰੋ ਜਾਂ ਫਿਰ ਦੋਵਾਂ ਦੇ ਮਿਸ਼ਰਨ ਦੀ ਵਰਤੋਂ ਕਰ ਸਕਦੀ ਹੋ। ਇਸ ਦੇ ਲਈ ਤੁਹਾਨੂੰ ਬੇਸਿਕ ਕੱਪੜੇ ਪਾਉਣੇ ਹੋਣਗੇ। ਜਿਵੇਂ ਪੈਂਟ ਦੀਆਂ ਕੁਝ ਜੋੜੀਆਂ, ਜੀਨਸ ਜਾਂ ਸਕਰਟ। ਤੁਸੀਂ ਇਸ ਦੇ ਨਾਲ ਵੱਖਰੇ ਤਰੀਕੇ ਦੇ ਟਾਪ ਪਾ ਸਕਦੇ ਹੋ। ਇਸ ਨਾਲ ਤੁਹਾਡੀ ਲੁੱਕ ਵੱਖਰੀ ਲੱਗੇਗੀ। ਪਰੰਪਰਾਗਤ ਅਹਿਸਾਸ ਦੇ ਲਈ ਜੀਨਸ ਜਾਂ ਸਕਰਟ ਦੇ ਨਾਲ ਰਾਜਧਾਨੀ ਟਾਈ ਐਂਡ ਡਾਈ ਟਾਪ ਪਾਓ।


ਲੇਖਕਾ ਇੱਕ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਸੁੰਦਰਤਾ ਮਾਹਿਰ ਵਜੋਂ ਜਾਣੀ ਜਾਂਦੀ ਹੈ ਅਤੇ ਹਰਬਲ ਕੁਈਨ ਵਜੋਂ ਮਸ਼ਹੂਰ ਹੈ

Aarti dhillon

This news is Content Editor Aarti dhillon