ਅਸਥਮਾ ਦੇ ਰੋਗੀਆਂ ਲਈ ਬੇਹੱਦ ਲਾਭਕਾਰੀ ਹੈ ਸੰਘਾੜਾ, ਜਾਣੋ ਇਸ ਦੇ ਹੋਰ ਵੀ ਫ਼ਾਇਦੇ

10/21/2020 10:39:38 AM

ਜਲੰਧਰ: ਸਰਦੀਆਂ ਸ਼ੁਰੂ ਹੁੰਦੇ ਹੀ ਬਾਜ਼ਾਰ 'ਚ ਸੰਘਾੜਾ ਵਿਕਣਾ ਸ਼ੁਰੂ ਹੋ ਜਾਂਦਾ ਹੈ। ਕੀ ਤੁਸੀਂ ਜਾਣਦੇ ਹੋ ਸੰਘਾੜੇ 'ਚ ਕਈ ਔਸ਼ਧੀ ਗੁਣ ਹੁੰਦੇ ਹਨ, ਜੋ ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹਨ। ਬਹੁਤ ਸਾਰੇ ਲੋਕ ਇਸ ਨੂੰ ਪੀਸ ਕੇ ਆਟਾ ਬਣਾ ਕੇ ਵੀ ਇਸ ਦੀ ਵਰਤੋਂ ਕਰਦੇ ਹਨ। ਨਰਾਤਿਆਂ ਦੇ ਸਮੇਂ 'ਚ ਇਸ ਦੀ ਵਰਤੋਂ ਸਭ ਤੋਂ ਜ਼ਿਆਦਾ ਹੁੰਦੀ ਹੈ। ਆਓ ਅੱਜ ਅਸੀਂ ਤੁਹਾਨੂੰ ਗੁਣਕਾਰੀ ਸੰਘਾੜਿਆਂ ਦੇ ਫ਼ਾਇਦਿਆਂ ਦੇ ਬਾਰੇ 'ਚ ਦੱਸਦੇ ਹਾਂ। 

PunjabKesari
1. ਅਸਥਮਾ ਦੇ ਰੋਗੀ ਜਿਨ੍ਹਾਂ ਨੂੰ ਸਾਹ ਨਾਲ ਜੁੜੀ ਤਕਲੀਫ ਜ਼ਿਆਦਾ ਹੁੰਦੀ ਹੈ, ਉਨ੍ਹਾਂ ਲਈ ਸੰਘਾੜਾ ਬੇਹੱਦ ਫ਼ਾਇਦੇਮੰਦ ਹੈ। ਡਾਕਟਰ ਕਹਿੰਦੇ ਹਨ ਕਿ ਸੰਘਾੜਾ ਨਿਯਮਿਤ ਰੂਪ ਨਾਲ ਖਾਣ ਨਾਲ ਸਾਹ ਸਬੰਧੀ ਪ੍ਰੇਸ਼ਾਨੀਆਂ ਤੋਂ ਆਰਾਮ ਮਿਲਦਾ ਹੈ। 
2. ਕੈਲਸ਼ੀਅਮ ਨਾਲ ਭਰਪੂਰ ਸੰਘਾੜਾ ਤੁਹਾਡੀਆਂ ਹੱਡੀਆਂ 'ਚ ਜਾਨ ਪਾਉਣ ਦਾ ਕੰਮ ਕਰਦਾ ਹੈ। ਅੱਗੇ ਚੱਲ ਕੇ ਇਸ ਨਾਲ ਆਸਟੋਪਰੋਸਿਸ ਦੀ ਸਮੱਸਿਆ ਵੀ ਨਹੀਂ ਹੁੰਦੀ ਹੈ। ਹੱਡੀਆਂ ਦੇ ਇਲਾਵਾ ਇਹ ਤੁਹਾਡੇ ਦੰਦ ਅਤੇ ਅੱਖਾਂ ਲਈ ਵੀ ਫ਼ਾਇਦੇਮੰਦ ਹੈ। 

PunjabKesari
3. ਗਰਭਵਤੀ ਬੀਬੀਆਂ ਦੀ ਸਿਹਤ ਲਈ ਵੀ ਸੰਘਾੜਾ ਖਾਣਾ ਚੰਗਾ ਮੰਨਿਆ ਜਾਂਦਾ ਹੈ। ਬੱਚੇ ਅਤੇ ਮਾਂ ਦੀ ਸਿਹਤ ਲਈ ਇਹ ਕਾਫੀ ਚੰਗਾ ਹੈ। ਇਸ ਨਾਲ ਪੀਰੀਅਡਸ ਅਤੇ ਗਰਭਪਾਤ ਦੋਵੇਂ ਹੀ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। 
4. ਸਰੀਰ 'ਚ ਬਲੱਡ ਸਰਕੁਲੇਸ਼ਨ ਲਈ ਵੀ ਸੰਘਾੜੇ ਨੂੰ ਚੰਗਾ ਮੰਨਿਆ ਜਾਂਦਾ ਹੈ। ਯੂਰਿਨ ਨਾਲ ਜੁੜੇ ਰੋਗਾਂ 'ਚ ਵੀ ਇਸ ਦੇ ਕਈ ਚਮਤਕਾਰੀ ਫ਼ਾਇਦੇ ਹਨ। ਇਹ ਥਾਈਰਡ ਅਤੇ ਦਸਤ ਵਰਗੀਆਂ ਪ੍ਰੇਸ਼ਾਨੀਆਂ 'ਚ ਵੀ ਕਾਫੀ ਕਾਰਗਰ ਹੈ।

PunjabKesari
5. ਸੰਘਾੜਾ ਬਵਾਸੀਰ ਵਰਗੀ ਬੀਮਾਰੀ ਤੋਂ ਵੀ ਛੁਟਕਾਰਾ ਦਿਵਾਉਣ 'ਚ ਲਾਭਦਾਇਕ ਸਾਬਤ ਹੁੰਦਾ ਹੈ। 100 ਗ੍ਰਾਮ ਸੰਘਾੜੇ 'ਚ 6 ਫੀਸਦੀ ਵਿਟਾਮਿਨ ਸੀ ਅਤੇ 15 ਫੀਸਦੀ ਵਿਟਾਮਿਨ ਬੀ-6 ਪਾਇਆ ਜਾਂਦਾ ਹੈ।
6.ਸੰਘਾੜਾ ਫਟੀ ਅੱਡੀਆਂ ਨੂੰ ਵੀ ਠੀਕ ਕਰਦਾ ਹੈ। ਸਰੀਰ ਦੇ ਕਿਸੇ ਹਿੱਸੇ 'ਚ ਦਰਦ ਜਾਂ ਸੋਜ ਤੋਂ ਰਾਹਤ ਪਾਉਣ ਲਈ ਵੀ ਤੁਸੀਂ ਇਸ ਦਾ ਪੇਸਟ ਬਣਾ ਕੇ ਉਸ ਲਗਾ 'ਤੇ ਲਗਾ ਸਕਦੇ ਹੋ।
7. ਸੰਘਾੜੇ 'ਚ ਆਇਓਡੀਨ ਵੀ ਪਾਇਆ ਜਾਂਦਾ ਹੈ ਜੋ ਗਲੇ ਸਬੰਧੀ ਰੋਗਾਂ ਤੋਂ ਰੱਖਿਆ ਕਰਦਾ ਹੈ। ਇਸ ਦੇ ਇਲਾਵਾ ਇਸ 'ਚ ਪਾਏ ਜਾਣ ਵਾਲੇ ਪਾਲੀਫੇਨਲਸ ਅਤੇ ਫਲੇਵੋਨਾਇਡ ਵਰਗੇ ਐਂਟੀ ਆਕਸੀਡੈਂਟ, ਐਂਟੀ ਵਾਇਰਲ, ਐਂਟੀ ਬੈਕਟੀਰੀਅਲ, ਐਂਟੀ ਕੈਂਸਰ ਅਤੇ ਐਂਟੀ ਫੰਗਲ ਫੂਡ ਮੰਨੇ ਜਾਂਦੇ ਹਨ।


Aarti dhillon

Content Editor

Related News