ਮਾਂ ਅਮ੍ਰਿਤਾ ਨਾਲ ਦੇਸੀ ਲੁੱਕ 'ਚ ਦਿਖੀ ਸੈਫ ਦੀ ਲਾਡਲੀ, ਕਰਵਾਇਆ ਫੋਟੋਸ਼ੂਟ

04/23/2018 9:44:37 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਦੀ ਲਾਡਲੀ ਸਾਰਾ ਅਲੀ ਖਾਨ ਅੱਜਕਲ ਆਪਣੇ ਬਾਲੀਵੁੱਡ ਡੈਬਿਊ ਨੂੰ ਲੈ ਕੇ ਕਾਫੀ ਚਰਚਾ 'ਚ ਹੈ। ਇਸ ਤੋਂ ਇਲਾਵਾ ਉਹ ਆਪਣੇ ਕਿਊਟ ਲੁੱਕ ਅਤੇ ਖੂਬਸੂਰਤੀ ਨਾਲ ਲੋਕਾਂ ਦਾ ਧਿਆਨ ਵੀ ਆਕਰਸ਼ਿਤ ਕਰਦੀ ਰਹਿੰਦੀ ਹੈ। ਸਾਰਾ ਨੂੰ ਆਪਣੀ ਮਾਂ ਅੰਮ੍ਰਿਤਾ ਸਿੰਘ ਦੀ ਕਾਰਬਨ ਕਾਪੀ ਮੰਨਿਆ ਜਾਂਦਾ ਹੈ। ਹਾਲ ਹੀ 'ਚ ਡਿਜ਼ਾਈਨਰ ਅਬੁ ਜਾਨੀ ਨੇ ਸਾਰਾ ਅਤੇ ਅੰਮ੍ਰਿਤਾ ਦੀਆਂ ਡੈਸ਼ਿੰਗ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਅਬੁ ਜਾਨੀ ਵਲੋਂ ਇੰਸਟਾਗਰਾਮ 'ਤੇ ਸ਼ੇਅਰ ਕੀਤੀਆਂ ਗਈਆਂ ਤਸਵੀਰ 'ਚ ਸਾਰਾ ਆਪਣੀ ਮਾਂ ਅੰਮ੍ਰਿਤਾ ਅਤੇ ਦਿੱਗਜ ਅਦਾਕਾਰਾ ਡਿੰਪਲ ਕਪਾਡੀਆ ਨਾਲ ਨਜ਼ਰ ਆ ਰਹੀ ਹੈ। ਤਸਵੀਰਾਂ 'ਚ ਇਨ੍ਹਾਂ ਤਿੰਨਾਂ ਦਾ ਪਹਿਰਾਵਾ ਬੇਹੱਦ ਸ਼ਾਨਦਾਰ ਅਤੇ ਆਕਰਸ਼ਕ ਨਜ਼ਰ ਆ ਰਹੀ ਹੈ। ਸਾਰਾ ਨੇ ਗੋਲਡਨ ਕਲਰ ਦੀ ਲਾਂਗ ਕੁੜਤੀ ਪਹਿਨੀ ਹੋਈ ਹੈ, ਜਿਸ 'ਚ ਉਹ ਬਹੁਤ ਸੁੰਦਰ ਲੱਗ ਰਹੀ ਹੈ। ਅੰਮ੍ਰਿਤਾ ਸਿੰਘ ਨੇ ਸਫੈਦ ਰੰਗ ਦਾ ਅਨਾਰਕਲੀ ਸ਼ੂਟ ਪਹਿਣਿਆ ਹੈ, ਜੋ ਉਨ੍ਹਾਂ 'ਤੇ ਕਾਫੀ ਫੱਬ ਰਿਹਾ ਹੈ।

ਇਸ 'ਤੇ ਉਨ੍ਹਾਂ ਨੇ ਕਾਲਾ ਦੁਪੱਟਾ ਵੀ ਲੈ ਰੱਖਿਆ ਹੈ। ਇਸ ਤੋਂ ਇਲਾਵਾ ਡਿੰਪਲ ਕਪਾੜੀਆ ਦੀ ਜੇਕਰ ਗੱਲ ਕਰੀਏ ਤਾਂ ਉਨ੍ਹਾਂ ਨੇ ਸੁਨਹਿਰੇ ਬਾਰਡਰ ਨਾਲ ਸੱਜੀ ਸਫੈਦ ਰੰਗ ਦੀ ਸਿਲਕ ਦੀ ਸਾੜ੍ਹੀ ਪਹਿਨੀ ਹੈ। ਇਹ ਤਿੰਨੇਂ ਅਭਿਨੇਤਰੀਆਂ ਤਸਵੀਰਾਂ 'ਚ ਕਾਫੀ ਆਕਰਸ਼ਕ ਦਿਖ ਰਹੀਆਂ ਹਨ। ਅੰਮ੍ਰਿਤਾ ਅਤੇ ਡਿੰਪਲ ਦੀ ਜੇਕਰ ਗੱਲ ਕਰੀਏ ਤਾਂ ਦੋਹਾਂ 'ਚ ਵੱਧਦੀ ਉਮਰ ਦਾ ਕੋਈ ਖਾਸ ਫਰਕ ਨਹੀਂ ਦਿਖ ਰਿਹਾ।