ਚਿਹਰੇ ਲਈ ਫਾਇਦੇਮੰਦ ਹੈ ਗੁਲਾਬ ਜਲ, ਇੰਝ ਚੰਦਨ ਪਾਊਡਰ ''ਚ ਮਿਲਾ ਕੇ ਕਰੋ ਵਰਤੋਂ

10/05/2019 12:54:50 PM

ਜਲੰਧਰ—ਲਗਭਗ ਹਰ ਕਿਸੇ ਨੂੰ ਆਪਣੇ ਚਿਹਰੇ ਨੂੰ ਲੈ ਕੇ ਕੋਈ ਨਾ ਕੋਈ ਸਮੱਸਿਆ ਹੁੰਦੀ ਹੀ ਹੈ। ਪੁਰਸ਼ਾਂ ਦੇ ਮੁਕਾਬਲੇ ਔਰਤਾਂ ਆਪਣੇ ਚਿਹਰੇ ਦਾ ਜ਼ਿਆਦਾ ਖਿਆਲ ਰੱਖਦੀਆਂ ਹਨ। ਉਂਝ ਵੀ ਬਦਲਦੇ ਮੌਸਮ ਦੇ ਚੱਲਦੇ ਔਰਤਾਂ ਦੇ ਚਿਹਰੇ 'ਤੇ ਦਾਗ, ਧੱਬੇ ਅਤੇ ਕਿੱਲ ਨਿਕਲਣ ਲੱਗਦੇ ਹਨ। ਜਿਸ ਦੇ ਚੱਲਦੇ ਇਸ ਦੌਰਾਨ ਸਕਿਨ ਦਾ ਧਿਆਨ ਰੱਖਣਾ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਰੋਜ਼ ਵਾਟਰ (ਗੁਲਾਬ ਜਲ) ਦੇ ਫਾਇਦਿਆਂ ਦੇ ਬਾਰੇ 'ਚ ਜਿਸ ਨਾਲ ਨਾ ਸਿਰਫ ਤੁਹਾਡੀ ਸਕਿਨ ਦੀਆਂ ਤਮਾਮ ਪ੍ਰੇਸ਼ਾਨੀਆਂ ਦੂਰ ਹੋਣਗੀਆਂ ਨਾਲ ਹੀ ਤੁਹਾਡਾ ਚਿਹਰਾ ਇਕ ਦਮ ਨਿਖਰਿਆ ਅਤੇ ਸਾਫ ਲੱਗੇਗਾ।
ਸਵੇਰੇ ਉੱਠ ਕੇ ਕਰੋ ਰੋਜ਼ ਵਾਟਰ ਦੀ ਵਰਤੋਂ
ਸਭ ਤੋਂ ਪਹਿਲਾਂ ਤਾਂ ਸਵੇਰੇ ਉੱਠ ਕੇ ਰੋਜ਼ ਵਾਟਰ ਦੇ ਨਾਲ ਚਿਹਰੇ ਨੂੰ ਸਾਫ ਕਰਨ ਦੀ ਰੂਟੀਨ ਬਣਾਓ। ਅਜਿਹਾ ਕਰਨ ਨਾਲ ਹੌਲੀ-ਹੌਲੀ ਤੁਹਡੀ ਸਕਿਨ ਸਾਫ ਦਿਸਣ ਲੱਗੇਗੀ। ਗੁਲਾਬ ਜਲ ਨੂੰ ਠੰਡਾ ਕਰਕੇ ਚਿਹਰੇ 'ਤੇ ਲਗਾਉਣ ਨਾਲ ਸਕਿਨ 'ਚ ਖੁੱਲ੍ਹੇ ਛੇਦ ਬੰਦ ਹੁੰਦੇ ਹਨ ਜਿਸ ਨਾਲ ਆਇਲੀ ਸਕਿਨ ਦੀ ਪ੍ਰਾਬਲਮ ਦੂਰ ਹੁੰਦੀ ਹੈ।

PunjabKesari
ਗੁਲਾਬ ਜਲ ਅਤੇ ਤਿਲ ਦਾ ਤੇਲ
ਗੁਲਾਬ ਦੀਆਂ ਪੰਖੜੀਆਂ ਦੇ ਪੇਸਟ ਨੂੰ ਤਿਲ ਦੇ ਤੇਲ ਨਾਲ ਮਿਲਾਓ।
ਇਸ ਨੂੰ ਚਿਹਰੇ ਦੀ ਸਕਿਨ 'ਤੇ ਲਗਾਉਣ ਨਾਲ ਸਕਿਨ ਮੁਲਾਇਮ ਬਣਦੀ ਹੈ। ਤੁਸੀਂ ਇਸ ਪੇਸਟ ਦੀ ਮਦਦ ਨਾਲ ਚਿਹਰੇ ਦੀ ਮਾਲਿਸ਼ ਵੀ ਕਰ ਸਕਦੇ ਹੋ।
ਚੰਦਨ ਪਾਊਡਰ
ਚੰਦਨ ਪਾਊਡਰ 'ਚ ਗੁਲਾਬ ਜਲ ਮਿਕਸ ਕਰਕੇ ਇਸ ਦਾ ਪੇਸਟ ਆਪਣੇ ਚਿਹਰੇ ਅਤੇ ਧੌਣ 'ਤੇ ਲਗਾਓ। ਇਸ ਨੂੰ 20 ਮਿੰਟ ਤੱਕ ਇੰਝ ਹੀ ਲੱਗਾ ਰਹਿਣ ਦਿਓ। ਸੁੱਕਣ ਦੇ ਬਾਅਦ ਚਿਹਰਾ ਸਾਦੇ ਪਾਣੀ ਨਾਲ ਧੋ ਲਓ। ਇਸ ਨਾਲ ਚਿਹਰੇ ਦੇ ਕਿੱਲ ਦੂਰ ਹੋਣਗੇ ਨਾਲ ਹੀ ਤੁਹਾਡੇ ਚਿਹਰੇ 'ਤੇ ਨੈਚੁਰਲ ਫਰੈੱਸ਼-ਨੈੱਸ ਆਵੇਗੀ।

PunjabKesari
ਸ਼ਹਿਦ ਅਤੇ ਗੁਲਾਬ ਜਲ
ਇਕ ਵੱਡੇ ਚਮਚ ਸ਼ਹਿਦ 'ਚ 4 ਤੋਂ 5 ਬੂੰਦਾਂ ਗਿਲੀਸਰਿਨ, ਨਿੰਬੂ ਦਾ ਰਸ ਅਤੇ ਗੁਲਾਬ ਜਲ ਮਿਲਾਉਣ ਦੇ ਬਾਅਦ ਇਸ ਨਾਲ ਚਿਹਰੇ ਦੀ ਮਾਲਿਸ਼ ਕਰੋ। 2 ਤੋਂ 3 ਮਿੰਟ ਤੱਕ ਮਾਲਿਸ਼ ਕਰਨ ਦੇ ਬਾਅਦ ਇਸ ਨੂੰ ਚਿਹਰੇ 'ਤੇ 20-30 ਮਿੰਟ ਲਈ ਲਗਾ ਕੇ ਛੱਡ ਦਿਓ। ਕੁਝ ਹੀ ਦੇਰ 'ਚ ਚਿਹਰੇ 'ਤੇ ਫੇਸ਼ੀਅਲ ਵਰਗੀ ਚਮਕ ਪਾਉਣ ਦਾ ਇਹ ਇਕ ਆਸਾਨ ਤਰੀਕਾ ਹੈ।
ਨਹਾਉਣ ਵਾਲੇ ਪਾਣੀ 'ਚ ਗੁਲਾਬ ਜਲ
ਹਫਤੇ 'ਚ ਦੋ ਵਾਰ ਨਹਾਉਣ ਵਾਲੇ ਪਾਣੀ 'ਚ ਗੁਲਾਬ ਜਲ ਮਿਲਾ ਕੇ ਨਹਾਉਣ ਨਾਲ ਬਾਡੀ ਫਰੈੱਸ ਫੀਲ ਕਰਦੀ ਹੈ। ਤੁਸੀਂ ਚਾਹੇ ਤਾਂ ਇਸ ਪਾਣੀ 'ਚ ਆਪਣੇ ਵਾਲ ਵੀ ਧੋ ਸਕਦੇ ਹੋ।

PunjabKesari
ਕੱਚਾ ਦੁੱਧ ਅਤੇ ਗੁਲਾਬ ਜਲ
ਜਿਨ੍ਹਾਂ ਔਰਤਾਂ ਦੀ ਸਕਿਨ ਡਰਾਈ ਹੁੰਦੀ ਹੈ, ਰਾਤ ਨੂੰ ਸੌਣ ਤੋਂ ਪਹਿਲਾਂ ਕੱਚੇ ਦੁੱਧ 'ਚ ਗੁਲਾਬ ਜਲ ਪਾ ਕੇ ਚਿਹਰੇ ਦੀ ਮਾਲਿਸ਼ ਕਰੋ। ਅਜਿਹਾ ਰੋਜ਼ਾਨਾ ਕਰਨ ਨਾਲ ਚਿਹਰੇ ਦੀ ਡਰਾਈਨੈੱਸ ਘੱਟ ਹੋਵੇਗੀ। ਨਾਲ ਹੀ ਨਾਲ ਹੀ ਫੇਸ ਦੇ ਦਾਗ-ਧੱਬੇ ਦੂਰ ਹੋਣਗੇ।


Aarti dhillon

Content Editor

Related News