ਇਨ੍ਹਾਂ ਘਰੇਲੂ ਤਰੀਕਿਆਂ ਨਾਲ ਹਟਾਓ ਠੁੱਡੀ ਦੇ ਅਣਚਾਹੇ ਵਾਲ

05/25/2017 2:37:40 PM

ਮੁੰਬਈ— ਹਰ ਕੋਈ ਸੁੰਦਰ ਦਿਸੱਣਾ ਚਾਹੁੰਦਾ ਹੈ। ਇਸ ਲਈ ਲੋਕ ਕਈ ਤਰ੍ਹਾਂ ਦੇ ਸੁੰਦਰਤਾ ਉਤਪਾਦ ਦੀ ਵਰਤੋਂ ਕਰਦੇ ਹਨ। ਜ਼ਿਆਦਤਰ ਲੋਕ ਆਪਣੇ ਚਿਹਰੇ ''ਤੇ ਉੱਗਦੇ ਅਣਚਾਹੇ ਵਾਲਾਂ ਤੋਂ ਪਰੇਸ਼ਾਨ ਰਹਿੰਦੇ ਹਨ। ਇਨ੍ਹਾਂ ਵਾਲਾਂ ਨੂੰ ਹਟਾਉਣ ਲਈ ਉਹ ਕਈ ਤਰ੍ਹਾਂ ਦੇ ਉਪਾਅ ਵੀ ਕਰਦੇ ਹਨ ਪਰ ਕੁਝ ਸਮੇਂ ਬਾਅਦ ਇਹ ਸਮੱਸਿਆ ਫਿਰ ਹੋ ਜਾਂਦੀ ਹੈ। ਜੇ ਇਹ ਵਾਲ ਠੁੱਡੀ ''ਤੇ ਹੋਣ ਤਾਂ ਇਨ੍ਹਾਂ ਨੂੰ ਹਟਾਉਣਾ ਜ਼ਰੂਰੀ ਹੋ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਠੁੱਡੀ ਦੇ ਇਨ੍ਹਾਂ ਵਾਲਾਂ ਨੂੰ ਹਟਾਉਣ ਲਈ ਕੁਝ ਘਰੇਲੂ ਨੁਸਖੇ ਦੱਸ ਰਹੇ ਹਾਂ।
1. ਹਲਦੀ ਅਤੇ ਗੁਲਾਬ ਜਲ
ਅਣਚਾਹੇ ਵਾਲਾਂ ਤੋਂ ਛੁਟਕਾਰਾ ਪਾਉਣ ਲਈ ਸਭ ਤੋਂ ਵਧੀਆ ਹਲਦੀ ਪੈਕ ਹੈ। ਇਸ ਲਈ ਇਕ ਕਟੋਰੀ ''ਚ ਇਕ ਚਮਚ ਦੁੱਧ, ਥੋੜ੍ਹੀ ਹਲਦੀ ਮਿਲਾਓ ਅਤੇ ਇਸ ਨੂੰ ਆਪਣੇ ਚਿਹਰੇ ''ਤੇ ਲਗਾਓ। ਇਸ ਨੂੰ ਪੰਦਰਾਂ ਮਿੰਟ ਲਈ ਲੱਗੇ ਰਹਿਣ ਦਿਓ ਅਤੇ ਫਿਰ ਕੋਸੇ ਪਾਣੀ ਨਾਲ ਚਿਹਰਾ ਧੋ ਲਓ। ਇਸ ਦੇ ਨਾਲ ਹੀ ਦਿਨ ''ਚ ਦੋ ਵਾਰੀ ਗੁਲਾਬ ਜਲ ਨਾਲ ਚਿਹਰੇ ਨੂੰ ਧੋਵੋ।
2. ਚੀਨੀ ਅਤੇ ਨਿੰਬੂ ਸਕਰਬ
ਇਹ ਸੰਵੇਦਨਸ਼ੀਲ ਸਕਿਨ ਲਈ ਬਹੁਤ ਉਪਯੋਗੀ ਹੈ। ਜਿੱਥੇ ਚੀਨੀ ਨਾਲ ਮ੍ਰਿਤ ਸਕਿਨ ਨਿਕਲਦੀ ਹੈ। ਉੱਥੇ ਨਿੰਬੂ ਤੁਹਾਡਾ ਕਲਰ ਹਲਕਾ ਕਰਦਾ ਹੈ। ਇਨ੍ਹਾਂ ਦੋਹਾਂ ਦਾ ਮਿਸ਼ਰਣ ਆਪਣੇ ਚਿਹਰੇ ''ਤੇ ਲਗਾਓ। 
3. ਵੇਸਣ ਅਤੇ ਨਿੰਬੂ
ਇਨ੍ਹਾਂ ਦੋਹਾਂ ਨੂੰ ਮਿਲਾ ਕੇ ਤੁਸੀਂ ਆਸਾਨੀ ਨਾਲ ਅਣਚਾਹੇ ਵਾਲਾਂ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਲਈ ਵੇਸਣ ਅਤੇ ਨਿੰਬੂ ਨੂੰ ਮਿਲਾਓ ਅਤੇ ਪ੍ਰਭਾਵਿਤ ਜਗ੍ਹਾ ''ਤੇ ਲਗਾਓ। ਇਸ ਨੂੰ ਘੱਟ ਤੋਂ ਘੱਟ 20 ਮਿੰਟ ਲਈ ਲੱਗਾ ਰਹਿਣ ਦਿਓ। ਬਾਅਦ ''ਚ ਸਾਫ ਪਾਣੀ ਨਾਲ ਧੋ ਲਓ।
4. ਟਮਾਟਰ ਅਤੇ ਵੇਸਣ
ਇਹ ਮਿਸ਼ਰਣ ਤੁਹਾਨੂੰ ਅਣਚਾਹੇ ਵਾਲਾਂ ਦੀ ਸਮੱਸਿਆ ਤੋਂ ਛੁਟਕਾਰਾ ਦਿਲਾ ਸਕਦਾ ਹੈ। ਇਸ ਲਈ ਦੋ ਚਮਚ ਵੇਸਣ ''ਚ ਟਮਾਟਰ ਦਾ ਰਸ ਮਿਲਾਓ। ਇਸ ਮਿਸ਼ਰਣ ਨੂੰ ਪੰਦਰਾਂ ਮਿੰਟ ਲਈ ਲੱਗਾ ਰ