ਪਾਵਰ ਹੋਮ ਸਪਾ ਨਾਲ ਕਰੋਂ ਸਰੀਰ ਨੂੰ ਰਿਲੈਕਸ

05/27/2017 12:24:32 PM

ਨਵੀਂ ਦਿੱਲੀ— ਅੱਜ ਦੀ ਭਜਦੌੜ ਭਰੀ ਜਿੰਦਗੀ ''ਚ ਲੋਕਾਂ ਲਈ ਖੁਲਕੇ ਸਾਹ ਲੈਣਾ ਵੀ ਮੁਸ਼ਕਲ ਹੋ ਗਿਆ ਹੈ। ਜੇਕਰ ਪੂਰਾ ਹਫਤਾ ਕੰਮ ਕਰਨ ਦੇ ਬਾਅਦ ਛੁੱਟੀ ਦੇ ਦਿਨ ਰਿਲੈਕਸ ਮਿਲ ਜਾਵੇ ਤਾਂ ਸਾਰੇ ਹਫਤੇ ਦੀ ਥਕਾਵਟ ਦੂਰ ਹੋ ਜਾਂਦੀ ਹੈ। ਇਸ ਲਈ ਪਾਵਰ ਹੋਮ ਸਪਾ ਹੀ ਅਜਿਹਾ ਉਪਾਅ ਹੈ, ਜੋ ਵਿਅਕਤੀ ਨੂੰ ਆਰਾਮ ਪਹੁੰਚਾ ਕੇ ਫਿਰ ਤੋਂ ਊਰਜਾ ਭਰ ਦਿੰਦਾ ਹੈ। ਇਹ ਸਪਾ ਸਰੀਰ ਦੇ ਸਾਰੇ ਕੇਮਿਕਲਸ ਅਤੇ ਟਾਂਕਿਸੰਸ ਨੂੰ ਬਾਹਰ ਕੱਢਦਾ ਹੈ। ਤੁਸੀਂ ਇਸਨੂੰ ਘਰ ''ਚ ਵੀ ਕਰ ਸਕਦੇ ਹੋ। ਇਹ ਥਕਾਵਟ ਨੂੰ ਖਤਮ ਕਰਨ ਦੇ ਨਾਲ ਬਿਊਟੀ ਨੂੰ ਵੀ ਵਧਾਉਦਾ ਹੈ। ਆਓ ਜਾਣਦੇ ਹਾਂ ਘਰ ''ਚ ਕਿਵੇ ਕਰ ਸਕਦੇ ਹਾਂ ਪਾਵਰ ਹੋਮ ਸਪਾ। 
ਸਮੱਗਰੀ
-ਮਾਸਕ ਪੇਸਟ
-ਬਾਥਟੱਬ
-ਅਰੋਮਾ ਕੈਂਡਲਸ
-ਬਰਾਊਨ ਸ਼ੂਗਰ
-ਆਲਿਵ ਓਇਲ
-ਖੀਰਾ ਅਤੇ ਐਲੋਵੀਰਾ
1. ਕਲੀਨਿੰਗ
ਪਾਵਰ ਸਪਾ ਕਰਨ ਦੇ ਲਈ ਸਭ ਕੋਂ ਪਹਿਲਾ ਸਰੀਰ ਨੂੰ ਕਲੀਨ ਕਰੋਂ। ਇਸਦੇ ਲਈ ਇੱਕ ਲਾਈਟ ਹਾਰਡ ਫੈਬ੍ਰਿਕ ਦੀ ਵਰਤੋਂ ਕਰੋ। ਇਸ ਨੂੰ ਪੈਰਾਂ ਤੋਂ ਸ਼ੁਰੂ ਕਰਦੇ ਹੋਏ ਉੱਪਰ ਵੱਲ ਲੈ ਜਾਓ। ਇਸਦੇ ਬਾਅਦ ਮੋਢੇ ਅਤੇ ਪੇਟ ਨੂੰ ਫੈਬ੍ਰਿਕ ਨਾਲ ਬਰੱਸ਼ ਦੀ ਤਰ੍ਹਾਂ ਰਗੜੋ। ਇਸ ਨਾਲ ਸਰੀਰ ਦੇ ਸਾਰੇ ਟੋਕਿਸੰਸ ਖਤਮ ਹੋ ਜਾਣਗੇ।
2. ਸਕਰਬ
ਡੇਡ ਸਕਿਨ ਅਤੇ ਬਲੈਕ ਹੇਡਸ ਬਾਹਰ ਕੱਢਣ ਲਈ ਸਕਰਬ ਦੀ ਵਰਤੋਂ ਕਰੋਂ। ਇਸਦੇ ਲਈ ਇੱਕ ਕੌਲੀ ''ਚ ਬਰਾਊਣ ਸ਼ੂਗਰ ਅਤੇ ਆਲਿਵ ਓਇਲ ਪਾ ਕੇ ਮਿਕਸ ਕਰੋਂ। ਇਸ ਫੇਸ ਨਾਲ ਹੌਲੀ ਹੌਲੀ ਗੋਲਾਈ ''ਚ ਮਾਸਜ ਕਰੋਂ।
3. ਤੇਲ ਨਾਲ ਮਸਾਜ ਕਰੋਂ।
ਮਸਾਜ ਕਰਨ ਲਈ ਤਿਲ ਜਾਂ ਆਲਿਵ ਓਇਲ ਲਓ। ਉਸ ''ਚ 8 ਤੋਂ 10 ਬੂੰਦਾ ਅਸੇਂਸ਼ਿਅਮ ਓਇਲ ਮਿਲਾਓ। ਇਸਨੂੰ 5 ਤੋਂ 10 ਮਿੰਟ ਸਾਰੇ ਸਰੀਰ ''ਤੇ ਹਲਕੇ ਹੱਥਾਂ ਨਾਲ ਪ੍ਰੇਸ਼ਰ ਪਾ ਕੇ ਮਸਾਜ ਕਰੋਂ। ਇਸ ਨਾਲ ਬਾਡੀ ਰਿਲੈਕਸ ਹੋ ਜਾਵੇਗੀ।
4. ਚਿਹਰੇ ਦੀ ਥਕਾਵਟ
ਖੀਰਾ ਅਤੇ ਐਲੋਵੀਰਾ ਨੂੰ ਹਥੇਲੀ ਨਾਲ ਹਲਕੇ ਦਬਾਅ ਪਾਉਂਦੇ ਹੋਏ ਚਿਹਰੇ ''ਤੇ ਮਸਾਜ ਕਰੋਂ। ਇਹ ਮਾਸਜ ਚਿਹਰੇ ਨੂੰ ਫਰੈੱਸ਼ ਰੱਖਣ ''ਚ ਮਦਦ ਕਰਦੀ ਹੈ।
5. ਸਪੈਸ਼ਲ ਬਾਥ
ਸਪੈਸ਼ਲ ਬਾਥ ਲੈਣ ਲਈ ਬਾਥ ਟੱਬ ''ਚ ਅੱਧਾ ਕੱਪ ਗੁਲਾਬ ਜਲ ਅਤੇ ਕੁਝ ਗੁਲਾਬ ਦੀਆਂ ਪੱਤੀਆਂ ਪਾਓ। ਇਸਦੇ ਬਾਅਦ ਲਾਈਟ ਬੰਦ ਕਰ ਦਿਓ ਅਤੇ ਅਰੋਮਾ ਕੈਂਡਲ ਜਲਾ ਕੇ ਮੇਡਿਟੇਸ਼ਨ ਕਰਨ ਦੀ ਕੋਸ਼ਿਸ਼ ਕਰੋਂ।
6. ਮਾਸਕ
ਮਾਸਕ ਨੂੰ ਕੁਦਰਤੀ ਚੀਜ਼ਾਂ ਨਾਲ ਤਿਆਰ ਕਰੋਂ। ਇਸਦੇ ਲਈ ਪਕੇ ਪਪੀਤੇ ਦੇ ਗੁੱਦੇ ''ਚ ਸ਼ਹਿਦ , ਦਹੀ, ਸੰਤਰਾ ਜੂਸ, ਗੁਲਾਬਜਲ ਅਤੇ ਅੋਟਮੀਲ ਮਿਲਾਕੇ ਪੇਸਟ ਤਿਆਰ ਕਰੋ। ਹੁਣ ਇਸ ਮਾਸਕ ਨੂੰ ਲਗਾਤਾਰ ਚੰਗੀ ਤਰ੍ਹਾਂ ਸੁਖਣ ਦਿਓ। ਫਿਰ ਠੰਡੇ ਪਾਣੀ ਨਾਲ ਮੂੰਹ ਧੋ ਲਓ। ਇਸ ਨਾਲ ਚਿਹਰੇ ''ਤੇ ਐਨਰਜੀ ਆਵੇਗੀ।