ਰਿਲੇਸ਼ਨ ਦੌਰਾਨ ਮੁੰਡਿਆਂ ਤੋਂ ਕੀ ਚਾਹੁੰਦੀਆਂ ਹਨ ਕੁੜੀਆਂ

08/29/2019 9:55:11 PM

ਨਵੀਂ ਦਿੱਲੀ— ਰਿਲੇਸ਼ਨ ’ਚ ਜ਼ਰੂਰੀ ਨਹੀਂ ਕਿ ਤੁਹਾਡਾ ਪਾਰਟਨਰ ਆਪਣੇ ਦਿਲ ਦੀਆਂ ਸਾਰੀਆਂ ਗੱਲਾਂ ਦੱਸੇ। ਕੁਝ ਗੱਲਾਂ ਪਾਰਟਨਰ ਨੂੰ ਬਿਨਾਂ ਕਹੇ ਵੀ ਸਮਝਣੀਆਂ ਚਾਹੀਦੀਆਂ ਹਨ। ਹਾਲਾਂਕਿ ਇਸ ਦਾ ਮਤਲਬ ਇਹ ਨਹੀਂ ਕਿ ਪਾਰਟਨਰ ਨੂੰ ਕੁਝ ਕਹੋ ਹੀ ਨਾ ਤੇ ਸੋਚੋ ਕਿ ਉਹ ਬਿਨਾਂ ਕਹੇ ਹਰ ਗੱਲ ਸਮਝ ਲਵੇਗਾ ਤਾਂ ਅਜਿਹਾ ਮੁਮਕਿਨ ਨਹੀਂ। ਅਸਲ ’ਚ ਹਰ ਕੋਈ ਜਾਨਣਾ ਚਾਹੁੰਦਾ ਹੈ ਕਿ ਲੜਕੀਆਂ ਆਖਿਰ ਰਿਲੇਸ਼ਨ ਦੌਰਾਨ ਲੜਕਿਆਂ ਤੋਂ ਕੀ ਚਾਹੁੰਦੀਆਂ ਹਨ। ਆਓ ਜਾਣਦੇ ਹਾਂ ਇਨ੍ਹਾਂ ਗੱਲਾਂ ਬਾਰੇ।

ਜੇਕਰ ਤੁਹਾਨੂੰ ਇਕ ਚੰਗਾ ਪ੍ਰੇਮੀ ਜਾਂ ਪਾਰਟਨਰ ਸਾਬਿਤ ਹੋਣਾ ਹੈ ਤਾਂ ਇਹ ਜਾਨਣਾ ਬੇਹੱਦ ਜ਼ਰੂਰੀ ਹੈ ਕਿ ਔਰਤਾਂ ਆਪਣੇ ਪਿਆਰ ਤੋਂ ਕੀ ਚਾਹੁੰਦੀਆਂ ਹਨ। ਰਿਲੇਸ਼ਨ ’ਚ ਲੜਕੀਆਂ ਆਪਣੇ ਸਾਥੀ ਤੋਂ ਸਭ ਤੋਂ ਪਹਿਲਾਂ ਸਨਮਾਨ ਚਾਹੁੰਦੀਆਂ ਹਨ। ਉਹ ਚਾਹੁੰਦੀਆਂ ਹਨ ਕਿ ਉਨ੍ਹਾਂ ਦਾ ਪ੍ਰੇਮੀ ਜਾਂ ਪਤੀ ਅਜਿਹਾ ਹੋਵੇ, ਜਿਸ ’ਤੇ ਉਹ ਮਾਣ ਕਰ ਸਕਣ। ਅਜਿਹੇ ’ਚ ਤੁਹਾਨੂੰ ਪਿਆਰ ਤੇ ਰਿਸ਼ਤੇ ’ਚ ਹਮੇਸ਼ਾ ਆਤਮਵਿਸ਼ਵਾਸ ਨਾਲ ਭਰਿਆ ਤੇ ਸਹਿਜ ਰਹਿਣਾ ਚਾਹੀਦਾ ਹੈ। ਅਸਲ ’ਚ ਸਨਮਾਨ ਹੀ ਇਕ ਅਜਿਹੀ ਚੀਜ਼ ਹੈ, ਜੋ ਕਿਸੇ ਰਿਸ਼ਤੇ ਦੀ ਮਜ਼ਬੂਤੀ ਨੂੰ ਦੁਗਣਾ ਕਰ ਦੇਵੇਗੀ। ਜੇਕਰ ਤੁਸੀਂ ਆਪਣੀ ਪ੍ਰੇਮਿਕਾ ਤੇ ਪਤਨੀ ਨੂੰ ਸਨਮਾਨ ਦਿਓਗੇ ਤਾਂ ਤੁਹਾਡੇ ਵਿਚਾਲੇ ਨਾ ਕੋਈ ਰੋਸਾ ਹੋਵੇਗਾ ਤੇ ਨਾ ਹੀ ਕਿਸੇ ਗੱਲ ਨੂੰ ਲੈਕੇ ਝਗੜਾ। ਤੁਹਾਡੀ ਪ੍ਰੇਮਿਕਾ ਨੂੰ ਵੀ ਲੱਗੇਗਾ ਕਿ ਤੁਸੀਂ ਉਸ ਨੂੰ ਸਮਝਦੇ ਹੋ।

ਲੜਕੀਆਂ ਚਾਹੁੰਦੀਆਂ ਹਨ ਕਿ ਉਨ੍ਹਾਂ ਦਾ ਪ੍ਰੇਮੀ ਜਾਂ ਪਤੀ ਅਜਿਹਾ ਹੋਵੇ, ਜਿਸ ਨਾਲ ਉਹ ਜੁੜਾਅ ਮਹਿਸੂਸ ਕਰ ਸਕੇ। ਅਜਿਹੇ ’ਚ ਇਸ ਜੁੜਆ ’ਚ ਥੋੜੀ ਜਿਹੀ ਵੀ ਕਮੀ ਆਉਣ ’ਤੇ ਉਹ ਅੰਦਰੋਂ ਪਰੇਸ਼ਾਨ ਰਹਿਣ ਲੱਗਦੀ ਹੈ ਪਰ ਆਪਣੇ ਪਾਰਟਨਰ ਦੇ ਸਾਹਮਣੇ ਕਦੇ ਇਸ ਗੱਲ ਨੂੰ ਦੱਸਦੀ ਨਹੀਂ।

ਲੜਕੀਆਂ ਚਾਹੁੰਦੀਆਂ ਹਨ ਕਿ ਉਨ੍ਹਾਂ ਦਾ ਪਾਰਟਨਰ ਨਿਮਰਤਾ ਭਰਿਆ ਤੇ ਆਪਣੀ ਗਲਤੀ ’ਤੇ ਤੁਰੰਤ ਮੁਆਫੀ ਮੰਗਣ ਵਾਲਾ ਹੋਵੇ। ਲੜਕੀਆਂ ਨੂੰ ਅੜਿਅਲ ਸੁਭਾਅ ਵਾਲੇ ਮੁੰਡੇ ਬਿਲਕੁੱਲ ਪਸੰਦ ਨਹੀਂ ਆਉਦੇ। ਇਸ ਤੋਂ ਇਲਾਵਾ ਲੜਕੀਆਂ ਨੂੰ ਇਕ ਇਹ ਵੀ ਖੁਆਇਸ਼ ਰਹਿੰਦੀ ਹੈ ਕਿ ਉਨ੍ਹਾਂ ਦਾ ਪਾਰਟਨਰ ਇਮਾਨਦਾਰ ਹੋਵੇ ਤੇ ਉਸ ਦੇ ਨਾਲ ਵੀ ਸਮਾਨਤਾ ਨਾਲ ਵਿਵਹਾਰ ਕਰੇ।


Baljit Singh

Content Editor

Related News