ਰੈੱਡ ਵਾਈਨ ਨਾਲ ਮਿਲੇਗੀ ਨੈਚੁਰਲ ਬਿਊਟੀ, ਨਹੀਂ ਪਵੇਗੀ ਮੇਕਅੱਪ ਦੀ ਲੋੜ

01/21/2020 12:56:33 PM

ਜਲੰਧਰ—ਵਾਈਨ ਬਣਾਉਣ ਲਈ ਲਾਲ ਅੰਗੂਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਲਾਲ ਅੰਗੂਰ ਤੁਹਾਡੀ ਸਿਹਤ ਅਤੇ ਸਕਿਨ ਦੋਵਾਂ ਲਈ ਫਾਇਦੇਮੰਦ ਹੁੰਦੇ ਹਨ। ਇਨ੍ਹਾਂ 'ਚ ਮੌਜੂਦ ਸਾਈਟ੍ਰਿਕ, ਮੈਗਨੀਸ਼ੀਅਮ ਅਤੇ ਆਇਰਨ ਵਰਗੇ ਜ਼ਰੂਰੀ ਤੱਤ ਚਿਹਰੇ 'ਤੇ ਨਿਖਾਰ ਲਿਆਉਣ ਦਾ ਕੰਮ ਕਰਦੇ ਹਨ। ਆਓ ਜਾਣਦੇ ਹਾਂ ਕਿ ਰੈੱਡ ਵਾਈਨ ਦੀ ਮਦਦ ਨਾਲ ਤੁਸੀਂ ਆਪਣੇ ਚਿਹਰੇ 'ਤੇ ਕਿੰਝ ਨਿਖਾਰ ਲਿਆ ਸਕਦੇ ਹੋ...
ਫੇਸ ਦਾ ਮਾਲਿਸ਼
ਰੈੱਡ ਵਾਈਨ ਦੀ ਵਰਤੋਂ ਬਹੁਤ ਹੀ ਆਸਾਨ ਹੈ। ਤੁਹਾਨੂੰ ਸਿਰਫ ਕਾਟਨ 'ਤੇ ਵਾਈਨ ਲਗਾ ਕੇ ਚਿਹਰੇ ਦੀ ਮਾਲਿਸ਼ ਕਰਨੀ ਹੈ। 5 ਮਿੰਟ ਤੱਕ ਚਿਹਰੇ ਅਤੇ ਗਰਦਨ 'ਤੇ ਵਾਈਨ ਨਾਲ ਮਾਲਿਸ਼ ਕਰਕੇ ਇਸ ਨੂੰ ਸੁੱਕਣ ਲਈ ਛੱਡ ਦਿਓ।

PunjabKesari
ਵਾਈਨ ਫੇਸ ਪੈਕ
ਫੇਸ ਮਾਲਿਸ਼ ਦੇ ਬਾਅਦ ਵਾਰੀ ਆਉਂਦੀ ਹੈ ਫੇਸ ਪੈਕ ਦੀ, ਵਾਈਨ ਫੇਸ ਪੈਕ ਬਣਾਉਣ ਲਈ 2 ਚਮਚ ਵਾਈਨ 'ਚ 1 ਚਮਚ ਦਹੀ ਮਿਲਾਓ, ਉਸ ਦੇ ਬਾਅਦ 1 ਟੀ ਸਪੂਨ ਸ਼ਹਿਦ ਐਡ ਕਰੋ। ਇਸ ਪੈਕ ਨੂੰ ਉਸ ਸਮੇਂ ਬਣਾਓ ਜਦੋਂ ਤੁਸੀਂ ਇਸ ਨੂੰ ਅਪਲਾਈ ਕਰਨਾ ਹੈ, ਪੈਕ ਬਣਾ ਕੇ ਰੱਖਣ ਨਾਲ ਉਹ ਖਰਾਬ ਹੋ ਜਾਵੇਗਾ। ਪੈਕ ਜਦੋਂ ਸੁੱਕ ਜਾਵੇ ਤਾਂ ਕੋਸੇ ਪਾਣੀ ਨਾਲ ਚਿਹਰਾ ਧੋ ਲਓ।
ਵਾਈਨ ਮਾਲਿਸ਼ ਅਤੇ ਫੇਸ ਪੈਕ ਨਾਲ ਮਿਲਣ ਵਾਲੇ ਫਾਇਦੇ...
—ਵਾਈਨ 'ਚ ਮੌਜੂਦ ਐਂਟੀ-ਆਕਸੀਡੈਂਟ ਤੱਤ ਸਕਿਨ ਨੂੰ ਗਲੋਇੰਗ ਬਣਾਉਣ ਦਾ ਕੰਮ ਕਰਦੇ ਹਨ।
—ਚਿਹਰੇ 'ਤੇ ਪੁਰਾਣੇ ਤੋਂ ਪੁਰਾਣੇ ਦਾਗ-ਧੱਬਿਆਂ ਤੋਂ ਛੁਟਕਾਰਾ ਪਾਉਣ ਲਈ ਵਾਈਨ ਇਕ ਵਧੀਆ ਆਈਡੀਆ ਹੈ।
—ਜੇਕਰ ਤੁਹਾਡੀ ਸਕਿਨ ਲਚੀਲਾਪਨ ਖੋਹ ਚੁੱਕੀ ਹੈ ਤਾਂ ਤੁਹਾਡੇ ਲਈ ਵਾਈਨ ਫੇਸੀਅਲ ਬੈਸਟ ਆਪਸ਼ਨ ਹੈ।
—ਇਸ ਦੀ ਲਗਾਤਾਰ ਵਰਤੋਂ ਨਾਲ ਤੁਸੀਂ ਘੱਟ ਉਮਰ ਦੀ ਦਿਖਾਈ ਦਿੰਦੇ ਹੋ।
—ਚਿਹਰੇ 'ਤੇ ਕਿੱਲਾਂ ਤੋਂ ਛੁਟਕਾਰਾਂ ਪਾਉਣ 'ਚ ਵੀ ਵਾਈਨ ਫੇਸੀਅਲ ਤੁਹਾਡੀ ਮਦਦ ਕਰਦਾ ਹੈ।
—ਵਾਈਨ ਫੇਸ਼ੀਅਲ ਚਿਹਰੇ ਨੂੰ ਫਰੈੱਸ਼ ਫੀਲ ਦਿੰਦਾ ਹੈ।

PunjabKesari
ਇਸ ਪੈਕ ਦੀ ਵਰਤੋਂ ਤੁਸੀਂ ਹਫਤੇ 'ਚ 2 ਵਾਰ ਕਰੋ। ਹੌਲੀ-ਹੌਲੀ ਜਦੋਂ ਦਾਗ-ਧੱਬੇ ਹੱਟਣ ਲੱਗ ਜਾਣ ਤਾਂ ਇਸ ਦੀ ਵਰਤੋਂ ਹਫਤੇ 'ਚ ਇਕ ਵਾਰ ਕਰ ਦਿਓ। ਜੇਕਰ ਤੁਹਾਨੂੰ ਚਿਹਰੇ ਨਾਲ ਜੁੜੀ ਕੋਈ ਸੀਰੀਅਸ ਪ੍ਰੇਸ਼ਾਨੀ ਹੈ ਤਾਂ ਇਕ ਵਾਰ ਇਸ ਪੈਕ ਦੀ ਵਰਤੋਂ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਜ਼ਰੂਰ ਸੰਪਰਕ ਕਰੋ।


Aarti dhillon

Content Editor

Related News