ਰਾਇੰਸ ਐਂਡ ਓਟਸ ਕੂਕੀਜ

02/21/2018 2:32:24 PM

ਜਲੰਧਰ— ਬਿਸਕੁੱਟ ਤੋਂ ਬਿਨ੍ਹਾਂ ਚਾਹ ਪੀਣ ਦਾ ਸੁਆਦ ਹੀ ਨਹੀਂ ਆਉਂਦਾ। ਕੂਕੀਜ ਜੇਕਰ ਮੈਦੇ ਦੀ ਜਗ੍ਹਾ ਓਟਸ ਨਾਲ ਡ੍ਰਾਈ ਫਰੂਟ ਨਾਲ ਬਣੇ ਹੋਣ ਤਾਂ ਇਹ ਸਿਹਤ ਲਈ ਵੀ ਹੈਲਦੀ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਘਰ 'ਚ ਹੀ ਆਸਾਨੀ ਨਾਲ ਕਿਸ਼ਮਿਸ਼ ਅਤੇ ਓਟਸ ਕੂਕੀਜ ਬਣਾਉਣ ਦਾ ਤਰੀਕਾ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ—
ਕਿਸ਼ਮਿਸ਼ - 200 ਗਰਾਮ
ਗਰਮ ਪਾਣੀ - 500 ਮਿਲੀਲੀਟਰ
ਮੱਖਣ - 150 ਗਰਾਮ
ਬਰਾਊਨ ਸ਼ੂਗਰ - 150 ਗਰਾਮ
ਵਨੀਲਾ ਐਕਟਰੇਕਟ - 1 ਚੱਮਚ
ਆਟਾ - 200 ਗਰਾਮ
ਓਟਸ - 200 ਗਰਾਮ
ਬੇਕਿੰਗ ਸੋਡਾ -  1/2 ਚੱਮਚ
ਵਿਧੀ—
1. ਸਭ ਤੋਂ ਪਹਿਲਾਂ 500 ਮਿਲੀਲੀਟਰ ਗਰਮ ਪਾਣੀ 'ਚ ਕਿਸ਼ਮਿਸ਼ ਨੂੰ 10 ਮਿੰਟ ਲਈ ਭਿਉ ਕੇ ਰੱਖੋ। 
2. ਇਕ ਬਾਊਲ 'ਚ 150 ਗ੍ਰਾਮ ਮੱਖਣ ਅਤੇ 150 ਗ੍ਰਾਮ ਬਰਾਊਨ ਸ਼ੂਗਰ ਨੂੰ ਪਾ ਕੇ ਮਿਕਸ ਕਰ ਲਓ।  
3. ਹੁਣ 1 ਚੱਮਚ ਵਨੀਲਾ ਐਕਸਟਰੇਕਟ, 200 ਗ੍ਰਾਮ ਆਟਾ, 200 ਗ੍ਰਾਮ ਓਟਸ ਅਤੇ 1/2 ਚੱਮਚ ਬੇਕਿੰਗ ਸੋਡਾ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ।  
4. ਇਸ ਤੋਂ ਬਾਅਦ ਹੁਣ ਇਸ 'ਚ ਪਹਿਲਾਂ ਤੋਂ ਭਿਉਂ ਕੇ ਰੱਖੀ ਹੋਈ ਕਿਸ਼ਮਿਸ਼ ਨੂੰ ਵੀ ਇਸ 'ਚ ਮਿਲਾ ਦਿਓ।  
5. ਇਸ ਮਿਸ਼ਰਣ ਨੂੰ ਹੱਥ 'ਚ ਲੈ ਕੇ ਗੇਂਦ ਦੀ ਸ਼ੇਪ ਬਣਾਓ। ਫਿਰ ਇਸ ਨੂੰ ਬੇਕਿੰਗ ਟ੍ਰੇ 'ਤੇ ਰੱਖ ਕਰ ਦਬਾ ਦਿਓ। 
6. ਹੁਣ ਇਸ ਨੂੰ ਓਵਨ 'ਚ 320 ਡਿੱਗਰੀ ਐੱਫ/160 ਡਿੱਗਰੀ ਸੀ 'ਤੇ 15 ਮਿੰਟ ਤੱਕ ਪਕਾਓ ਅਤੇ ਫਿਰ ਸਰਵ ਕਰੋ।