ਤਿਉਹਾਰੀ ਸੀਜ਼ਨ ''ਚ ਘਰੇ ਬਣਾਓ ਕੱਦੂ ਦੀ ਬਰਫ਼ੀ

10/21/2020 9:40:00 AM

ਜਲੰਧਰ: ਅੱਜ ਕੱਲ ਤਿਓਹਾਰੀ ਸੀਜ਼ਨ ਚੱਲ ਰਿਹਾ ਹੈ। ਤਾਂ ਇਸ ਸੀਜ਼ਨ 'ਚ ਸਭ ਤੋਂ ਜ਼ਿਆਦਾ ਜ਼ਰੂਰਤ ਮਠਿਆਈਆਂ ਦੀ ਹੁੰਦੀ ਹੈ। ਕਿਉਂ ਨਾ ਇਸ ਵਾਰ ਅਸੀਂ ਮਠਿਆਈ ਦੁਕਾਨ ਤੋਂ ਖਰੀਦਣ ਦੀ ਥਾਂ ਘਰ 'ਚ ਬਣਾਈ ਜਾਵੇ। ਇਸ ਵਿਧੀ ਨਾਲ ਅਸਾਨੀ ਨਾਲ ਬਣਾਓ ਕੱਦੂ ਦੀ ਬਰਫ਼ੀ
ਬਰਫ਼ੀ ਬਣਾਉਣ ਦੀ ਸਮੱਗਰੀ 
ਕੱਦੂ- 1 ਕਿਲੋਗ੍ਰਾਮ 
ਦੇਸੀ ਘਿਓ-4 ਟੇਬਲ ਸਪੂਨ
ਚੀਨੀ-250 ਗ੍ਰਾਮ 
ਖੋਆ-250 ਗ੍ਰਾਮ 
ਬਾਦਾਮ- 12 ਕੱਟੇ ਹੋਏ
ਕਾਜੂ-12 ਕੱਟੇ ਹੋਏ
ਇਲਾਇਚੀ-6 
ਪਿਸਤਾ-1 ਟੇਬਲ ਸਪੂਨ 

ਬਣਾਉਣ ਦੀ ਵਿਧੀ: ਸਭ ਤੋਂ ਪਹਿਲਾਂ ਕੱਦੂ ਨੂੰ ਕੱਦੂਕਸ਼ ਕਰ ਲਵੋ। ਇਕ ਕੜਾਹੀ 'ਚ ਘਿਓ ਪਾ ਕੇ ਉਸ 'ਚ ਕੱਦੂਕਸ਼ ਕੀਤਾ ਹੋਇਆ ਕੱਦੂ ਪਾਓ ਅਤੇ ਢੱਕ ਦਿਓ। ਹੌਲੀ ਅੱਗ 'ਤੇ ਇਸ ਨੂੰ ਪੱਕਣ ਦਿਓ। ਜਦੋਂ ਇਹ ਪੱਕ ਜਾਵੇ ਤਾਂ ਇਸ 'ਚ ਚੀਨੀ ਪਾਓ ਤੇ ਥੋੜ੍ਹੀ ਦੇਰ ਲਈ ਪਕਾਓ। ਜਦੋਂ ਤੁਸੀਂ ਚੀਨੀ ਪਾਓਗੇ ਤਾਂ ਫਿਰ ਕਾਫ਼ੀ ਮਾਤਰਾ 'ਚ ਪਾਣੀ ਆਵੇਗਾ। ਇਸ ਦੌਰਾਨ ਕੱਦੂ ਨੂੰ ਹਿਲਾਉਂਦੇ ਹੋਏ ਪਕਾਓ ਅਤੇ ਇਸ ਗੱਲ ਦਾ ਧਿਆਨ ਰੱਖੋ ਕਿ ਕੜਾਹੀ 'ਚ ਕੱਦੂ ਥੱਲੇ ਨਾ ਲੱਗੇ। ਇਸ ਨੂੰ ਉਦੋਂ ਤੱਕ ਪਕਾਓ ਜਦੋਂ ਤੱਕ ਕੱਦੂ 'ਚੋਂ ਪਾਣੀ ਖ਼ਤਮ ਨਾ ਹੋ ਜਾਵੇ। ਜਦੋਂ ਪਾਣੀ ਸੁੱਕ ਜਾਵੇ ਤਾਂ ਹੋਰ ਘਿਓ ਪਾ ਕੇ ਇਸ ਨੂੰ ਭੁੰਨ੍ਹੋ ਅਤੇ ਇਸ 'ਚ ਡਰਾਈ ਫਰੂਟਸ ਅਤੇ ਖੋਆ ਪਾਓ। ਇਸ ਨੂੰ ਉਦੋਂ ਤੱਕ ਪਕਾਓ ਜਦੋਂ ਤੱਕ ਇਹ ਘੋਲ ਗਾੜਾ ਨਾ ਹੋ ਜਾਵੇ। ਜਦੋਂ ਇਹ ਚਿਪਕਣ ਲੱਗ ਜਾਵੇ ਤਾਂ ਇਸ ਨੂੰ ਠੰਡਾ ਹੋਣ ਲਈ ਇਕ ਪਲੇਟ 'ਚ ਕੱਢ ਲਵੋ ਤਾਂ ਜੋ ਇਹ ਜੰਮ ਜਾਵੇ। ਜਦੋਂ ਇਹ ਚੰਗੀ ਤਰ੍ਹਾਂ ਜੰਮ ਜਾਵੇ ਤਾਂ ਇਸ ਨੂੰ ਚਾਕੂ ਨਾਲ ਕੱਟ ਲਵੋ ਅਤੇ ਹਰ ਰੋਜ਼ ਇਸ ਨੂੰ ਖਾਓ।


Aarti dhillon

Content Editor

Related News