ਗਰਭ ਅਵਸਥਾ 'ਚ ਬਦਹਜ਼ਮੀ ਦੀ ਸਮੱਸਿਆ ਤੋਂ ਹੋ ਪ੍ਰੇਸ਼ਾਨ ਤਾਂ ਕਰੋ ਇਹ ਕੰਮ

05/24/2018 1:50:39 PM

ਨਵੀਂ ਦਿੱਲੀ— ਗਰਭ ਅਵਸਥਾ 'ਚ ਔਰਤਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ 'ਚੋਂ ਇਕ ਸਮੱਸਿਆ ਹੈ ਅਪਚ ਅਤੇ ਬਦਹਜ਼ਮੀ। ਪ੍ਰੈਗਨੇਂਸੀ ਦੀ ਸ਼ੁਰੂਆਤ 'ਚ ਔਰਤਾਂ ਦੇ ਸਰੀਰ 'ਚ ਇਸਟ੍ਰੋਜੇਨ ਅਤੇ ਪ੍ਰੋਜੇਸਟੀਰੋਨ ਹਾਰਮੋਨ ਬਹੁਤ ਜ਼ਿਆਦਾ ਮਾਤਰਾ 'ਚ ਬਣਨ ਲੱਗਦੇ ਹਨ ਜਿਸ ਨਾਲ ਪਾਚਨ ਤੰਤਰ ਸਮੇਤ ਸਰੀਰ ਦੀਆਂ ਹੋਰ ਮਾਸਪੇਸ਼ੀਆਂ ਪ੍ਰਭਾਵਿਤ ਹੁੰਦੀਆਂ ਹਨ। ਇਸ ਕਾਰਨ ਪਾਚਨ ਪ੍ਰਕਿਰਿਆ ਹੌਲੀ ਹੋ ਜਾਂਦੀ ਹੈ। ਭੋਜਨ ਸਹੀ ਤਰੀਕਿਆਂ ਨਾਲ ਨਾ ਪਚਣ ਕਾਰਨ ਫੁਲਾਅ, ਛਾਤੀ 'ਚ ਜਲਣ, ਮਿਚਲੀ ਜਾਂ ਉਲਟੀ ਆਦਿ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਹ ਸਮੱਸਿਆ ਤੀਸਰੇ ਮਹੀਨੇ 'ਚ ਬਹੁਤ ਜ਼ਿਆਦਾ ਵਧ ਜਾਂਦੀ ਹੈ ਕਿਉਂਕਿ ਇਸ ਸਮੇਂ ਤੱਕ ਬੱਚਾ ਪੇਟ 'ਚ ਬਹੁਤ ਥਾਂ ਬਣਾ ਲੈਂਦਾ ਹੈ। ਇਸ ਵਜ੍ਹਾ ਨਾਲ ਪਾਚਨ ਤੰਤਰ ਦਾ ਠੀਕ ਢੰਗ ਨਾਲ ਕੰਮ ਕਰਨਾ ਮੁਸ਼ਕਿਲ ਹੋ ਜਾਂਦਾ ਹੈ।
ਕੀ ਬਦਹਜ਼ਮੀ ਨਾਲ ਬੱਚੇ ਨੂੰ ਹੁੰਦਾ ਹੈ ਨੁਕਸਾਨ
ਕੁਝ ਔਰਤਾਂ ਸੋਚਣ ਲੱਗਦੀ ਹੈ ਸ਼ਾਇਦ ਬਦਹਜ਼ਮੀ ਕਾਰਨ ਉਨ੍ਹਾਂ ਦੇ ਬੱਚੇ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋ ਜਾਵੇ ਪਰ ਉਨ੍ਹਾਂ ਦਾ ਅਜਿਹਾ ਸੋਚਣਾ ਗਲਤ ਹੈ। ਬਦਹਜ਼ਮੀ ਕਾਰਨ ਤੁਹਾਨੂੰ ਜ਼ਰੂਰ ਮੁਸ਼ਕਿਲ ਆਉਂਦੀ ਹੈ ਪਰ ਇਸ ਨਾਲ ਬੱਚੇ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੁੰਦਾ। ਪਾਚਨ ਤੰਤਰ ਦੇ ਹੌਲੀ-ਹੌਲੀ ਕੰਮ ਕਰਨ ਨਾਲ ਬੱਚੇ ਨੂੰ ਫਾਇਦਾ ਹੋ ਸਕਦਾ ਹੈ ਕਿਉਂਕਿ ਇਸ ਨਾਲ ਤੁਹਾਡੇ ਸਰੀਰ ਦੇ ਪਲੇਸੇਂਟਾ ਦੇ ਜਰੀਏ ਬੱਚੇ ਤਕ ਪੋਸ਼ਕ ਤੱਤ ਪਹੁੰਚਾਉਣ ਨੂੰ ਜ਼ਿਆਦਾ ਸਮਾਂ ਲੱਗ ਜਾਂਦਾ ਹੈ।
ਬਦਹਜ਼ਮੀ ਤੋਂ ਬਚਣ ਲਈ ਕਰੋ ਇਹ ਕੰਮ
1.
ਤਾਜ਼ੇ ਫਲਾਂ ਅਤੇ ਸਬਜ਼ੀਆਂ ਦੀ ਵਰਤੋਂ ਕਰੋ। ਸੰਤੁਲਿਤ ਆਹਾਰ ਲਓ।
2. ਪੇਟ ਭਰ ਕੇ ਭੋਜਨ ਕਰਨ ਦੀ ਬਜਾਏ ਪੂਰੇ ਦਿਨ 'ਚ ਥੋੜ੍ਹਾ-ਥੋੜ੍ਹਾ ਕਰਕੇ ਆਰਾਮ ਨਾਲ ਚੰਗੀ ਤਰ੍ਹਾਂ ਨਾਲ ਚਬਾ ਕੇ ਭੋਜਨ ਕਰੋ। ਜੇ ਤੁਸੀਂ ਜਾਬ ਕਰਦੀ ਹੋ ਤਾਂ ਆਪਣੇ ਨਾਲ ਹੈਲਦੀ ਸਨੈਕਸ ਫਲ, ਮੇਵੇ ਅਤੇ ਸਾਬਤ ਅਨਾਜ ਦੇ ਬਿਸਕੁਟ ਰੱਖੋ।
3. ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ। ਨਾਰੀਅਲ ਪਾਣੀ ਅਤੇ ਲੱਸੀ ਆਦਿ ਲਿਕਵਿਡ ਚੀਜ਼ਾਂ ਦੀ ਵਰਤੋਂ ਕਰੋ ਪਰ ਇਨ੍ਹਾਂ ਦੀ ਵਰਤੋਂ ਭੋਜਨ ਨਾਲ ਨਾ ਕਰੋ।
4. ਚਾਹ ਅਤੇ ਕੌਫੀ ਦੀ ਵਰਤੋਂ ਘੱਟ ਕਰੋ। ਇਹ ਚੀਜ਼ਾਂ ਛਾਤੀ 'ਚ ਜਲਣ ਦੇ ਲੱਛਣਾਂ ਨੂੰ ਵਧਾ ਸਕਦੀ ਹੈ ਅਤੇ ਸਰੀਰ ਨੂੰ ਭੋਜਨ ਨਾਲ ਆਇਰਨ ਅਵਸ਼ੋਸ਼ਿਤ ਕਰਨ ਤੋਂ ਰੋਕਦੀ ਹੈ।
5. ਸ਼ਰਾਬ, ਮਾਸ ਅਤੇ ਮਸਾਲੇਦਾਰ ਤਲੇ ਹੋਏ ਭੋਜਨ ਤੋਂ ਪਰਹੇਜ਼ ਕਰੋ। ਇਸ ਤੋਂ ਇਲਾਵਾ ਪੇਟ 'ਚ ਗੈਸ ਬਣਾਉਣ ਵਾਲੀਆਂ ਸਬਜ਼ੀਆਂ ਜਿਵੇਂ ਫੁੱਲਗੋਭੀ, ਪੱਤਾਗੋਭੀ, ਹਰੀ ਗੋਭੀ ਅਤੇ ਸਤਾਵਰੀ ਆਦਿ ਨੂੰ ਵੀ ਨਾ ਖਾਓ।
6. ਕਮਰ ਅਤੇ ਪੇਟ ਤੋਂ ਟਾਈਟ ਕੱਪੜੇ ਨਾ ਪਹਿਣੋ। ਅਜਿਹੇ ਕੱਪੜੇ ਪਹਿਣੋ ਜੋ ਢਿੱਲੇ ਅਤੇ ਆਰਾਮਦੇਹ ਹੋਣ।
7. ਰੋਜ਼ਾਨਾ ਕਸਰਤ ਕਰੋ। ਇਸ ਨਾਲ ਅਪਚ ਅਤੇ ਐਸੀਡਿਟੀ ਦੇ ਲੱਛਣ ਘੱਟ ਹੋਣਗੇ। ਡਾਕਟਰ ਦੀ ਸਲਾਹ ਨਾਲ ਤੁਸੀਂ ਯੋਗ ਵੀ ਕਰ ਸਕਦੇ ਹੋ।
8. ਤਣਾਅ ਮੁਕਤ ਰਹੋ ਜ਼ਿਆਦਾ ਤਣਾਅ ਕਾਰਨ ਵੀ ਬਦਹਜ਼ਮੀ ਹੋ ਸਕਦੀ ਹੈ।
ਬਦਹਜ਼ਮੀ ਤੋਂ ਰਾਹਤ ਪਾਉਣ ਲਈ ਘਰੇਲੂ ਉਪਾਅ
1.
ਸੌਂਫ, ਮੇਥੀ ਦਾਣਾ ਅਤੇ ਅਜਵਾਈਨ ਨੂੰ ਭੁੰਨ ਕੇ ਪੀਸ ਲਓ। ਇਸ ਪਾਊਡਰ ਦਾ 1 ਛੋਟੀ ਚੱਮਚ ਪਾਣੀ 'ਚ ਮਿਕਸ ਕਰਕੇ ਪੀਓ।
2. ਸੌਂਫ ਦਾ ਪਾਣੀ ਬਣਾ ਕੇ ਪੀਓ।
3. ਭੋਜਨ ਕਰਨ ਤੋਂ ਘੱਟ ਤੋਂ ਘੱਟ 3 ਘੰਟਿਆਂ ਤੱਕ ਲੇਟਣਾ ਨਹੀਂ ਚਾਹੀਦਾ।